ਚੰਡੀਗੜ੍ਹ, 15 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਦੋਸ਼ਾ ਤਹਿਤ ਤਿਹਾੜ ਜੇਲ ‘ਚ ਬੰਦ ‘ਆਪ’ ਸੁਪਰੀਮੋ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਸਨ। ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ। ਮੀਟਿੰਗ ਤੋਂ ਪਹਿਲਾਂ ਹੀ ਪੁਲਿਸ ਨੇ ਤਿਹਾੜ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਮੀਟਿੰਗ ਤੋਂ ਬਾਅਦ ਮਾਨ ਨੇ ਮੀਡੀਆ ਨੂੰ ਕਿਹਾ- ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਦੇਸ਼ ਦਾ ਕੋਈ ਵੱਡਾ ਅੱਤਵਾਦੀ ਹੋਵੇ। ਉਨ੍ਹਾਂ ਨੂੰ ਅਪਰਾਧੀਆਂ ਵਾਂਗ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕੀ ਕਿਹ ਕਿ ਜਦੋਂ ਚਿਦੰਬਰਮ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਲਈ ਜੇਲ੍ਹ ਜਾਂਦੀ ਸੀ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਇਕ ਕਮਰੇ ‘ਚ ਹੋਈ। ਜਦੋਂਕਿ ਅੱਜ ਉਨ੍ਹਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਕੁਝ ਹੋਰ ਹੀ ਸੀ। ਕਮਰੇ ‘ਚ ਗੰਦਾ ਸ਼ੀਸ਼ਾ ਲੱਗਾ ਸੀ ਕਿ ਕੇਜਰੀਵਾਲ ਦਾ ਚਿਹਰਾ ਵੀ ਸਾਫ ਨਜ਼ਰ ਨਹੀਂ ਆ ਰਿਹਾ ਸੀ। ਫੋਨ ਤੇ ਗੱਲ ਕਰਵਾਈ ਗਈ। ਆਉਣ ਵਾਲੀ 4 ਜੂਨ ਨੂੰ ਲੋਕਾਂ ਨੂੰ ਇਸ ਦਾ ਸਬਕ ਸਿਖਾਇਆ ਜਾਵੇਗਾ।
ਕੇਜਰੀਵਾਲ ਨੇ ਆਪਣੀ ਹਾਲਤ ਦੱਸਣ ਦੀ ਬਜਾਏ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ। ਉਥੇ ਸਕੂਲ ਅਤੇ ਮੁਹੱਲਾ ਕਲੀਨਿਕ ਦੀ ਕੀ ਹਾਲਤ ਹੈ? ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਲਿਫਟਿੰਗ ਹੋ ਰਹੀ ਹੈ ਜਾਂ ਨਹੀਂ। ਉਨ੍ਹਾਂ ਇਸ ਸਬੰਧੀ ਕਈ ਸਵਾਲ ਪੁੱਛੇ।
ਮੈਂ ਉਸ ਨੂੰ ਦੱਸਿਆ ਕਿ ਮੈਂ ਅਸਾਮ ਵਿੱਚ ਚੋਣ ਪ੍ਰਚਾਰ ਕਰਕੇ ਆਇਆ ਹਾਂ। ਕੱਲ੍ਹ ਗੁਜਰਾਤ ਜਾ ਰਹੇ ਹਾਂ। ਇਸ ਤੋਂ ਬਾਅਦ ਮੈਂ ਦਿੱਲੀ ਵਿੱਚ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਹੈ ਕਿ ਜਿੱਥੇ ਭਾਰਤ ਗਠਜੋੜ ਦੇ ਲੋਕ ਕਹਿਣਗੇ, ਤੁਸੀਂ ਉੱਥੇ ਜਾਓਗੇ।