ਰਾਜ ਕਰਦੀਆਂ ਪਾਰਟੀ ਦਾ ਸੰਕਟ ਵੱਧਦਾ ਹੈ ਤਾਂ ਲੋਕਾਂ ਦੇ ਹੱਕ ਦਬਾਉਣ ਲਈ ਲੋਕ ਵਿਰੋਧੀ ਕਾਲੇ ਲਾਗੂ ਕਰਦੀਆਂ ਹਨ : ਪਰਮਿੰਦਰ
ਕਾਲੇ ਕਾਨੂੰਨਾਂ ਵਿਰੋਧੀ ਦਿਵਸ ਮਨਾਇਆ ਗਿਆ
ਗੁਰਦਾਸਪੁਰ 8 ਅਪ੍ਰੈਲ 2024 ( ਅਸ਼ਵਨੀ )। ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਵੱਲੋਂ ਅੱਜ ਕਾਲੇ ਕਾਨੂੰਨਾਂ ਵਿਰੋਧੀ ਦਿਵਸ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਜਗਜੀਵਨ ਲਾਲ ਪ੍ਰਧਾਨ , ਅਸ਼ਵਨੀ ਕੁਮਾਰ ਜ਼ਿਲ੍ਹਾ ਸਕੱਤਰ ਅਤੇ ਪ੍ਰੈਸ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਥਾਨਕ ਕਾਮਰੇਡ ਰਾਮ ਸਿੰਘ ਦੱਤ ਹਾਲ ਵਿੱਚ ਸਭਾ ਵੱਲੋ ਕਾਲੇ ਕਾਨੂੰਨਾਂ ਵਿਰੋਧੀ ਦਿਨ ਦੇ ਤੋਰ ਤੇ ਮਨਾਉਣ ਲਈ ਵਿਚਾਰ ਚਰਚਾ ਕਰਵਾਈ ਗਈ ।
ਇਸ ਵਿੱਚ ਵਿਚਾਰ ਚਰਚਾ ਦੇ ਸ਼ੁਰੂ ਵਿੱਚ ਜਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਵੱਲੋ 8 ਅਪ੍ਰੈਲ 1928 ਦੇ ਇਤਹਾਸ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ । ਵਿਚਾਰ ਚਰਚਾ ਜਿਸ ਵਿੱਚ ਮੁੱਖ ਬੁਲਾਰੇ ਦੇ ਤੋਰ ਤੇ ਡਾਕਟਰ ਪਰਮਿੰਦਰ ਸਿੰਘ ਅਤੇ ਯਸ਼ਪਾਲ ਸਿੰਘ ਝਬਾਲ ਅੰਮ੍ਰਿਤਸਰ ਤੋਂ ਸ਼ਾਮਿਲ ਹੋਏ । ਛੋਟੇ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਗੱਲ ਕਰਦੇ ਹੋਏ ਸਭਾ ਦੇ ਸੂਬਾ ਆਗੂ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਰਾਜ ਕਰਦੀਆ ਪਾਰਟੀਆਂ ਜਦੋਂ ਸੰਕਟ ਵਿੱਚ ਹੂੰਦੀਆ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੱਤਾ ਜਾ ਸਕਦੀ ਹੈ ਤਾਂ ਉਹ ਲੋਕ ਵਿਰੋਧੀ ਕਾਨੂੰਨ ਲਾਗੂ ਕਰਦੀਆਂ ਹਨ ਇਹ ਭਾਂਵੇ ਵਿਦੇਸ਼ੀ ਹਾਕਮਾਂ ਵੱਲੋਂ 8 ਅਪ੍ਰੈਲ 1929 ਵਾਲੇ ਦਿਨ ਪਾਸ ਕਰਨ ਲਈ ਪੇਸ਼ ਕੀਤੇ ਟਰੇਡ ਡਿਸਪਿਉਟ ਬਿੱਲ ਅਤੇ ਪਬਲਿਕ ਸੇਫਟੀ ਐਕਟ ਹੋਵੇ ਜਿਸ ਦਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਅਤੇ ਬੀ ਕੇ ਦੱਤ ਹੋਰਾ ਵੱਲੋ ਉਸ ਵੇਲੇ ਦੇ ਸੈਂਟਰਲ ਹਾਲ ਵਿੱਚ ਬੰਬ ਦਾ ਧਮਾਕਾ ਕਰਕੇ ਵਿਰੋਧ ਕੀਤਾ ਗਿਆ ਸੀ ਜਾਂ ਉਸ ਤੋ ਬਾਅਦ ਸੱਤਾ ਵਿੱਚ ਆਏ ਭਾਰਤੀ ਹਾਕਮਾਂ ਵੱਲੋਂ ਹੁਣ ਤੱਕ ਪਾਸ ਕਰਕੇ ਜਾਂ ਸੋਧ ਕਰਕੇ ਪਾਸ ਕੀਤੇ ਲੋਕ ਵਿਰੋਧੀ ਕਾਨੂੰਨ ਹੋਣ । ਡਾਕਟਰ ਪਰਮਿੰਦਰ ਨੇ ਹੋਰ ਕਿਹਾ ਕਿ ਉਹ ਕਾਨੂੰਨ ਜਿਹਨਾ ਰਾਹੀਂ ਆਮ ਲੋਕਾਂ ਦੇ ਹੱਕ ਖੋਹੇ ਜਾਂਦੇ ਹਨ ਜਾਂ। ਲੋਕਾ ਨੂੰ ਬਿਨ੍ਹਾ ਮੁਕੱਦਮਾ ਚਲਾਏ ਜੇਲਾ ਵਿੱਚ ਬੰਦ ਕੀਤਾ ਜਾਂਦਾ ਹੈ । ਜਿਹਨਾ ਕਾਨੂੰਨਾਂ ਰਾਹੀਂ ਲੋਕਾ ਦੇ ਜੱਥੇਬੰਦੀ ਬਨਾਉਣ ਦੇ ਹੱਕ ਖੋਹੇ ਜਾਂਦੇ ਹਨ ਉਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦੇ ਕੇ ਸਭਾ ਵੱਲੋ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ।
ਇਸ ਮੋਕਾ ਤੇ ਉਪਰੋਕਤ ਤੋਂ ਇਲਾਵਾ ਅਮਰਜੀਤ ਸ਼ਾਸਤਰੀ , ਜਸਪਾਲ ਪੁਰੀ , ਗੁਰਦਿਆਲ ਸਿੰਘ ਬਾਲਾਪਿੰਡੀ , ਅਮਰਜੀਤ ਸਿੰਘ ਮਨੀ , ਅਮਰ ਕ੍ਰਾਂਤੀ , ਬੂਟਾ ਰਾਮ , ਅਨੇਕ ਚੰਦ ਪਾਹੜਾ , ਅਬਨਾਸ਼ ਸਿੰਘ ਹੈਡਮਾਸਟਰ , ਸੁਰਿੰਦਰ ਸਿੰਘ ਕੋਠੇ ਸੁਖਵਿੰਦਰ ਸਿੰਘ , ਪਰਸ਼ੋਤਮ ਲਾਲ , ਹੇਮ ਰਾਜ ਐਸ ਡੀ ਉ , ਰੂਪ ਸਿੰਘ , ਪਿਆਰਾ ਸਿੰਘ , ਸੁਖਵਿੰਦਰ ਪਾਲ , ਕਰਣੈਲ ਸਿੰਘ ਚਿੱਟੀ , ਬਲਵਿੰਦਰ ਕੌਰ , ਹਰਲੀਨ ਕੌਰ , ਕੁਲਦੀਪ ਸਿੰਘ ਰਿਆੜ , ਗੁਰਪਾਲ ਸਿੰਘ ਗੁਰੀ , ਜੋਗਿਂਦਰਪਾਲ ਘਰਾਲਾ ਅਤੇ ਹਰਭਜਨ ਸਿੰਘ ਮਾਂਗਟ ਆਦਿ ਵੱਲੋਂ ਵੀ ਵਿਚਾਰ ਚਰਚਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਗਏ ।