ਚੋਣ ਕਮਿਸ਼ਨ ਨੇ ਇਲੈਕਟੋਰਲ ਬਾਂਡ ਦੇ ਵਿਸਤਾਰ ਨਾਲ ਅੰਕੜੇ ਕੀਤੇ ਜਾਰੀ, ਭਾਜਪਾ ਨੂੰ ਮਿਲੇ ਸੱਭ ਤੋਂ ਵੱਧ ਬਾਂਡ
ਚੰਡੀਗੜ੍ਹ,14 ਮਾਰਚ 2024 (ਦੀ ਪੰਜਾਬ ਵਾਇਰ)। ਚੋਣ ਕਮਿਸ਼ਨ ਨੇ ਅੱਜ ਵੀਰਵਾਰ ਨੂੰ ਆਪਣੀ ਵੈੱਬਸਾਈਟ ‘ਤੇ ਚੋਣ ਬਾਂਡ ਦੇ ਸਾਰੇ ਅੰਕੜੇ ਜਾਰੀ ਕੀਤੇ ਹਨ। ਵੈੱਬਸਾਈਟ ‘ਤੇ 763 ਪੰਨਿਆਂ ਦੀਆਂ ਦੋ ਸੂਚੀਆਂ ਅਪਲੋਡ ਕੀਤੀਆਂ ਗਈਆਂ ਹਨ। ਇੱਕ ਸੂਚੀ ਵਿੱਚ ਬਾਂਡ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਸ਼ਾਮਲ ਹੈ।
ਦੂਜੇ ਵਿੱਚ ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਾਪਤ ਬਾਂਡਾਂ ਦੇ ਵੇਰਵੇ ਸ਼ਾਮਲ ਹਨ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕਮਿਸ਼ਨ ਨੂੰ ਇਹ ਡਾਟਾ 15 ਮਾਰਚ ਤੱਕ ਜਨਤਕ ਕਰਨ ਦਾ ਹੁਕਮ ਦਿੱਤਾ ਸੀ। ਇਹਨਾਂ ਲਿਸਟਾ ਵਿੱਚ ਸੱਭ ਤੋਂ ਜਿਆਦਾ ਚੰਦਾ ਭਾਜਪਾ ਨੂੰ ਦਿੱਤਾ ਗਿਆ ਹੈ।