ਗੁਰਦਾਸਪੁਰ ਪੰਜਾਬ

ਕੇਂਦਰੀ ਜੇਲ ਗੁਰਦਾਸਪੁਰ ਅੰਦਰ ਹੋਈ ਘਟਨਾ ਨੂੰ ਮੁੱਖ ਰੱਖਦੇ ਹੋਏ ਜਿਲਾ ਮੈਜਿਸਟ੍ਰੇਟ ਵਲੋਂ ਦੋ ਡਿਉਟੀ ਮੈਜਿਸਟ੍ਰੇਟ ਕੀਤੇ ਗਏ ਤਾਇਨਾਤ

ਕੇਂਦਰੀ ਜੇਲ ਗੁਰਦਾਸਪੁਰ ਅੰਦਰ ਹੋਈ ਘਟਨਾ ਨੂੰ ਮੁੱਖ ਰੱਖਦੇ ਹੋਏ ਜਿਲਾ ਮੈਜਿਸਟ੍ਰੇਟ ਵਲੋਂ ਦੋ ਡਿਉਟੀ ਮੈਜਿਸਟ੍ਰੇਟ ਕੀਤੇ ਗਏ ਤਾਇਨਾਤ
  • PublishedMarch 14, 2024

ਗੁਰਦਾਸਪੁਰ, 14 ਮਾਰਚ 2024 (ਦੀ ਪੰਜਾਬ ਵਾਇਰ)। ਕੇਂਦਰੀ ਜੇਲ ਗੁਰਦਾਸਪੁਰ ਅੰਦਰ ਹੋਈ ਘਟਨਾ ਨੂੰ ਮੁੱਖ ਰੱਖਦੇ ਹੋਏ ਜਿਲਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਦੀ ਮੰਗ ਅਨੁਸਾਰ ਲਾਅ ਐਡ ਆਰਡਰ ਨੂੰ ਮੁੱਖ ਰੱਖਦੇ ਦਿਨ ਅਤੇ ਰਾਤ ਲਈ ਵੱਖ ਵੱਖ ਇਕ ਇਕ ਡਿਉਟੀ ਮੈਜਿਸਟ੍ਰੇਟ ਤਾਇਨਾਤ ਕਰ ਦਿੱਤੇ ਗਏ ਹਨ।

ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਦੀ ਮੰਗ ਅਨੁਸਾਰ ਕੇਂਦਰੀ ਜੇਲ ਗੁਰਦਾਸਪਰੁ ਅੰਦਰ ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ ਗੁਰਦਾਸਪੁਰ ਨੂੰ 14 ਮਾਰਚ 2024 ਰਾਤ 9 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਤਹਿਸੀਲਦਾਰ ਗੁਰਦਾਸਪੁਰ ਜਗਬੀਰ ਸਿੰਘ ਨੂੰ 15 ਮਾਰਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਿਉਟੀ ਮੈਜਿਸਟ੍ਰੇਟ ਤਾਇਨਾਤ ਕਰ ਦਿੱਤਾ ਗਿਆ ਹੈ।

Written By
The Punjab Wire