ਗੁਰਦਾਸਪੁਰ

ਅਰੁਨ ਗੋਸਾਈ ਬਣੇ ਭਾਜਪਾ ਐਨਜੀਓ ਸੈਲ ਦੇ ਸਟੇਟ ਸੈਲ ਕਾਰਜਕਾਰੀ ਮੈਂਬਰ

ਅਰੁਨ ਗੋਸਾਈ ਬਣੇ ਭਾਜਪਾ ਐਨਜੀਓ ਸੈਲ ਦੇ ਸਟੇਟ ਸੈਲ ਕਾਰਜਕਾਰੀ ਮੈਂਬਰ
  • PublishedMarch 2, 2024

ਚੰਡੀਗੜ੍ਹ, 2 ਮਾਰਚ 2024 (ਦੀ ਪੰਜਾਬ ਵਾਇਰ)। ਭਾਜਪਾ ਦੇ ਐਨਜੀਓ ਸੈਲ ਵੱਲੋਂ ਗੁਰਦਾਸਪੁਰ ਦੇ ਵਸਨੀਕ ਐਡਵੋਕੇਟ ਅਰੁਨ ਗੋਸਾਈ ਨੂੰ ਪੰਜਾਬ ਦਾ ਸਟੇਟ ਸੈਲ ਐਗਜਿਕਿਉਟਿਵ (ਕਾਰਜਕਾਰੀ) ਮੈਂਬਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਤੇ ਅਰੁਨ ਗੋਸਾਈ ਨੇ ਭਾਜਪਾ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਐਨਜੀਓ ਸੈਲ ਦੇ ਪ੍ਰਧਾਨ ਮਨਜਿੰਦਰ ਸਿੰਘ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਅਰੁਨ ਗੋਸਾਈ ਨੇ ਕਿਹਾ ਕਿ ਆਉਣ ਵਾਲਿਆਂ ਚੋਣਾ ਵਿਚ ਐਨਜੀਓ ਸੈਲ ਦੀ ਅਹਿਮ ਭੂਮਿਕਾ ਹੋਵੇਗੀ। ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਦਾਰੀ ਨੂੰ ਤੰਨਦੇਹੀ ਨਾਲ ਨਿਭਾਉਣਗੇਂ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇਂ।

Written By
The Punjab Wire