ਗੁਰਦਾਸਪੁਰ

ਨਿਰੰਕਾਰੀ ਸ਼ਰਧਾਲੂਆ ਨੇ ਹਸਪਤਾਲ ਵਿਚ ਚਲਾਈ ਸਫਾਈ ਮੁਹਿੰਮ

ਨਿਰੰਕਾਰੀ ਸ਼ਰਧਾਲੂਆ ਨੇ ਹਸਪਤਾਲ ਵਿਚ ਚਲਾਈ ਸਫਾਈ ਮੁਹਿੰਮ
  • PublishedMarch 3, 2024

ਮਿਸ਼ਨ ਦੇ ਕਾਰਜਾ ਤੋ ਪ੍ਰੇਰਣਾ ਲੈਣ ਦੀ ਜਰੂਰਤ-ਚੇਅਰਮੈਨ ਬਹਿਲ

ਸਮਾਜ ਕਲਿਆਣ ਦੇ ਕੰਮ ਕਰ ਰਿਹਾ ਹੈ ਮਿਸ਼ਨ-ਸ਼ੰਯੌਜਕ ਬਲਜੀਤ ਸਿੰਘ

ਗੁਰਦਾਸਪੁਰ , 3 ਮਾਰਚ 2024 (ਦੀ ਪੰਜਾਬ ਵਾਇਰ)। ਅੱਜ ਸੰਤ ਨਿਰੰਕਾਰੀ ਮੰਡਲ ਦੀ ਬ੍ਰਾਂਚ ਗੁਰਦਾਸਪੁਰ ਵੱਲੋਂ ਬ੍ਰਾਂਚ ਸ਼ੰਯੌਜਕ ਭਾਈ ਸਾਹਿਬ ਬਲਜੀਤ ਸਿੰਘ ਦੀ ਦੇਖਰੇਖ ਹੇਠ ਸਿਵਲ ਹਸਪਤਾਲ ਬਬਰੀ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਜਿਸ ਵਿੱਚ ਬ੍ਰਾਂਚ ਗੁਰਦਾਸਪੁਰ ਦੇ ਸੇਵਾਦਲ ਤੇ ਸ਼ਰਧਾਲੂ ਭਰਾਵਾਂ-ਭੈਣਾਂ ਨੇ ਵਧ ਚੜ੍ਹ ਕੇ ਭਾਗ ਲਿਆ।

ਇਸ ਮੌਕੇ ‘ਤੇ ਬ੍ਰਾਂਚ ਸ਼ੰਯੌਜਕ ਸ੍ਰੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਰਹਿਨੁਮਾਈ ਹੇਠ ਮਾਨਵਤਾ ਨੂੰ ਭਗਤੀ ਮਾਰਗ ਦੀ ਪ੍ਰੇਰਣਾ ਦਿਤੀ ਜਾ ਰਹੀ ਹੈ। ਇਸਦੇ ਨਾਲ ਹੀ ਸਮਾਜ ਕਲਿਆਣ ਦੇ ਕਾਰਜ ਕੀਤੇ ਜਾ ਰਹੇ ਹਨ। ੳਨਾਂ ਕਿਹਾ ਕਿ ਮਿਸ਼ਨ ਦੀ ਸਥਾਨਕ ਬ੍ਰਾਂਚ ਵੱਲੋ ਸਮੇ ਸਮੇ ਸਿਰ ਹਸਪਤਾਲ ਵਿੱਚ ਸਫਾਈ ਮੁਹਿੰਮ ਚਲਾਈ ਜਾਂਦੀ ਹੈ। ਇਸੇ ਲੜੀ ਤਹਿਤ ਇਸ ਮੁਹਿੰਮ ਵਿਚ ਸੇਵਾਦਲ ਦੇ ਮੈਂਬਰਾਂ ਅਤੇ ਨਿਰੰਕਾਰੀ ਸ਼ਰਧਾਲੂਆ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਹੈ।

ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਚੇਅਰਮੈਨ ਰਮਨ ਬਹਿਲ ਨੇ ਨਿਰੰਕਾਰੀ ਮਿਸ਼ਨ ਦੇ ਸਫਾਈ ਅਭਿਆਨ ਦੀ ਸ਼ਲਾਘਾ ਕਰਦਿਆ ਦੱਸਿਆ ਕਿ ਮਿਸ਼ਨ ਵੱਲੋ ਸਮਾਜ ਕਲਿਆਣ ਦੇ ਕੰਮ ਕੀਤੇ ਜਾ ਰਹੇ ਹਨ ਜਿੰਨਾ ਤੋ ਪ੍ਰੇਰਣਾ ਦੀ ਜਰੂਰਤ ਹੈ। ਉਨਾ ਨੇ ਭਵਿੱਖ ਵਿੱਚ ਵੀ ਸਹਿਯੋਗ ਦੀ ਕਾਮਨਾ ਕਰਦਿਆ ਹੋਏ ਬ੍ਰਾਂਚ ਪ੍ਰਬੰਧਕਾ ਤੇ ਸੇਵਾਦਾਰ ਦਾ ਧੰਨਵਾਦ ਕੀਤਾ।

ਸੰਤ ਨਿਰੰਕਾਰੀ ਸੇਵਾਦਲ ਗੁਰਦਾਸਪੁਰ ਦੇ ਖੇਤਰੀਯ ਸੰਚਾਲਕ ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਮਿਸ਼ਨ ਵੱਲੋ ਮਾਨਵ ਕਲਿਆਣ ਦੇ ਲੰਮੇ ਸਮੇ ਤੋ ਕਈ ਕਾਰਜ ਕੀਤੇ ਜਾ ਰਹੇ ਹਨ। ਸਫਾਈ ਅਭਿਆਨ ਦੌਰਾਨ ਕਰੀਬ 250 ਸ਼ਰਧਾਲੂਆ ਵੱਲੋ ਹਸਪਤਾਲ ਦੀ ਐਮਰਜੈਸ਼ੀ ਵਾਰਡ ਸਮੇਤ ਹੋਰ ਵਾਰਡਾ ਤੇ ਹੋਰ ਥਾਵਾਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਤੇ ਐਸ ਐਮ ਓ ਸ੍ਰੀ ਰਾਜ ਮਸੀਹ ਡੀ ਐਮ ਸੀ ਡਾ ਰੋਮੀ ਰਾਜਾ ਬਲਬੀਰ ਸਿੰਘ ਸੰਚਾਲਕ, ਡਾ ਵੈਸ਼ਨੋ ਦਾਸ , ਜੀਐਨ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਰਹੇ।

Written By
The Punjab Wire