ਚੰਡੀਗੜ੍ਹ, 21 ਫਰਵਰੀ 2024 (ਦੀ ਪੰਜਾਬ ਵਾਇਰ) ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਟਰੈਕਟਰ ਬੰਦ ਕਰਨ ਅਤੇ ਕਿਸਾਨ ਆਗੂ ਪੈਦਲ ਹੀ ਅੱਗੇ ਵਧਣਗੇ। ਟਰੈਕਟਰ ਅੱਗੇ ਨਹੀਂ ਜਾਣਗੇ।ਉਧਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਪੰਜ ਮਿੰਟ ਤੱਕ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਗੇ ਚੱਲ ਰਹੇ ਨੌਜਵਾਨਾਂ ਨੂੰ ਦੋ ਕਦਮ ਪਿੱਛੇ ਹਟਣ ਲਈ ਕਿਹਾ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਗੱਲਬਾਤ ਦੀ ਤਜਵੀਜ਼ ਲਈ ਕੁਝ ਮਿੰਟ ਉਡੀਕ ਕਰਨਗੇ।
ਹਰਿਆਣਾ ਸਰਕਾਰ ਵੱਲੋਂ ਉਡਾਏ ਜਾ ਰਹੇ ਡਰੋਨਾਂ ਨੂੰ ਫਸਾਉਣ ਲਈ ਕਿਸਾਨਾਂ ਵੱਲੋਂ ਪਤੰਗ ਉਡਾਈ ਜਾ ਰਹੀ ਹੈ। ਜਦੋਂ ਕਿਸਾਨਾਂ ਨੇ ਪਤੰਗ ਦੀ ਤਾਣੀ ਨਾਲ ਡਰੋਨ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰੋਨ ਵਾਪਸ ਚਲਾ ਗਿਆ। ਕਿਸਾਨਾਂ ਨੇ ਗੁਲੇਲਾਂ ਦਾ ਵੀ ਪ੍ਰਬੰਧ ਕਰ ਲਿਆ ਹੈ।
ਅਥਰੂ ਗੈਸ ਦੇ ਗੋਲੇ ਸੁੱਟੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਹੈ ਕਿ ਸਰਕਾਰ ਚੌਥੇ ਦੌਰ ਤੋਂ ਬਾਅਦ ਪੰਜਵੇ ਦੋਰ ਦੇ ਸਾਰੇ ਮੁੱਦੇ ਜਿਵੇ ਕੀ ਐਮਐਸਪੀ ਦੀ ਮੰਗ, ਫਸਲ ਦੀ ਵਿਭਿਨੰਤਾ, ਪਰਾਲੀ ਦਾ ਵਿਸ਼ਾ, ਐਫਆਈਆਰ ਤੇ ਗੱਲਬਾਤ ਕਰਨ ਸਲਈ ਤਿਆਰ ਹੈ। ਉਹ ਦੁਬਾਰਾ ਕਿਸਾਨ ਨੇਤਾਵਾ ਨੂੰ ਗੱਲਬਾਤ ਲਈ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸ਼ਾਂਤੀ ਬਨਾਏ ਰੱਖਣਾ ਜਰੂਰੀ ਹੈ।