ਗੁਰਦਾਸਪੁਰ, 20 ਫਰਵਰੀ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਡੀਸੀ ਦਫ਼ਤਰ ਗੁਰਦਾਸਪੁਰ ਅੰਦਰ ਮੰਗਲਵਾਰ ਨੂੰ ਸ਼ਿਵ ਸੈਨਾ (ਉਧਵ ਬਾਲਾ ਸਾਹੇਬ ਠਾਕਰੇ ਅਤੇ ਸ਼ਿਵਸੇਨਾ ਪੰਜਾਬ) ਵੱਲੋਂ ਰੋਸ਼ ਮੁਜਾਹਿਰਾ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਪੰਜਾਬ ਯੂਥ ਇਕਾਈ ਦੇ ਪ੍ਰਧਾਨ ਹਨੀ ਮਹਾਜਨ, ਸੀਨੀਅਰ ਉਪ ਪ੍ਰਧਾਨ ਪ੍ਰਵੇਸ਼ ਨਈਅਰ, ਰੋਹਿਤ ਮੈਂਗੀ ਅਤੇ ਯੂਧ ਪ੍ਰਧਾਨ ਰੋਹਿਤ ਮਹਾਜਨ ਅਤੇ ਜਿਲ੍ਹਾ ਪ੍ਰਧਾਨ ਸ਼ਿਵਮ ਠਾਕੁਰ ਵਲੋਂ ਕੀਤੀ ਗਈ। ਇਹ ਮੁਜਾਹਿਰਾ ਏਡੀਸੀ ਗੁਰਦਾਸਪੁਰ ਸੁਭਾਸ਼ ਚੰਦਰ ਦੇ ਖਿਲਾਫ਼ ਕੀਤਾ ਗਿਆ ਅਤੇ ਕਈ ਉਨ੍ਹਾਂ ਤੇ ਕਈ ਤਰ੍ਹਾਂ ਦੇ ਗੰਭੀਰ ਕਥਿਤ ਦੋਸ਼ ਲਗਾਏ ਗਏ। ਪਰ ਡੀਸੀ ਦਫ਼ਤਰ ਅਨੁਸਾਰ ਇਸ ਧਰਨੇ ਦਾ ਮੁੱਖ ਕਾਰਨ ਏਡੀਸੀ ਵੱਲੋਂ ਸਾਫ ਤੌਰ ਤੇ ਅਸਲਾ ਐਕਟ ਦੇ ਖਿਲਾਫ਼ ਨਾ ਜਾਣਾ ਦੱਸਿਆ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦਾਸਪੁਰ ਜਿਲ੍ਹੇ ਅੰਦਰ ਪਹਿਲ੍ਹਾਂ ਹੀ ਪੰਜਾਬ ਅੰਦਰ ਸੱਭ ਤੋਂ ਵੱਧ ਅਸਲਾ ਲਾਈਸੈਂਸ ਹਨ ਅਤੇ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਨਾ ਵਾਜਿਬ ਸਖ਼ਸ ਤੱਕ ਅਸਲਾ ਪਹੁੰਚ ਸਕੇ ਇਸ ਸਬੰਧੀ ਸਖੱਤ ਕਦਮ ਚੁੱਕੇ ਗਏ ਹਨ।
ਡੀਸੀ ਦਫ਼ਤਰ ਅੰਦਰ ਰੋਸ਼ ਮੁਜਾਹਿਰਾ ਕਰਦੇ ਹੋਏ ਉਕਤ ਜੱਥੇਬੰਦੀ ਵੱਲ਼ੋ ਗੰਭੀਰ ਦੋਸ਼ ਲਗਾਉਂਦੇ ਹੋਏ ਉਕਤ ਆਗੂਆਂ ਵੱਲੋਂ ਪ੍ਰੈਸ ਨੋਟ ਦੇ ਜਰਿਏ ਇਹ ਦੋਸ਼ ਲਗਾਏ ਗਏ ਕਿ ਏ.ਡੀ.ਸੀ ਜਨਰਲ ਹਿੰਦੂ ਨੇਤਾਵਾਂ ਨਾਲ ਦੁਰਵਿਵਹਾਰ ਕਰ ਰਹੇ ਹਨ ਅਤੇ ਜਦੋਂ ਵੀ ਸਾਡੇ ਵੱਲੋਂ ਕੋਈ ਵੀ ਹਿੰਦੂ ਆਗੂ ਹਥਿਆਰਾਂ ਦੇ ਲਾਇਸੈਂਸ ਲਈ ਅਰਜ਼ੀ ਦਿੰਦਾ ਹੈ, ਤਾਂ ਉਹ ਨਾ ਸਿਰਫ਼ ਇਨਕਾਰ ਕਰਦਾ ਕਰਨੇ ਦਨ, ਸਗੋਂ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਕਹਿੰਦੇ ਹਨ। ਕਿਉਂਕਿ ਇਸ ਵਿੱਚ ਇੱਕੋ ਦਫ਼ਤਰ ਵਿੱਚ ਕੰਮ ਕਰਨ ਵਾਲੇ 120 ਨੰਬਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਦਾ ਤਾਲਮੇਲ ਹੁੰਦਾ ਹੈ। ਜਿਸ ਕਾਰਨ ਇਹਨਾਂ ਦੇ ਏਜੰਟ ਗੰਨ ਹਾਊਸਾਂ ਦੇ ਮਾਲਕਾਂ ਨਾਲ ਮਿਲੀਭੁਗਤ ਕਰਕੇ ਮੋਟੀ ਕਮਾਈ ਕਰ ਰਹੇ ਹਨ।
ਹਨੀ ਮਹਾਜਨ ਨੇ ਕਿਹਾ ਕਿ ਸਾਡੇ ਨਾਗਰਿਕਾਂ ਲਈ ਇਹ 15 ਲੱਖ ਰੁਪਏ ਦੀ ਰਿਟਰਨ ਭਰਨ ਵਾਲਿਆਂ ਨੂੰ ਹੀ ਲਾਇਸੈਂਸ ਜਾਰੀ ਕਰਨ ਦੀ ਗੱਲ ਕਰਦਾ ਹੈ ਜਦਕਿ ਲੋਕ ਇਸ ਕਾਰਨ ਆਪਣੇ ਲਾਇਸੈਂਸ ਲਈ ਅਪਲਾਈ ਕਰਦੇ ਹਨ। ਤਾਂ ਜੋ ਅਸੀਂ ਇੱਕ ਸ਼ੋਅਰੂਮ ਦੇ ਬਾਹਰ ਸੁਰੱਖਿਆ ਗਾਰਡ ਦੀ ਡਿਊਟੀ ਕਰ ਸਕੀਏ। ਜੇਕਰ ਕਿਸੇ ਨੇ 15 ਲੱਖ ਰੁਪਏ ਦੀ ਰਿਟਰਨ ਭਰਨੀ ਹੈ ਤਾਂ ਉਹ ਪੰਜਾਬ ਵਿੱਚ ਕਿਉਂ ਰਹੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਅਫਸਰਾਂ ਕਰਕੇ ਹੀ ਪੰਜਾਬ ਦੀ ਨੌਜਵਾਨੀ ਛੱਡ ਰਹੀ ਹੈ। ਉਨ੍ਹਾਂ ਦਾ ਪੰਜਾਬ ਅਤੇ ਵਿਦੇਸ਼ਾਂ ਨੂੰ ਜਾ ਰਹੇ ਹਨ।
ਹਨੀ ਮਹਾਜਨ ਨੇ ਆਪਣੀ ਆਵਾਜ਼ ‘ਚ ਕਿਹਾ ਕਿ ਇਸ ਏ.ਡੀ.ਸੀ ਜਨਰਲ ਨੂੰ ਨਾ ਬਦਲਿਆ ਗਿਆ ਤਾਂ ਕੱਲ੍ਹ ਜਦੋਂ ਪੰਜਾਬ ਦੇ ਰਾਜਪਾਲ ਜ਼ਿਲਾ ਗੁਰਦਾਸਪੁਰ ਆ ਰਹੇ ਹਨ ਤਾਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਦੀਨਾਨਗਰ, ਬਟਾਲਾ ‘ਚ ਏ.ਡੀ.ਸੀ ਜਨਰਲ ਦਾ ਪੁਤਲਾ ਫੂਕਿਆ ਜਾਵੇਗਾ । ਇਸ ਦੇ ਨਾਲ ਹੀ ਇਨ੍ਹਾਂ ਦੀ ਕੋਠੀ ਦਾ ਵੀ ਘੇਰਾਵ ਕੀਤਾ ਜਾਵੇਗਾ
ਉਧਰ ਦੂਜੇ ਪਾਸੇ ਜੱਦ ਏਡੀਸੀ ਸੁਭਾਸ਼ ਚੰਦਰ ਨਾਲ ਗੱਲ਼ ਕੀਤੀ ਗਈ ਤਾਂ ਉਨ੍ਹਾਂ ਸਾਫ਼ ਸ਼ਬਦਾ ਵਿੱਚ ਕਿਹਾ ਕਿ ਉਹ ਸਿਰਫ਼ ਅਤੇ ਸਿਰਫ਼ ਅਸਲਾ ਐਕਟ ਦੀ ਪਾਲਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮਹਿਜ ਕਾਨੂੰਨ ਦੇ ਅਨੁਸਾਰ ਕੰਮ ਕਰਦਾ। ਇਹ ਧਰਨਾ ਸਿਰਫ਼ ਪ੍ਰਸ਼ਾਸਨ ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਅਤੇ ਪ੍ਰਸ਼ਾਸਨ ਕਦੇ ਵੀ ਕਿਸੇ ਦਾ ਦਬਾਅ ਨਹੀਂ ਝੱਲਦਾ। ਉਕਤ ਚਾਹੁੰਦੇ ਹਨ ਕਿ ਜੋਂ 21 ਸਾਲ ਤੋਂ ਛੋਟੇ ਹਨ ਅਤੇ ਜਿਸ ਦਾ 10 ਜੂਨ 2003 ਦਾ ਜਨਮ ਹੈ ਨੂੰ ਵੀ ਅਸਲਾ ਲਾਇਸੈਂਸ ਜਾਰੀ ਕਰ ਦਿੱਤਾ ਜਾਵੇ।ਉਨ੍ਹਾ ਦੱਸਿਆ ਕਿ ਇਹ ਸੰਭਵ ਨਹੀਂ ਹੈ ਅਤੇ ਜਿਲ੍ਹਾ ਗੁਰਦਾਸਪੁਰ ਦਾ ਪ੍ਰਸ਼ਾਸਨ ਪਹਿਲ੍ਹਾਂ ਵੀ ਐਕਟ ਦੀ ਪਾਲਨਾ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।