ਸਰਕਾਰੀ ਯੋਜਨਾ ਸਿਹਤ ਪੰਜਾਬ

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਮਲੋਟ ਵਿਖੇ ਡਾਇਲਸਿਜ ਯੂਨਿਟ ਸਮੇਤ ਵੱਖ-ਵੱਖ ਪ੍ਰੋਜੈਕਟ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਮਲੋਟ ਵਿਖੇ ਡਾਇਲਸਿਜ ਯੂਨਿਟ ਸਮੇਤ ਵੱਖ-ਵੱਖ ਪ੍ਰੋਜੈਕਟ ਦਾ ਕੀਤਾ ਉਦਘਾਟਨ
  • PublishedFebruary 18, 2024

ਪੰਜਾਬ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ

ਸ੍ਰੀ ਮੁਕਤਸਰ ਸਾਹਿਬ 18 ਫਰਵਰੀ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਵਾਂ ਦੇਣ ਲਈ ਵਚਨਬੱਧ ਹੈ,ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਸਿਵਲ ਹਸਪਤਾਲ ਮਲੋਟ ਵਿਖੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਡਾਇਲਸਿਜ ਯੂਨਿਟ ਸਮੇਤ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ।

ਸਿਵਲ ਹਸਪਤਾਲ ਮਲੋਟ ਵਿਖੇ ਉਹਨਾਂ ਡਾਇਲਸਿਸ ਮਸ਼ੀਨ, ਮ੍ਰਿਤਕ ਸਰੀਰ ਦੀ ਸੰਭਾਲ ਲਈ ਮੋਰਚਰੀ ਯੂਨਿਟ,ਆਰਥੋ ਓ.ਟੀ ਅਤੇ ਪੀਣ ਵਾਲੇ ਪਾਣੀ ਦੇ ਆਰ.ਓ ਦੇ ਉਦਘਾਟਨ ਕਰਦਿਆਂ ਕਿਹਾ ਕਿ ਇਹਨਾਂ ਸਿਹਤ ਸਹੂਲਤਾਂ ਦੇ ਪ੍ਰਦਾਨ ਕਰਨ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇ ਅਤੇ ਉਹਨਾਂ ਨੂੰ ਇਥੇ ਪ੍ਰਾਈਵੇਟ ਹਸਪਤਾਲਾਂ ਨਾਲੋ ਵਧੀਆਂ ਅਤੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮਲੋਟ ਸ਼ਹਿਰ ਦੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਇਥੇ ਸਾਰੇ ਵੱਖ-ਵੱਖ ਕਿਸਮ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਸਿਹਤ ਸਹੂਲਤਾਵਾਂ ਪ੍ਰਦਾਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਮਲੋਟ ਦੇ ਆਸ ਪਾਸ ਦੇ 25 ਪਿੰਡਾਂ ਦੇ ਲੋਕ ਓਪੀਡੀ ਦਾ ਲਾਭ ਲੈ ਰਹੇ ਹਨ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਲੋਕਾਂ ਦੀ ਸਿਹਤ ਦੇ ਮੱਦੇ ਨਜ਼ਰ ਬਿਹਤਰ ਸਿਹਤ ਸਹੂਲਤਾਂ ਕਾਰਨ ਓਪੀਡੀ ਵਿੱਚ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਸਾਲ 2023 ਦੌਰਾਨ 152483 ਮਰੀਜ਼ਾਂ ਨੇ ਉਪੀਡੀ ਵਿੱਚ ਆਪਣਾ ਚੈੱਕ ਅੱਪ ਕਰਵਾਇਆ ਅਤੇ 9178 ਮਰੀਜ਼ਾਂ ਨੇ ਦਾਖਲ ਹੋ ਕੇ ਆਪਣਾ ਇਲਾਜ ਕਰਵਾਇਆ, ਜਦ ਕਿ ਸਾਲ 2021 ਦੌਰਾਨ ਓਪੀਡੀ ਵਿੱਚ 95,886 ਮਰੀਜ਼ਾਂ ਨੇ ਚੈਕ ਅੱਪ ਅਤੇ 5920 ਮਰੀਜ਼ਾਂ ਨੇ ਦਾਖਲ ਹੋ ਕੇ ਆਪਣਾ ਇਲਾਜ ਕਰਾਇਆ ਸੀ।

ਇਸ ਮੌਕੇ ਡਾ. ਸੁਨੀਲ ਬਾਂਸਲ ਐਸਐਮਓ, ਡਾ. ਸੁਨੀਲ ਅਰੋੜਾ ਐਮ ਡੀ, ਡਾ. ਕਾਮਨਾ ਅਗਰਵਾਲ ਔਰਤਾਂ ਦੇ ਰੋਗਾਂ ਦੇ ਮਾਹਿਰ, ਡਾ. ਚੇਤਨ ਐਮ ਓ, ਰਮੇਸ਼ ਅਰਨੀਵਾਲਾ ਦਫਤਰੀ ਇੰਚਾਰਜ, ਗਗਨਦੀਪ ਔਲਖ ਸ਼ਹਿਰੀ ਪ੍ਰਧਾਨ, ਜਸਮੀਤ ਬਰਾੜ, ਜੋਨੀ ਗਰਗ, ਗੁਰਚਰਨ ਗਰੋਵਰ, ਗੁਰਮੀਤ ਵਿਰਦੀ, ਗੁਰਪ੍ਰੀਤ ਵਿਰਦੀ ਅਤੇ ਅਮਨਦੀਪ ਔਲਖ ਮੌਜੂਦ ਸਨ।

Written By
The Punjab Wire