ਪੰਜਾਬ ਮੁੱਖ ਖ਼ਬਰ

ਬੇਅਦਬੀ ਦੇ ਸ਼ੱਕ ‘ਚ ਨਿਹੰਗ ਨੇ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਫਗਵਾੜਾ ਦੇ ਗੁਰਦੁਆਰੇ ‘ਚ ਰਾਤ 3 ਵਜੇ ਵਾਪਰੀ ਘਟਨਾ

ਬੇਅਦਬੀ ਦੇ ਸ਼ੱਕ ‘ਚ ਨਿਹੰਗ ਨੇ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਫਗਵਾੜਾ ਦੇ ਗੁਰਦੁਆਰੇ ‘ਚ ਰਾਤ 3 ਵਜੇ ਵਾਪਰੀ ਘਟਨਾ
  • PublishedJanuary 16, 2024

ਕਪੂਰਥਲਾ, 16 ਜਨਵਰੀ 2024 (ਦੀ ਪੰਜਾਬ ਵਾਇਰ)। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਕਸਬੇ ਵਿੱਚ ਨਿਹੰਗ ਸਿੰਘਾਂ ਨੇ ਤਲਵਾਰ ਨਾਲ ਇੱਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ, ਉਹ ਬੇਅਦਬੀ ਕਰਨ ਆਇਆ ਸੀ। ਇਹ ਸਾਰੀ ਘਟਨਾ ਗੁਰਦੁਆਰਾ 6ਵੀਂ ਪਾਤਸ਼ਾਹੀ ਚੌਂਦਾ ਖੂਹ ਫਗਵਾੜਾ ਵਿਖੇ ਵਾਪਰੀ।

ਵਿਅਕਤੀ ਨੂੰ ਤਲਵਾਰ ਨਾਲ ਵੱਢ ਕੇ ਕਤਲ ਕਰਨ ਵਾਲੇ ਨਿਹੰਗ ਦੀ ਪਛਾਣ ਰਮਨਦੀਪ ਸਿੰਘ ਮੂੰਗਮੱਠ ਵਾਸੀ ਲੁਧਿਆਣਾ ਵਜੋਂ ਹੋਈ ਹੈ। ਘਟਨਾ ਰਾਤ ਕਰੀਬ 3 ਵਜੇ ਦੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਗੁਰਦੁਆਰਾ ਕੰਪਲੈਕਸ ਨੂੰ ਪੂਰੀ ਤਰ੍ਹਾਂ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਡੀਈਆਈਜੀ ਜਲੰਧਰ ਰੇਂਜ ਸ. ਭੂਪਤੀ, ਐਸਐਸਪੀ ਜਲੰਧਰ ਮੁਖਵਿੰਦਰ ਸਿੰਘ ਭੁੱਲਰ, ਐਸਐਸਪੀ ਕਪੂਰਥਲਾ ਵਤਸਲਾ ਗੁਪਤਾ, ਐਸਪੀ ਫਗਵਾੜਾ ਗੁਰਪ੍ਰੀਤ ਸਿੰਘ, ਐਸਐਚਓ ਕੋਤਵਾਲੀ ਕਪੂਰਥਲਾ ਪਲਵਿੰਦਰ ਸਿੰਘ ਸਮੇਤ 200 ਤੋਂ ਵੱਧ ਪੁਲੀਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਤਲਵਾਰ ਨਾਲ ਕੱਟਿਆ ਗਿਆ ਵਿਅਕਤੀ ਬਾਥਰੂਮ ਵਿੱਚ ਸੀ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ। ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂਮੱਠ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਅਤੇ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਪਰ ਬਾਥਰੂਮ ਵਿੱਚ ਬੰਦ ਵਿਅਕਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਦਰਵਾਜ਼ਾ ਤੋੜ ਕੇ ਬਾਥਰੂਮ ਅੰਦਰੋਂ ਤਲਵਾਰ ਨਾਲ ਉਸ ਨੂੰ ਵੱਢ ਦਿੱਤਾ।

Written By
The Punjab Wire