ਕ੍ਰਾਇਮ ਗੁਰਦਾਸਪੁਰ

ਕੇਂਦਰੀ ਜੇਲ ਗੁਰਦਾਸਪੁਰ ਅੰਦਰ ਭਿੜੇ ਹਵਾਲਾਤੀ, ਮਾਮਲਾ ਦਰਜ

ਕੇਂਦਰੀ ਜੇਲ ਗੁਰਦਾਸਪੁਰ ਅੰਦਰ ਭਿੜੇ ਹਵਾਲਾਤੀ, ਮਾਮਲਾ ਦਰਜ
  • PublishedJanuary 13, 2024

ਗੁਰਦਾਸਪੁਰ, 13 ਜਨਵਰੀ 2024 (ਦੀ ਪੰਜਾਬ ਵਾਇਰ)। ਕੇਂਦਰੀ ਜੇਲ ਗੁਰਦਾਸਪੁਰ ਅੰਦਰ ਹਵਾਲਾਤੀ ਆਪਸ ਵਿੱਚ ਭਿੜ ਗਏ ਅਤੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਪੈਸਕੇ ਕਰਮਚਾਰੀ ਦੇ ਹੱਥ ਤੇ ਪਤੀਲੀ ਵੀ ਵੱਜੀ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਸੁਪਰਡੰਟ ਕੇਂਦਰੀ ਜੇਲ ਗੁਰਦਾਸਪੁਰ ਦੇ ਪੱਤਰ ਤੇ ਮਾਮਲਾ ਦਰਜ ਦਰਜ ਕੀਤਾ ਗਿਆ ਹੈ ।

ਪੱਤਰ ਵਿੱਚ ਕੇਂਦਰੀ ਜੇਲ ਸੁਪਰਡੰਟ ਵੱਲੋਂ ਦੱਸਿਆ ਗਿਆ ਕਿ 11 ਜਨਵਰੀ 24 ਨੂੰ ਵੱਕਤ ਕਰੀਬ ਸਾਢੇ 6 ਵਜੇ ਬੈਰਕ ਨੰਬਰ 9/1 ਵਿੱਚ ਬੰਦ ਹਵਾਲਾਤੀ ਅਕਾਸ਼ਦੀਪ, ਸ਼ੰਕਰਦੀਪ ਪੁੱਤਰਾਂਨ ਭਗਵਾਨ ਕ੍ਰਿਸ਼ਨ 12 ਚੱਕੀਆ ਵੱਲ ਆਪਣਾ ਕੁੱਝ ਸਮਾਨ ਲੈਣ ਲਈ ਗਏ ਤਾਂ ਹਵਾਲਾਤੀ ਗੁਰਇਕਬਾਲ ਸਿੰਘ ਪੁੱਤਰ ਨਿਰਮਲ ਸਿੰਘ, ਕਮਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ, ਅਸਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ, ਨਰੇਸ਼ ਕੁਮਾਰ ਪੁੱਤਰ ਰਾਮ ਕਿਸ਼ਨ ਨਾਲ ਇੰਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ। ਇਸ ਦੌਰਾਨ ਡਿਉਟੀ ਤੇ ਤਾਇਨਾਤ ਵਾਰਡਰ ਸੁਖਜੀਤ ਸਿੰਘ ਨੂੰ ਧੱਕਾ ਮਾਰ ਕੇ ਬਾਹਰ ਆ ਗਏ ਤੇ ਆਪਸ ਵਿੱਚ ਲੜਾਈ ਝਗੜਾ ਕਰਨਾ ਸੁਰੂ ਕਰ ਦਿੱਤਾ ਅਤੇ ਇੱਕ ਦੂਜੇ ਦੇ ਬਰਤਨ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੋਰਾਂਨ ਪੈਸਕੋ ਕਰਮਚਾਰੀ ਸੁਖਦੇਵ ਸਿੰਘ ਦੇ ਹੱਥ ਤੇ ਪਤੀਲੀ ਵੀ ਵੱਜੀ ।

ਉਧਰ ਥਾਣਾ ਸਿਟੀ ਦੀ ਪੁਲਿਸ ਵੱਲੋਂ ਇਸ ਸਬੰਧੀ ਪ੍ਰੀਜਨ ਐਕਟ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire