ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਣ ਵਾਲੇ ਅਤੇ ਗੁਰਦਾਸਪੁਰਿਆਂ ਨੂੰ ਰੋਜ਼ਗਾਰ ਦੇਣ ਵਾਲੇ ਡੀਜੀਪੀ ਪ੍ਰੀਤਮ ਸਿੰਘ ਭਿੰਡਰ ਨੇ ਕੀਤਾ ਅਲਵਿਦਾ

ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਣ ਵਾਲੇ ਅਤੇ ਗੁਰਦਾਸਪੁਰਿਆਂ ਨੂੰ ਰੋਜ਼ਗਾਰ ਦੇਣ ਵਾਲੇ ਡੀਜੀਪੀ ਪ੍ਰੀਤਮ ਸਿੰਘ ਭਿੰਡਰ ਨੇ ਕੀਤਾ ਅਲਵਿਦਾ
  • PublishedJanuary 12, 2024

ਨਵੀਂ ਦਿੱਲੀ 12 ਜਨਵਰੀ 2024 (ਦੀ ਪੰਜਾਬ ਵਾਇਰ)। ਸਾਬਕਾ ਆਈਪੀਐਸ ਅਧਿਕਾਰੀ ਅਤੇ ਸੀਆਈਐਸਐਫ ਦੇ ਸਾਬਕਾ ਡੀਜੀਪੀ ਪ੍ਰੀਤਮ ਸਿੰਘ ਭਿੰਡਰ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਮਰਹੂਮ ਸੁਖਬੰਸ ਕੌਰ ਭਿੰਡਰ ਦੇ ਪਤੀ ਸਨ। ਪਰ ਜਿਆਦਾਤਰ ਲੋਕ ਉਨ੍ਹਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਰੁਜ਼ਗਾਰ ਵੰਡਣ ਵਾਲੇ ਦਾਤਾ ਦੇ ਨਾਮ ਨਾਮ ਜਾਣਦੇ ਹਨ।

ਪੰਜ ਵਾਰ ਗੁਰਦਾਸਪੁਰ ਹਲਕੇ ਤੋਂ ਸਾਂਸਦ ਰਹੀ ਸੁਖਬੰਸ ਕੌਰ ਭਿੰਡਰ ਦਾ ਦਿਹਾਂਤ 15 ਦਸੰਬਰ 2006 ਨੂੰ 63 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਉਹ ਇਕਲੌਤੀ ਮਹਿਲਾ ਸੰਸਦ ਮੈਂਬਰ ਸੀ ਜਿਸਨੇ 5 ਲੋਕ ਸਭਾ ਚੋਣਾਂ ਜਿੱਤੀਆਂ ਸਨ ਅਤੇ ਇੱਕ ਵਾਰ ਰਾਜ ਸਭਾ ਲਈ ਨਾਮਜ਼ਦ ਕੀਤੀ ਗਈ ਸੀ।

ਪ੍ਰੀਤਮ ਸਿੰਘ ਭਿੰਡਰ ਦਿੱਲੀ ਦੇ ਪੁਲਿਸ ਕਮਿਸ਼ਨਰ ਰਹੇ ਅਤੇ ਸੀਆਈਐਸਐਫ਼ ਦੇ ਡੀਜੀਪੀ ਵਜੋਂ ਸੇਵਾਮੁਕਤ ਹੋਏ। ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਆਪਣੇ ਸਬੰਧਾਂ ਲਈ ਜਾਣੇ ਜਾਂਦੇ ਸਨ। ਇਸ ਦੇ ਨਾਲ ਹੀ ਸਾਬਕਾ ਡੀਜੀਪੀ ਪ੍ਰੀਤਮ ਸਿੰਘ ਭਿੰਡਰ ਦੀ ਪਛਾਣ ਗੁਰਦਾਸਪੁਰਿਆਂ ਨੂੰ ਰੁਜ਼ਗਾਰ ਦੇਣ ਵਾਲੇ ਦਾਤਾ ਦੇ ਵਜੋਂ ਜਾਣਿਆਂ ਜਾਂਦਾ ਸੀ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣੇ ਹਲਕੇ ਦੇ ਲੋਕਾਂ ਨੂੰ ਵੱਖਵਾਦੀ ਵਿਚਾਰਧਾਰਾ ਨਾਲ ਤੋਂੜ ਕੇ ਮੁੱਖ ਧਾਰਾ ਅੰਦਰ ਲਿਆਉਣ ਦਾ ਕੰਮ ਕੀਤਾ। ਪ੍ਰੀਤਮ ਸਿੰਘ ਭਿੰਡਰ ਪਿਛਲੇ ਦਿੰਨਾਂ ਤੋਂ ਬਿਮਾਰ ਚਲ ਰਹੇ ਸਨ । ਸਾਬਕਾ ਡੀਜੀਪੀ ਭਿੰਡਰ ਦੇ ਜਾਣ ਨਾਲ ਜਿੱਥੇ ਲੋਕਾਂ ਨੂੰ ਸ਼ੋਕ ਹੈ ਉਥੇ ਹੀ ਲੋਕ ਉਨ੍ਹਾਂ ਵੱਲੋਂ ਦਿੱਤੇ ਗਏ ਰੁਜ਼ਗਾਰ ਦੀ ਉਦਾਹਰਨ ਦੇ ਕੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

Written By
The Punjab Wire