‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਮਿਲ ਰਹੀ ਹੈ 5 ਲੱਖ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ
‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਮੁਫ਼ਤ ਇਲਾਜ ਕਰਵਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ
ਯੋਗ ਲਾਭਪਾਤਰੀ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਕਾਰਡ ਜ਼ਰੂਰ ਬਣਵਾਉਣ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 22 ਨਵੰਬਰ 2023 (ਦੀ ਪੰਜਾਬ ਵਾਇਰ )। ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਜਿਥੋਂ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕਦੀ ਹੈ।
ਜ਼ਿਲ੍ਹੇ ਦੇ ਸੂਚੀਬੱਧ ਹਸਪਤਾਲਾਂ ਦਾ ਵੇਰਵਾ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 39 ਸੂਚੀਬੱਧ ਹਸਪਤਾਲਾਂ ਵਿੱਚ 12 ਸਰਕਾਰੀ ਸਿਹਤ ਸੰਸਥਾਵਾਂ ਮੁਫ਼ਤ ਇਲਾਜ ਲਈ ਸੂਚੀਬੱਧ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ, ਸੀ.ਐੱਚ.ਸੀ. ਭਾਮ, ਸੀ.ਐੱਚ.ਸੀ. ਧਾਰੀਵਾਲ, ਸੀ.ਐੱਚ.ਸੀ. ਦੀਨਾਨਗਰ, ਸੀ.ਐੱਚ.ਸੀ. ਫ਼ਤਹਿਗੜ ਚੂੜੀਆਂ, ਸੀ.ਐੱਚ.ਸੀ. ਘੁਮਾਣ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਕਲਾਨੌਰ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਸੀ.ਐੱਚ.ਸੀ. ਕਾਦੀਆਂ, ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 27 ਪ੍ਰਾਈਵੇਟ ਹਸਪਤਾਲ ਵੀ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਅਧੀਨ ਸੂਚੀਬੱਧ ਹਨ। ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਅਕਾਸ਼ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬਟਾਲਾ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਡਵਾਲ ਹਸਪਤਾਲ ਗੁਰਦਾਸਪੁਰ, ਬਾਹਰੀ ਹਸਪਤਾਲ ਦੀਨਾਨਗਰ, ਬਾਜਵਾ ਹਸਪਤਾਲ ਬਟਾਲਾ, ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ ਚੂੜੀਆਂ, ਬੀ.ਜੇ.ਐੱਸ. ਬੱਲ ਮੈਮੋਰੀਅਲ ਹਸਪਤਾਲ ਬਟਾਲਾ, ਚੌਹਾਨ ਹਸਪਤਾਲ ਦੀਨਾਨਗਰ, ਛੀਨਾ ਹਸਪਤਾਲ ਬਟਾਲਾ, ਗੁਰਨੂਰ ਹਸਪਤਾਲ ਬਟਾਲਾ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਘੁਮਾਣ, ਐੱਚ.ਏ.ਐੱਸ. ਛੀਨਾ ਹਸਪਤਾਲ ਬਟਾਲਾ, ਜੇ.ਸੀ. ਨੰਦਾ ਹਸਪਤਾਲ ਗੁਰਦਾਸਪੁਰ, ਕਾਹਲੋਂ ਹਸਪਤਾਲ, ਕਿਰਨ ਮੈਡੀਸਨ ਹਸਪਤਾਲ ਦੀਨਾਨਗਰ, ਕੋਹਲੀ ਹਸਪਤਾਲ ਧਾਰੀਵਾਲ, ਲਾਈਫ ਕੇਅਰ ਹਸਪਤਾਲ ਅਤੇ ਆਈ ਕੇਅਰ ਸੈਂਟਰ ਕੋਟ ਯੋਗਰਾਜ, ਮਹਾਜਨ ਹਸਪਤਾਲ ਐਂਡਰ ਆਈ ਕੇਅਰ ਸੈਂਟਰ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਫ਼ਤਹਿਗੜ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਖੈਹਿਰਾ ਰੋਡ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਗੁਰਦਾਸਪੁਰ, ਸੰਧੂ ਹਸਪਤਾਲ ਬਟਾਲਾ, ਸਤਸਰ ਹਸਪਤਾਲ ਬਟਾਲਾ, ਸ. ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ, ਸੁਰਜੀਤ ਹਸਪਤਾਲ ਕਲਾਨੌਰ ਅਤੇ ਵਿਆਨ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਕਾਰਡ ਜੇ-ਫਾਰਮ ਹੋਲਡਰ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀ, ਰਜ਼ਿਸਟਰਡ ਛੋਟੇ ਵਪਾਰੀ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰ ਬਣਵਾ ਸਕਦੇ ਹਨ। ਉਨ੍ਹਾਂ ਉਪਰੋਕਤ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਨੇ ਅਜੇ ਤੱਕ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਆਪਣੇ ਕਾਰਡ ਨਹੀਂ ਬਣਾਏ ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ।
ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਹੁਣ ਘਰ ਬੈਠੇ ‘ਆਯੂਸ਼ਮਾਨ ਐਪ’ ਰਾਹੀਂ ਵੀ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸੂਚੀਬੱਧ ਹਸਪਤਾਲਾਂ, ਸੇਵਾ ਕੇਂਦਰਾਂ ਅਤੇ ਸੀ.ਐੱਸ.ਸੀ. ਸੈਂਟਰਾਂ ਤੋਂ ਵੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਬੀਮਾਂ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।