ਕ੍ਰਾਇਮ ਗੁਰਦਾਸਪੁਰ

ਝੂਲਣਾ ਮਹਿਲ ਤੋਂ ਚਾਇਨਾ ਡੋਰ ਦੇ 750 ਗੱਟੂ ਬਰਾਮਦ, ਦੋ ਖਿਲਾਫ਼ ਮਾਮਲਾ ਦਰਜ਼

ਝੂਲਣਾ ਮਹਿਲ ਤੋਂ ਚਾਇਨਾ ਡੋਰ ਦੇ 750 ਗੱਟੂ ਬਰਾਮਦ, ਦੋ ਖਿਲਾਫ਼ ਮਾਮਲਾ ਦਰਜ਼
  • PublishedNovember 22, 2023

ਗੁਰਦਾਸਪੁਰ, 22 ਨਵੰਬਰ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਦੀ ਪੁਲਿਸ ਵੱਲੋ ਸ਼ਹਿਰ ਦੇ ਝੂਲਣਾ ਮਹਿਲ ਇਸਲਾਮਾਬਾਦ ਮੁਹੱਲੇ ਤੋਂ ਪਾਬੰਧੀਸ਼ੁਦਾ ਚਾਇਨਾ ਡੋਰ ਦੇ 750 ਗੱਟੂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਵੱਲੋਂ ਦੋ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸਤ ਤੇ ਸਨ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਨੀ ਮਹਾਜਨ ਪੁੱਤਰ ਸੁਰਿੰਦਰ ਮਹਾਜਨ ਵਾਸੀ ਝੁਲਾਣਾ ਮਹਿਲ ਗੁਰਦਾਸਪੁਰ ਅਤੇ ਅਸਵਨੀ ਕੁਮਾਰ ਗੋਗਾ ਪੁੱਤਰ ਅਮਰਨਾਥ ਵਾਸੀ ਮੁਹੱਲਾ ਇਸਲਾਮਾਬਾਦ ਪਤੰਗ ਉਡਾਉਣ ਵਾਲੀ ਪਾਬੰਧੀ ਸੁਦਾ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਅਸ਼ਵਨੀ ਕੁਮਾਰ ਦੇ ਗੋਦਾਮ ਵਿੱਚ ਰੇਡ ਕੀਤਾ ਗਿਆ। ਜਿਥੋ 750 ਗੱਟੂ ਪਾਬੰਧੀਸ਼ੁਦਾ ਚਾਈਨਾ ਡੋਰ ਬ੍ਰਾਮਦ ਹੋਈ ਹੈ।ਦੋਸੀਆਂ ਨੇ ਆਪਣੇ ਕਬਜੇ ਵਿੱਚ ਪਾਬੰਧੀਸ਼ੁਦਾ ਚਾਈਨਾ ਡੋਰ ਰੱਖ ਕੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਅੰਦਰ ਉਕਤ ਦੋਸ਼ਿਆ ਖਿਲਾਫ਼ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire