ਗੁਰਦਾਸਪੁਰ, 13 ਨਵੰਬਰ 2023 (ਦੀ ਪੰਜਾਬ ਵਾਇਰ)। ਦਿਵਾਲੀ ਵਾਲੇ ਦਿਨ ਗੁਰਦਾਸਪੁਰ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਵੱਡੀ ਨਾਲਾਇਕੀ ਵੇਖਣ ਨੂੰ ਮਿਲੀ ਅਤੇ ਇਸ ਨਾਲਾਇਕੀ ਦੇ ਚਲਦੇ ਇਸ ਤਿਓਹਾਰ ਵਾਲੇ ਦਿਨ ਵੀ ਸ਼ਹਿਰ ਪੂਰੀ ਤਰ੍ਹਾਂ ਗੰਦਗੀ ਦੇ ਆਲਮ ਚ ਰਿਹਾ। ਸ਼ਹਿਰ ਦੇ ਬਾਜਾਰਾਂ ਚ ਕੂੜਾ ਬਿਖਰਿਆ ਨਜ਼ਰ ਆਇਆ ਅਤੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਇਸ ਪਾਵਨ ਦਿਨ ਤੇ ਬੇਹੱਦ ਗੰਦਗੀ ਅਤੇ ਬਦਬੂ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਦਿਵਾਲੀ ਦੇ ਚਲਦਿਆਂ ਲੋਕ ਆਪਣੇ ਘਰਾਂ ਅਤੇ ਦੁਕਾਨਾਂ, ਦਫਤਰਾਂ ਦੀ ਸਫਾਈ ਕਰਦੇ ਹਨ । ਉੱਥੇ ਹੀ ਦਿਵਾਲੀ ਵਾਲੇ ਦਿਨ ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਗੰਦੇ ਅਤੇ ਬਦਬੂ ਦਾਰ ਨਜ਼ਰ ਆਏ। ਜਿਸ ਦਾ ਕਾਰਨ ਨਗਰ ਕੌਸਿਲ ਦੇ ਕਰਮਚਾਰਿਆ ਵੱਲੋਂ ਐਤਵਾਰ ਨੂੰ ਛੱਟੀ ਦਾ ਦਿਨ ਹੋਣਾ ਦੱਸਿਆ ਗਿਆ।
ਨਗਰ ਕੌਸਿਲ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਇਸ ਰਵਇਏ ਦਾ ਲੋਕਾਂ ਚ ਖਾਸਾ ਰੋਸ਼ ਵੇਖਣ ਨੂੰ ਮਿਲਿਆ। ਲੋਕ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਨਾਲ ਸਰਕਾਰ ਦੇ ਵੀ ਇਸ ਨਾਲਾਇਕੀ ਭਰੇ ਰਵਇਏ ਤੇ ਸਵਾਲ ਚੱਕਦੇ ਨਜ਼ਰ ਆਏ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹਿਦਾ ਸੀ ਕਿ ਤਿਓਹਾਰ ਦੇ ਚਲਦੇ ਉਹ ਇਹ ਸੁਨਿਸ਼ਚਿਤ ਕਰਵਾਉਂਦੇ ਕੀ ਛੁੱਟੀ ਵਾਲੇ ਦਿਨ ਵੀ ਸ਼ਹਿਰ ਦੇ ਬਾਜ਼ਾਰਾ ਦੀ ਪੂਰੀ ਸਾਫ਼ ਸਫਾਈ ਹੁੰਦੀ।
ਅੰਤ ਤਿਉਹਾਰ ਮਨਾਉਣ ਅਤੇ ਗ੍ਰਾਹਕਾਂ ਅਤੇ ਰਾਹਗੀਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਏ ਇਸ ਦੇ ਚਲਦੇ ਦੁਕਾਨਦਾਰਾਂ ਨੇ ਆਪ ਹੀ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲਗਾਏ ਅਤੇ ਥੋੜੀ ਬਹੁਤ ਸਾਫ ਸਫਾਈ ਕੀਤੀ। ਦੁਕਾਨਦਾਰਾਂ ਵਿੱਚ ਇਸ ਗੱਲ਼ ਨੂੰ ਲੈ ਕੇ ਵੀ ਰੋਸ਼ ਪਾਇਆ ਗਿਆ ਕਿ ਸਫ਼ਾਈ ਕਰਮਰਾਰੀਆਂ ਵੱਲੋਂ ਸ਼ਨਿਵਾਰ ਨੂੰ ਹੀ ਦੁਕਾਨਾਂ ਤੋਂ ਦਿਵਾਲੀ ਦੀ ਵਧਾਈ ਲਈ ਗਈ ਪਰ ਸਫਾਈ ਨਾ ਕੀਤੀ ਗਈ।