ਪੰਜਾਬ ਮੁੱਖ ਖ਼ਬਰ

ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ’ਚ ਲਿਆ, ਜਾਣੋ ਪੂਰਾ ਮਾਮਲਾ

ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ’ਚ ਲਿਆ, ਜਾਣੋ ਪੂਰਾ ਮਾਮਲਾ
  • PublishedNovember 7, 2023

ਚੰਡੀਗੜ੍ਹ, 7 ਨਵੰਬਰ 2023(ਦੀ ਪੰਜਾਬ ਵਾਇਰ)। ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਰਾਮਪੁਰਾ ਫੂਲ ਦੇ ਬਾਹਰ ਧਰਨਾ ਦੇ ਰਹੇ ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਲਕੇ ਲੱਖਾ ਸਿਧਾਣਾ ਨੇ ਇਸ ਸਕੂਲ ਵਿੱਚ ਹੰਗਾਮਾ ਕੀਤਾ ਸੀ ਜਿਸ ਦੌਰਾਨ ਸਕੂਲ ਉੱਤੇ ਪੰਜਾਬੀ ਨਾ ਪੜ੍ਹਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਲੱਖਾ ਸਿਧਾਣਾ ਰਾਮਪੁਰਾ ਫੂਲ ‘ਚ ਇੱਕ ਸਕੂਲ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀ ਨੂੰ ਪੰਜਾਬੀ ਬੋਲਣ ‘ਤੇ ਜ਼ੁਰਮਾਨਾ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਅੱਜ ਕਾਰਵਾਈ ਕਰਦੇ ਹੋਏ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲੱਖਾ ਸਿਧਾਨਾ ਵੱਲੋਂ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਲਗਾਈ ਜਾ ਰਹੀ ਵਰਦੀ, ਫੋਟੋਆ ਦਾ ਵੀ ਵਿਰੋਧ ਕੀਤਾ ਗਿਆ ਸੀ।

ਇਸ ਸਬੰਧੀ ਗੱਲ ਕਰਦਿਆਂ ਐਸ.ਐਸ.ਸੀ ਬਠਿੰਡਾ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਲੱਖਾ ਸਿਧਾਣਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਸਕੂਲ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਪਰ ਜਦੋਂ ਲੱਖਾ ਸਿਧਾਣਾ ਨੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੂਰੀ ਜਾਂਚ ਤੋਂ ਬਾਅਦ ਅਗੇਰਲੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire