ਪੰਜਾਬ ਮੁੱਖ ਖ਼ਬਰ

ਮੇਰਠ ਦੀ ਗੁਰਵੀਨ ਨਾਲ ਵਿਆਹ ਦੇ ਬੰਧਨ ਚ ਬੰਧੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ , ਮੋਹਾਲੀ ‘ਚ ਹੋਇਆ ਆਨੰਦ ਕਾਰਜ

ਮੇਰਠ ਦੀ ਗੁਰਵੀਨ ਨਾਲ ਵਿਆਹ ਦੇ ਬੰਧਨ ਚ ਬੰਧੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ , ਮੋਹਾਲੀ ‘ਚ ਹੋਇਆ ਆਨੰਦ ਕਾਰਜ
  • PublishedNovember 7, 2023

ਚੰਡੀਗੜ੍ਹ, 7 ਨਵੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਆਨੰਦ ਕਾਰਜ ਮੋਹਾਲੀ ਦੇ ਨਵਾਂਗਾਓ ਸਥਿਤ ਇੱਕ ਰਿਜੋਰਟ ਵਿੱਚ ਡਾਕਟਰ ਗੁਰਵੀਨ ਕੌਰ ਨਾਲ ਹੋਇਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਰਿਜ਼ੋਰਟ ‘ਚ ਪਹੁੰਚੇ ਹਨ। ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ ‘ਚ ਮੰਗਣੀ ਹੋਈ ਸੀ। ਉਹ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ ‘ਆਪ’ ਸਰਕਾਰ ‘ਚ ਖੇਡ ਮੰਤਰੀ ਹਨ।

Written By
The Punjab Wire