ਗਲਤੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਸਖਤ ਕਰਵਾਈ ਕਰਨ ਦੇ ਨਿਰਦੇਸ਼
ਗੁਰਦਾਸਪੁਰ, 14 ਅਕਤੂਬਰ 2023 (ਦੀ ਪੰਜਾਬ ਵਾਇਰ)। ਜਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਂਮਾਸ਼ੂ ਅਗਰਵਾਲ ਵੱਲੋ ਸ਼ਨੀਵਾਰ ਸਵੇਰੇ ਖਰੀਦ ਅਤੇ ਰੱਖ ਰਖਾਵ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਵਰਦੇ ਮੀਂਹ ਵਿੱਚ ਗੁਰਦਾਸਪੁਰ ਦੀ ਦਾਨਾ ਮੰਡੀ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਡੀਸੀ ਅਗਰਵਾਲ ਦੇ ਥਿਆਨ ਵਿੱਚ ਕੁਝ ਖਾਮੀਆਂ ਆਇਆ ਜਿਸ ਦਾ ਡੀਸੀ ਵੱਲੋਂ ਕੜਾ ਨੋਟਿਸ ਲੈਂਦੇ ਹੋਏ ਗਲਤੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਮੰਡੀ ਅਫ਼ਸਰ ਨੂੰ ਨਿਰਦੇਸ਼ ਜਾਰੀ ਕੀਤੇ ਗਏ।
ਛਤਰੀ ਲੈ ਕੇ ਦਾਨਾ ਮੰਡੀ ਪਹੁੰਚੇ ਡੀਸੀ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਵਰਦੇ ਮੀਂਹ ਅੰਦਰ ਕੁਝ ਜਗ੍ਹਾ ਤੇ ਬੋਰੀਆਂ ਭਿੱਜ ਰਹਿਆ ਸਨ ਅਫ਼ਸਰਾਂ ਅਤੇ ਕਰਮਚਾਰੀਆ ਵੱਲੋਂ ਉਨਾਂ ਨੂੰ ਢੱਕ ਕੇ ਤਰਪਾਲ ਪਾਉਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਜਿਸ ਦਾ ਕੜਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਮੰਡੀ ਅਫਸਰ ਨੂੰ ਹਦਾਇਤ ਕੀਤੀ ਹੈ ਕਿ ਗਲਤੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਵੱਲੋ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮੰਡੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ । ਡੀਸੀ ਵੱਲੋਂ ਕਿਹਾ ਗਿਆ ਕਿ ਸਾਡੇ ਜ਼ਿਲ੍ਹੇ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਵਚਨਬੱਦ ਹੈ।