ਪੰਜਾਬ

31 ਦਸੰਬਰ ਤੱਕ ਹਾਊਸ ਟੈਕਸ ਅਤੇ ਪ੍ਰਾਪਾਰਟੀ ਟੈਕਸ ਯਕਮੁਸ਼ਤ ਜਮ੍ਹਾ ਕਰਵਾਉਣ ’ਤੇ ਪਾਓ ਵਿਆਜ਼ ਅਤੇ ਜ਼ੁਰਮਾਨੇ ਤੋਂ ਮੁਆਫ਼ੀ

31 ਦਸੰਬਰ ਤੱਕ ਹਾਊਸ ਟੈਕਸ ਅਤੇ ਪ੍ਰਾਪਾਰਟੀ ਟੈਕਸ ਯਕਮੁਸ਼ਤ ਜਮ੍ਹਾ ਕਰਵਾਉਣ ’ਤੇ ਪਾਓ ਵਿਆਜ਼ ਅਤੇ ਜ਼ੁਰਮਾਨੇ ਤੋਂ ਮੁਆਫ਼ੀ
  • PublishedOctober 10, 2023

ਹੁਸ਼ਿਆਰਪੁਰ, 10 ਅਕਤੂਬਰ 2023 (ਦੀ ਪੰਜਾਬ ਵਾਇਰ)। ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ ਮਿਤੀ 31 ਮਾਰਚ 2023 ਤੱਕ ਦਾ ਬਣਦਾ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ ਗਿਆ ਹੈ, ਜੇਕਰ ਉਹ ਮਿਤੀ 31 ਦਸੰਬਰ 2023 ਤੱਕ ਇਹ ਟੈਕਸ ਯਕਮੁਸ਼ਤ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਜਮ੍ਹਾ ਕਰਵਾਉਂਦੇ ਹਨ ਤਾਂ ਇਸ ਬਕਾਇਆਜਾਤ ’ਤੇ ਲੱਗੇ ਜ਼ੁਰਮਾਨੇ ਅਤੇ ਵਿਆਜ਼ ਦੀ ਮੁਆਫ਼ੀ ਉਨ੍ਹਾਂ ਨੂੰ ਦਿੱਤੀ ਜਾਵੇਗੀ।

ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31 ਦਸੰਬਰ 2023 ਤੋਂ ਬਾਅਦ 31 ਮਾਰਚ 2024 ਤੱਕ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਯਕਮੁਸ਼ਤ ਜਮ੍ਹਾ ਕਰਵਾਉਣ ਵਾਲੇ ਟੈਕਸ—ਦਾਤਾਵਾਂ ਨੂੰ ਲੱਗੇ ਵਿਆਜ਼ ਅਤੇ ਜ਼ੁਰਮਾਨੇ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਮਿਤੀ 31 ਮਾਰਚ 2024 ਤੋਂ ਬਾਅਦ ਬਣਦੇ ਟੈਕਸ ਦੀ ਵਸੂਲੀ ਡਿਫ਼ਾਲਟਰਾਂ ਤੋਂ ਸਮੇਤ ਜੁਰਮਾਨੇ ਅਤੇ ਵਿਆਜ਼ ਵਸੂਲੀ ਜਾਵੇਗੀ।

ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਇਸ ਸੁਨਹਿਰੀ ਮੌਕੇ ਦਾ ਵੱਧ ਤੋ ਵੱਧ ਲਾਭ ਉਠਾਇਆ ਜਾਵੇੇ। ਕੋਈ ਵੀ ਵਿਅਕਤੀ ਨਗਰ ਨਿਗਮ ਦੀ ਵੈਬਸਾਈਟ www.mchoshiarpur.in/ ’ਤੇ ਵਿਜ਼ਿਟ ਕਰ ਕੇ ਆਨਲਾਈਨ ਵੀ ਬਣਦਾ ਟੈਕਸ ਜਮ੍ਹਾ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਊਂਟਰ ’ਤੇ ਟੈਕਸ ਜਮ੍ਹਾ ਕਰਵਾਉਣ ਸਮੇਂ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਯੂ.ਆਈ.ਡੀ ਨੰਬਰ ਪਲੇਟ ਦਾ ਵੇਰਵਾ ਲਾਜ਼ਮੀ ਤੌਰ ’ਤੇ ਸਬੰਧਤ ਕਰਮਚਾਰੀ ਨੂੰ ਦਿੱਤਾ ਜਾਵੇ। 

Written By
The Punjab Wire