Close

Recent Posts

ਗੁਰਦਾਸਪੁਰ ਪੰਜਾਬ

ਹੁਣ ਚੁੱਪ ਨਾ ਰਹੋ, ਮਾਨਸਿਕ ਸਿਹਤ ਦੇ ਕਲੰਕ ਨੂੰ ਖਤਮ ਕਰੋ- ਡਾ ਰੁਪਿੰਦਰ

ਹੁਣ ਚੁੱਪ ਨਾ ਰਹੋ, ਮਾਨਸਿਕ ਸਿਹਤ ਦੇ ਕਲੰਕ ਨੂੰ ਖਤਮ ਕਰੋ- ਡਾ ਰੁਪਿੰਦਰ
  • PublishedOctober 10, 2023

ਡਾ ਰੁਪਿੰਦਰ ਨਿਓਰੋਸਾਇਕੈਟ੍ਰੀ ਸੈਂਟਰ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਮੁਫ਼ਤ ਮੇਡੀਕਲ ਅਤੇ ਦਵਾਇਆਂ ਦੇ ਕੈਂਪ ਆਯੋਜਿਤ

ਡੀਸੀ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਅਤੇ ਐਸਐਸਪੀ ਹਰੀਸ਼ ਦਾਯਮਾ ਨੇ ਕੀਤੀ ਸ਼ਿਰਕਤ

ਗੁਰਦਾਸਪੁਰ, 10 ਅਕਤੂਬਰ 2023 (ਦੀ ਪੰਜਾਬ ਵਾਇਰ)। ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਥੀਮ ‘ਮਾਨਸਿਕ ਸਿਹਤ ਇੱਕ ਵਿਸ਼ਵਵਿਆਪੀ ਮਨੁੱਖੀ ਅਧਿਕਾਰ ਵਜੋਂ’ ਹੈ, ਜਿਸਦਾ ਉਦੇਸ਼ ਸਮਾਜ ਵਿੱਚ ਲੋਕਾਂ ਨੂੰ ਸੰਵੇਦਨਸ਼ੀਲ ਬਣਾ ਕੇ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੇ ਹੋਏ ਮਾਨਸਿਕ ਸਿਹਤ ਤੋਂ ਬਿਮਾਰ ਲੋਕਾਂ ਨੂੰ ਜਾਗਰੂਕ ਕਰ, ਇਲਾਜ ਕਰਨਾ ਅਤੇ ਸਮਰੱਥ ਬਣਾਉਣਾ ਹੈ। ਹੁਣ ਚੁੱਪ ਰਹਿਣ ਦਾ ਵੇਲਾ ਨਹੀਂ ਹੈ ਅਤੇ ਸਾਨੂੰ ਮਾਨਸਿਕ ਸਹਿਤ ਦੇ ਕਲੰਕ ਨੂੰ ਖਤਮ ਕਰਨਾ ਹੀ ਹੈ। ਦੀ ਪੰਜਾਬ ਵਾਇਰ ਨਾਲ ਗੱਲ ਕਰਦੇ ਹੋਏ ਉਕਤ ਜਾਣਕਾਰੀ ਡਾ ਰੁਪਿੰਦਰ ਨਿਓਰੋਸਾਇਕੇਟ੍ਰੀ ਸੈਂਟਰ ਦੀ ਐਮਡੀ ਡਾ ਰੁਪਿੰਦਰ ਓਬਰਾਏ ਵੱਲੋਂ ਸਾਂਝੀ ਕੀਤੀ ਗਈ।

ਡਾ ਰੁਪਿੰਦਰ ਨੇ ਦੱਸਿਆ ਕਿ ਕਿਵੇਂ ਮਾਨਸਿਕ ਸਿਹਤ ਦੇ ਆਲੇ ਦੁਆਲੇ ਕਲੰਕ ਅਤੇ ਮਿੱਥਾਂ ਨੂੰ ਸਹੀ ਸਮੂਹਾ ਅਤੇ ਸਹੀ ਉਮਰ ਦੇ ਨਾਲ ਸਹੀ ਸਥਾਨਾਂ ‘ਤੇ ਜਾਗਰੂਕਤਾ ਪੈਦਾ ਕਰਕੇ ਦੂਰ ਕੀਤਾ ਜਾ ਸਕਦਾ ਹੈ। ਇਸੇ ਮਕਸਦ ਦੇ ਚਲਦਿਆ ਉਨ੍ਹਾਂ ਵੱਲੋਂ ਬੀਤੇ ਦਿਨ੍ਹੀ ਸਕੂਲ ਦੇ ਬੱਚਿਆ ਨਾਲ ਸੈਮਿਨਾਰ ਕਰ ਅਤੇ ਅੱਜ ਸੈਂਟਰ ਵਿਸ਼ੇਸ ਮੇਡੀਕਲ ਅਤੇ ਦਵਾਇਆ ਦਾ ਮੁਫਤ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸੂ ਅਗਰਵਾਲ ਅਤੇ ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।

ਇਸ ਮੌਕੇ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਜੋ ਕਿ ਖੁੱਦ ਇੱਕ ਡਾਕਟਰ ਵੀ ਹਨ ਨੇ ਕਿਹਾ ਕਿ ਚੰਗੀ ਸਿਹਤ ਹਮੇਸ਼ਾ ਦਵਾਈ ਤੋਂ ਨਹੀਂ ਆਉਂਦੀ ਬਲਕਿ ਜ਼ਿਆਦਾਤਰ ਇਹ ਦਿਲ ਅਤੇ ਦਿਮਾਗ ਵਿੱਚ ਸ਼ਾਂਤੀ ਅਤੇ ਪਿਆਰ ਨਾਲ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਦਿਮਾਗੀ ਸੰਤੁਲਨ ਠੀਕ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਤੰਦਰੁਸਤ ਦਿਮਾਗ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੁੰਦੀ ਹੈ ਅਤੇ ਤੰਦਰੁਸਤ ਦਿਮਾਗ ਹੀ ਤੰਦਰੁਸਤ ਸਮਾਜ ਅਤੇ ਤੰਦਰੁਸਤ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਤਨਾਅ ਹਰ ਵਰਗ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ ਅਤੇ ਇਸ ਤੋਂ ਬਾਹਰ ਨਿਕਲਣ ਲਈ ਜਰੂਰੀ ਹੈ ਕਿ 6-7 ਘੰਟੇ ਨੀਂਦ ਪੂਰੀ ਲਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਦਿਨ ਵਿੱਚ ਕੁਝ ਸਮਾਂ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ। ਉਨ੍ਹਾਂ ਡਾ ਰੁਪਿੰਦਰ ਨਿਓਰੋਸਾਇਕੈਟ੍ਰੀ ਸੈਂਟਰ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਤੇ ਐਸਐਸਪੀ ਹਰੀਸ਼ ਦਾਯਮਾ ਵੱਲੋਂ ਡਾ ਰੁਪਿੰਦਰ ਅਤੇ ਕੇ.ਪੀ. ਇਮੇਜਿੰਗ ਸੈਂਟਰ ਵੱਲੋਂ ਕੀਤੇ ਜਾ ਰਹੇ ਲੋਕ ਹਿਤਾ ਦੇ ਉਪਰਾਲਿਆ ਦੀ ਸਲਾਘਾ ਕਰਦੇ ਹੋਏ ਕੇ.ਪੀ.ਇਮੇਜਿੰਗ ਸੈਂਟਰ ਵੱਲੋ ਪਿਛਲੇ ਦਿਨ੍ਹੀਂ ਲਗਾਏ ਗਏ ਪੁਲਿਸ ਕਰਮਚਾਰਿਆਂ ਲਈ ਸ਼ੁਕਰਾਨਾ ਕੈਂਪ ਦਾ ਵੀ ਜਿਕਰ ਕੀਤਾ।

ਡਾ ਰੁਪਿੰਦਰ ਨੇ ਕਿਹਾ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਵਰਲਡ ਫੈਡਰੇਸ਼ਨ ਆਫ ਮੈਂਟਲ ਹੈਲਥ (WFMH) ਨੇ ਰਸਮੀ ਤੌਰ ‘ਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਇਸ ਦਿਨ ਨੂੰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ 100 ਦੇ ਕਰੀਬ ਲੋਕਾਂ ਨੂੰ ਮੇਡਿਕਲ ਅਤੇ ਦਵਾਇਆ ਦੀ ਮੁਫ਼ਤ ਸਹਾਇਤਾ ਕੀਤੀ ਗਈ ਹੈ। ਇਸ ਮੌਕੇ ਤੇ ਡਾ ਕੇ.ਐਸ. ਬੱਬਰ, ਡਾ ਮਨਜਿੰਦਰ ਬੱਬਰ, ਡਾ ਹਰਜੋਤ ਬੱਬਰ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਯਾਦਕਾਰ ਚਿੰਹ ਦੇ ਕੇ ਮਨਮਾਨਿਤ ਕੀਤਾ ਗਿਆ

Written By
The Punjab Wire