ਸਿਹਤ ਗੁਰਦਾਸਪੁਰ

ਡਾ ਰੁਪਿੰਦਰ ਨਿਉਰੋਸਾਈਕਾਇਟ੍ਰੀ ਸੈਂਟਰ ਵੱਲੋਂ ਤਿਬੜੀ ਕੈਂਟ ਵਿਖੇ ਜਵਾਨਾਂ ਦੇ ਪਰਿਵਾਰਾਂ ਲਈ ਲਗਾਇਆ ਗਿਆ ਵਿਸ਼ੇਸ਼ ਕੌਂਸਲਿੰਗ ਸੈਂਸਨ

ਡਾ ਰੁਪਿੰਦਰ ਨਿਉਰੋਸਾਈਕਾਇਟ੍ਰੀ ਸੈਂਟਰ ਵੱਲੋਂ ਤਿਬੜੀ ਕੈਂਟ ਵਿਖੇ ਜਵਾਨਾਂ ਦੇ ਪਰਿਵਾਰਾਂ ਲਈ ਲਗਾਇਆ ਗਿਆ ਵਿਸ਼ੇਸ਼ ਕੌਂਸਲਿੰਗ ਸੈਂਸਨ
  • PublishedSeptember 11, 2023

ਗੁਰਦਾਸਪੁਰ, 11 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਕਾਲੇਜ ਰੋਡ ਤੇ ਸਥਿਤ ਪ੍ਰਸਿੱਧ ਡਾ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਵਲੋਂ ਮਿਲਟਰੀ ਹਸਪਤਾਲ ਤਿਬੜੀ ਕੈਂਟ ਵਿਖੇ ਬੀਤੇ ਦਿੰਨੀ ਫੌਜੀ ਜਵਾਨਾਂ ਦੇ ਪਰਿਵਾਰਾਂ ਦੇ ਲਿਏ ਇੱਕ ਵਿਸ਼ੇਸ ਕੌਂਸਲਿੰਗ ਸੈਂਸ਼ਨ ਲਗਾਇਆ ਗਿਆ। ਜਿਸ ਵਿੱਚ ਡਾ ਰੂਪਿੰਦਰ ਓਬਰਾਏ ਵੱਲੋਂ ਉੱਥੇ ਮੌਜੂਦ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਪਤਨੀਆਂ ਨੂੰ ਲੈਕਚਰ ਅਤੇ ਇੰਟਰਐਕਟਿਵ ਸੈਸ਼ਨ ਰਾਹੀਂ ਉਨ੍ਹਾਂ ਨੂੰ ਡਿਪਰੈਸ਼ਨ, ਇਸ ਦੇ ਲੱਛਣਾਂ, ਮਰੀਜ਼ ਅਤੇ ਪਰਿਵਾਰ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਡਾ ਰੁਪਿੰਦਰ ਕੌਰ ਵੱਲੋਂ ਮੌਜੂਦ ਜਵਾਨਾਂ ਦੇ ਪਰਿਵਾਰਾ ਨੂੰ ਦੱਸਿਆ ਗਿਆ ਕਿ ਡਿਪਰੈਸ਼ਨ ਕਿਸ ਤਰ੍ਹਾਂ ਅਤੇ ਕਿੰਝ ਪ੍ਰਭਾਵ ਪਾਉਂਦਾ ਹੈ ਅਤੇ ਜਾਣਕਾਰੀ ਨਾ ਹੋਣ ਦੇ ਚਲਦੇ ਕਿਵੇ ਲੋਕ ਇਸ ਦੇ ਬਿਮਾਰ ਹੋ ਜਾਂਦੇ ਹਨ ਜਦਕਿ ਇਸ ਦੇ ਉਪਲਬਧ ਇਲਾਜ ਅਤੇ ਵਿਕਲਪਾਂ ਅਤੇ ਛੇਤੀ ਦਖਲ ਦੀ ਲੋੜ ਨਾਲ ਇਹ ਕਿੰਝ ਕੌਸਲਿੰਗ ਮਾਤਰ ਨਾਲ ਹੀ ਠੀਕ ਹੋ ਸਕਦਾ ਹੈ। ਇਸ ਤੋਂ ਬਾਅਦ ਇੰਟਰਐਕਟਿਵ ਸੈਸ਼ਨ ਹੋਇਆ ਜਿਸ ਵਿੱਚ ਭਾਗੀਦਾਰਾਂ ਨੇ ਆਪਣੇ ਸ਼ੰਕਿਆਂ ਬਾਰੇ ਚਰਚਾ ਕੀਤੀ ਅਤੇ ਡਾ ਰੁਪਿੰਦਰ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਹੈਰਾਨੀ ਅਤੇ ਧੰਨਵਾਦ ਪ੍ਰਗਟ ਕਰਦੇ ਹੋਏ ਦੋਬਾਰਾ ਸੈਸ਼ਨ ਦੀ ਮੰਗ ਕੀਤੀ।

ਦੱਸਣਯੋਗ ਹੈ ਕਿ ਜਵਾਨਾ ਦੇ ਪਾਰਿਵਾਰਿਕ ਮੈਂਬਰ ਕਈ ਵਾਰ ਨਾ ਚਾਹੁੰਦੇ ਹੋਏ ਵੀ ਤਨਾਵ ਦਾ ਸ਼ਿਕਾਰ ਹੋ ਜਾਂਦੇ ਹਨ ਜੱਦ ਉਨ੍ਹਾਂ ਦੇ ਪਤੀ ਕਈ ਦਿਨ੍ਹਾਂ ਤੱਕ ਘਰ ਨਹੀਂ ਪਹੁੰਚਦੇ, ਯਾ ਕਿਸੇ ਖਤਰਨਾਕ ਇਲਾਕੇ ਵਿੱਚ ਡਉਟੀ ਦੇ ਰਹੇ ਹੁੰਦੇ ਹਨ। ਡਾ ਰੁਪਿੰਦਰ ਵੱਲੋਂ ਮਾਨਸਿਕ ਤਨਾਵ ਦੇ ਚਲਦੇ ਕਿਵੇ ਹੋਰ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ ਬਾਰੇ ਵੀ ਚਾਨਣਾ ਪਾਇਆ ਗਿਆ।

Written By
The Punjab Wire