ਗੁਰਦਾਸਪੁਰ, 11 ਸਤਬੰਰ 2023 (ਦੀ ਪੰਜਾਬ ਵਾਇਰ)। ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਰਾਦਾ ਕਤਲ, ਅਸਲਾ ਐਕਟ ਸਮੇਤ ਵੱਖ ਵੱਖ ਥਾਰਾਵਾਂ ਲਗਾ ਕੇ ਪੰਜ ਦੌਸ਼ੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।
ਇਹ ਮੁਕੱਦਮਾ ਸਿਕਾਇਤਕਰਤਾ ਕ੍ਰਿਸ ਸ਼ਰਮਾ ਪੁੱੱਤਰ ਲੇਟ ਸੋਮ ਲਾਲ ਵਾਸੀ ਕੁਆਟਰ ਨੰ:19 ਪੁਲਿਸ ਲਾਈਨ ਪੁਰਾਣੀ ਜਿਲ੍ਹਾ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਤੇ ਜਤਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸਕੀਮ ਨੰ: 07 ਗੁਰਦਾਸਪੁਰ, ਦਿਲਸ਼ੇਰ ਸਿੰਘ ਉਰਫ ਨਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਹਰਦੋਬਥਵਾਲਾ, ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਤਿੱਬੜ , ਦਿਲਰਾਜ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਹੇਮਰਾਜਪੁਰ, ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖੋਖਰ ਰਾਜਪੂਤਾ ਥਾਣਾ ਸਦਰ ਗੁਰਦਾਸਪੁਰ ਦਰਜ ਰਜਿਸਟਰ ਕੀੌਤਾ ਗਿਆ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਕਿ 9 ਸਤੰਬਰ 23 ਨੂੰ ਵਕਤ ਕਰੀਬ 10:30 ਰਾਤ ਉਹ ਆਪਣੇ ਆਪਣੇ ਦੋਸਤ ਤੇਜਬੀਰ ਸਿੰਘ ਵਾਸੀ ਹੱੱਲਾ ਨੂੰ ਉਸਦੇ ਘਰ ਮਿਲਣ ਗਿਆ ਸੀ। ਜਦੋਂ ਉਸਦਾ ਦੋਸਤ ਤੇਜਬੀਰ ਸਿੰਘ ਉਸ ਨੂੰ ਉੇਸਦੇ ਘਰ ਛੱੱਡਣ ਲਈ ਆਪਣੇ ਮੋਟਰਸਈਕਲ ਸਪਲੈਡਰ ਜਾ ਰਿਹਾ ਸੀ ਕਿ ਰਾਤ ਕਰੀਬ 11 ਵਜ਼ੇ ਇੱੱਕ ਸਵਿਫਟ ਕਾਰ ਨੰਬਰੀ ਉਹਨਾ ਦੇ ਪਿੱੱਛੇ ਆਈ ਅਤੇ ਉਸ ਵਿੱਚ ਬੈਠੇ ਦੋਸ਼ੀ ਉਸ ਨੂੰ ਦੇਖ ਕੇ ਗਾਲੀ ਗਲੋਚ ਕਰਨ ਲੱੱਗ ਪਏ ਤਾ ਉਕਤ ਦੋਸ਼ੀਆ ਨੇ ਬਹੁਤ ਤੇਜ ਰਫਤਾਰ ਕਰਕੇ ਮਾਰ ਦੇਣ ਦੀ ਨੀਅਤ ਨਾਲ ਮੁਦਈ ਦੇ ਮੋਟਰਸਾਈਕਲ ਵਿੱੱਚ ਕਾਰ ਮਾਰ ਕੇ ਮੋਟਰਸਾਈਕਲ ਉੱੱਪਰ ਕਾਰ ਚੜ੍ਹਾ ਦਿੱਤੀ। ਜਿਸ ਨਾਲ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਉਹ ਮੋਕਾ ਤੋ ਭੱੱਜ ਗਏ।
ਇਸ ਦੌਰਾਨ ਦੋਸ਼ੀਆ ਨੇ ਉਸ ਨੂੰ ਫੜ੍ਹ ਲਿਆ ਅਤੇ ਉਸ ਦੀ ਮਾਰ ਕੁਟਾਈ ਕਰਕੇ ਉਸਨੂੰ ਜਬਰਦਸਤੀ ਕਾਰ ਵਿੱੱਚ ਸੁੱੱਟ ਲਿਆ ਅਤੇ ਦਿਲਸ਼ੇਰ ਸਿੰਘ ਵਾਸੀ ਹਰਦੋਬਥਵਾਕਲਾ ਦੀ ਮੋਟਰ ਪਰ ਲੈ ਗਏ ਅਤੇ ਆਪਣੇ ਦਸਤੀ ਹਥਿਆਰਾ ਨਾਲ ਮਾਰ ਕੁਟਾਈ ਕੀਤੀ । ਜਦਕਿ ਦੋਸ਼ੀ ਜਤਿੰਦਰ ਸਿੰਘ ਨੇ ਆਪਣੀ ਡੱੱਬ ਵਿੱਚੋ ਪਿਸਟਲ ਕੱੱਡ ਕੇ ਉਸ ਦੇ ਮੱੱਥੇ ਤੇ ਲਗਾ ਦਿੱਤਾ ਅਤੇ ਸਿਰ ਦੇ ਵਿੱਚ ਪਿਸਟਲ ਦਾ ਢੱਬ ਮਾਰਿਆ। ਜਿਸ ਤੋਂ ਬਾਅਦ ਉਸ ਨੂੰ ਦੋਬਾਰਾ ਕਾਰ ਵਿੱੱਚ ਸੁੱਟ ਲਿਆ ਅਤੇ ਕਾਰ ਨੂੰ ਰੇਸ਼ਮ ਸਿੰਘ ਚਲਾ ਰਿਹਾ ਸੀ ਅਤੇ ਕਰੀਬ 30/40 ਮਿੰਟ ਬਾਅਦ ਅਚਾਨਕ ਅੱਗੇ ਕੰਟਰੋਲ ਪੁਲਿਸ ਦਾ ਨਾਕਾ ਆ ਗਿਆ ਤਾ ਪੁਛਗਿੱੱਛ ਦੋਰਾਨ ਮੁਦਈ ਨੇ ਆਪਣੀ ਹੱਡ ਬੀਤੀ ਦੱਸੀ ਤਾ ਪੁਲਿਸ ਨੇ ਉਕਤ ਦੋਸ਼ੀਆ ਨੂੰ ਕਾਬੂ ਕਰ ਲਿਆ।
ਤਫਤੀਸ਼ੀ ਅਫਸਰ ਐਸਆਈ ਰਜੇਸ਼ ਨੇ ਦੱਸਿਆ ਕਿ ਮੁਦਈ ਹੁਣ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹੈ।ਜਿਸ ਤੇ ਉਕਤ ਮੁਕੱੱਦਮਾ ਦਰਜ ਰਜਿਸਟਰ ਕੀਤਾ ਗਿਆ। ਸਾਰੇ ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਤੇ ਆਈਪੀਸੀ ਧਾਰਾ 307, 364,323,506,148,149 ਅਤੇ 25-54-59 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।