ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਕੇ.ਪੀ.ਇਮੇਜਿੰਗ ਵੱਲੋਂ ਸਮਾਜ ਦੇ ਰਾਖੇ(ਪੰਜਾਬ ਪੁਲਿਸ) ਦਾ ਸ਼ੁਕਰਾਣਾ ਕਰਨ ਲਈ ਲਗਾਇਆ 14 ਦਿਨ ਦਾ ਵਿਸ਼ੇਸ਼ ਕੈਂਪ

ਕੇ.ਪੀ.ਇਮੇਜਿੰਗ ਵੱਲੋਂ ਸਮਾਜ ਦੇ ਰਾਖੇ(ਪੰਜਾਬ ਪੁਲਿਸ) ਦਾ ਸ਼ੁਕਰਾਣਾ ਕਰਨ ਲਈ ਲਗਾਇਆ 14 ਦਿਨ ਦਾ ਵਿਸ਼ੇਸ਼ ਕੈਂਪ
  • PublishedSeptember 11, 2023

ਸਿਵਲ ਹਸਪਤਾਲ ਗੁਰਦਾਸਪੁਰ ਅੰਦਰ ਇੱਕ ਦਿੰਨ ਦਾ ਕੈਂਪ ਹੋਇਆ ਸਮਾਪਤ, ਕਰੀਬ 50 ਮਰੀਜ਼ਾ ਨੇ ਲਿਆ ਫਾਇਦਾ।

ਚੇਅਰਮੈਨ ਰਮਨ ਬਹਿਲ, ਡੀਸੀ ਅਗਰਵਾਲ, ਐਸਐਸਪੀ ਹਰੀਸ਼ ਅਤੇ ਸਿਵਲ ਸਰਜਨ ਮਾਂਡੀ ਨੇ ਖੂਬ ਕੀਤੀ ਸਰਾਹਨਾ

ਗੁਰਦਾਸਪੁਰ,11 ਸਤਬੰਰ 2023 (ਦੀ ਪੰਜਾਬ ਵਾਇਰ)। ਆਮ ਲੋਕਾਂ ਦੀ ਭਲਾਈ ਲਈ ਸਦਾ ਅੱਗੇ ਰਹਿਣ ਵਾਲੀ ਕੇ.ਪੀ.ਇਮੇਜਿੰਗ ਜੋ ਕਿ ਗੁਰਦਾਸਪੁਰ ਦੀ ਪ੍ਰੀਮੀਅਰ ਰੇਡੀਆਲੋਜੀ ਇੰਸਟੀਚਿਊਟ ਹੈ ਵਲੋਂ ਹਮੇਸ਼ਾ ਵਾਂਗ ਨਵੇਕਲੀ ਪਹਿਲਕਦਮੀ ਕੀਤੀ ਗਈ ਹੈ। ਕੇ.ਪੀ.ਇਮੇਜਿੰਗ ਸੈਂਟਰ ਗੁਰਦਾਸਪੁਰ ਵਲੋ ਜਿੱਥੇ 10 ਸਤੰਬਰ ਨੂੰ ਸਿਵਲ ਹਸਪਤਾਲ ਦੇ ਮਰੀਜਾ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਉਥੇ ਹੀ ਉਨ੍ਹਾਂ ਵੱਲੋਂ ਸਮਾਜ ਦੇ ਰਾਖੇ ( ਜ਼ਿਲ੍ਹਾ ਗੁਰਦਾਸਪੁਰ) ਦੇ ਪੁਲਿਸ ਕਰਮਚਾਰੀਆਂ ਦਾ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਟੈਸਟ ਦੀ ਵੀ ਸ਼ੁੁਰੂਆਤ ਕਰ ਦਿੱਤੀ ਗਈ, ਜੋ 14 ਦਿਨ 24 ਸਤੰਬਰ ਤੱਕ ਮੁਫ਼ਤ ਵਿੱਚ ਕੀਤਾ ਜਾਵੇਗਾ ।

ਐਤਵਾਰ ਨੂੰ ਸ਼ੁਰੂ ਕੀਤੇ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਵਿਸੇਸ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ , ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ , ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ ਅਤੇ ਗੁਰਦਾਸਪੁਰ ਦੇ ਸਿਵਲ ਸਰਜਨ ਹਰਭਜਨ ਰਾਮ ਮਾਂਡੀ ਨੇ ਵਿਸ਼ੇਸ ਤੌਰ ਤੇ ਸ਼ਮਾ ਰੋਸ਼ਨ ਕਰ ਕੀਤਾ।

ਇਸ ਮੌਕੇ ਤੇ ਚੇਅਰਮੈਨ ਰਮਨ ਬਹਿਲ,ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਗੱਲਬਾਤ ਦੌਰਾਨ ਕਿਹਾ ਕਿ ਕੇ.ਪੀ.ਇਮੇਜਿੰਗ ਸੈਂਟਰ ਦੀ ਪੂਰੀ ਟੀਮ ਹਮੇਸਾ ਹੀ ਲੋਕ ਭਲਾਈ ਦੇ ਕਾਰਜ ਤੇ ਸਮਾਜ ਸੇਵਾ ਦੇ ਵਿਚ ਅੱਗੇ ਰਹਿੰਦੇ ਹਨ ਓਨਾ ਨੇ ਕੇ.ਪੀ.ਇਮੇਜਿੰਗ ਸੈਂਟਰ ਦੇ ਡਾਕਟਰ ਹਰਜੋਤ ਸਿੰਘ ਬੱਬਰ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਅੱਜ ਵੀ ਉਨਾਂ ਵਲੋ ਸਮਾਜ ਦੇ ਰਾਖੇ ਦੇ ਤੌਰ ਤੇ ਜਾਣੇ ਜਾਂਦੇ ਪੰਜਾਬ ਪੁਲਿਸ ਮੁਲਾਜ਼ਿਮਾਂ ਦੀ ਸਾਰ ਲੈਂਦੇ ਹੋਏ ਉਨਾਂ ਦੀ ਸਿਹਤ ਨੂੰ ਧਿਆਨ ਚ ਰਖਦੇ ਹੋਏ ਉਨ੍ਹਾਂ ਦਾ ਮੁਫ਼ਤ ਵਿੱਚ ਕੈਂਪ ਲਗਾ ਕੇ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਦਾ ਟੈਸਟ ਕੀਤੇ ਜਾ ਰਹੇ ਹਨ । ਸ਼੍ਰੀ ਬਹਿਲ ਨੇ ਬੱਬਰ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਬਰ ਪਰਿਵਾਰ ਦਾ ਇਹ ਪਿਛੋਕੜ੍ਰ ਰਿਹਾ ਹੈ ਪਹਿਲ੍ਹਾ ਹਰਜੋਤ ਦੇ ਪਿਤਾ ਜੀ ਸ਼੍ਰੀ ਕੇ.ਐਸ.ਬੱਬਰ ਸਮਾਜ ਦੀ ਭਲਾਈ ਲਈ ਅੱਗੇ ਆਉਂਦੇ ਸਨ ਤੇ ਹੁਣ ਇਹ ਪੂਰਾ ਪਰਿਵਾਰ ਹੀ ਉਨ੍ਹਾਂ ਦੇ ਲਗਾਏ ਬੂਟੇ ਨੂੰ ਪਾਣੀ ਨਾਲ ਸੀਂਚ ਰਿਹਾ ਹੈ। ਬਹਿਲ ਨੇ ਕਿਹਾ ਕਿ ਸੇਹਤ ਦੇ ਖੇਤਰ ਵਿੱਚ ਗੁਰਦਾਸਪੁਰ ਵਾਸਿਆਂ ਨੂੰ ਬੱਬਰ ਪਰਿਵਾਰ ਦਾ ਬਹੁਤ ਯੋਗਦਾਨ ਹੈ ਜਿਸ ਲਈ ਗੁਰਦਾਸਪੁਰ ਦੇ ਲੋਕ ਸਦਾ ਇਹਨਾਂ ਦੇ ਸ਼ੁਕਰਗੁਜਾਰ ਹੋਣਗੇ।

ਇਸ ਮੌਕੇ ਤੇ ਐਸਐਸਪੀ ਹਰੀਸ਼ ਦਾਯਮਾ ਨੇ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੁਲਿਸ ਹਮੇਸ਼ਾ ਸਮਾਜ ਦੇ ਰਾਖੇ ਦੇ ਤੌਰ ਤੇ ਜਾਣੀ ਜਾਂਂਦੀ ਹੈ ਅਤੇ ਪੁਲਿਸ ਕਰਮਚਾਰਿਆਂ ਨੂੰ ਵੀ ਉਸ ਵੇਲੇ ਹੌਸਲਾ ਅਫ਼ਜਾਈ ਮਿਲਦੀ ਹੈ ਜਦ ਆਮ ਲੋਕ ਪੁਲਿਸ ਬਾਰੇ ਸੌਚਣ। ਉਨ੍ਹਾਂ ਡਾਕਟਰ ਹਰਜੋਤ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕੀ ਉਹ ਸਾਰੇ ਥਾਣੇਆਂ ਦੇ ਕਰਮਚਾਰੀਆਂ ਦੇ ਟੈਸਟਾਂ ਨੂੰ ਯਕੀਨੀ ਬਣਾਉਣ।

ਇਸ ਮੌਕੇ ਜਾਣਕਾਰੀ ਦਿੰਦਿਆਂ ਕੇ.ਪੀ.ਇਮੇਜਿੰਗ ਦੇ ਡਾ ਹਰਜੋਤ ਸਿੰਘ ਬੱਬਰ ਨੇ ਦਸਿਆ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਵਿਚ ਆਏ ਹੜਾਂ ਦੇ ਦੌਰਾਨ ਸਮਾਜ ਦੇ ਰਾਖਿਆਂ ਦੇ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਗਈ ਜਿਸ ਦੇ ਚਲਦਿਆਂ ਸਮਾਜ ਦੇ ਰਾਖਿਆਂ ਦਾ ਧੰਨਵਾਦ ਕਰਨ ਲਈ ਅਤੇ ਮਜਬੂਤ ਸਰਪਰਸਤੀ ਵਾਸਤੇ ਉਨ੍ਹਾਂ ਦੀ ਸਿਹਤ ਨੂੰ ਪਹਿਲ ਦੇਣ ਦਾ ਫੈਸਲਾ ਕਰਦੇ ਹੋਏ ਵਿਸ਼ੇਸ਼ ਕੈਂਪ ਕੇ.ਪੀ.ਇਮੇਜਿੰਗ ਸੈਂਟਰ ਜੋਂ ਕਿ ਸਿਵਲ ਹਸਪਤਾਲ ਜੀਵਨ ਵਾਲ ਬੱਬਰੀ ਕੋਲ ਸਥਿੱਤ ਹੈ ਉੱਥੇ ਲਗਾਇਆ ਗਿਆ ਹੈ । ਜਿਸ ਦੇ ਵਿੱਚ ਆਮ ਲੋਕਾਂ ਅਤੇ ਪ੍ਰਮੁਖ ਤੌਰ ਤੇ ਸਮਾਜ ਦੇ ਰਾਖੇ ਦੇ ਤੌਰ ਤੇ ਜਾਣੇ ਜਾਂਦੇ ਪੰਜਾਬ ਪੁਲਿਸ ਮੁਲਾਜ਼ਿਮਾਂ ਦੀ ਸਾਰ ਲੈਂਦੇ ਹੋਏ ਓਨਾ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਦਾ ਮੁਫ਼ਤ ਵਿੱਚ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਟੈਸਟ ਕੀਤਾ ਜਾ ਰਿਹਾ ਹੈ ਉਨਾਂ ਨੇ ਦਸਿਆ ਕਿ 24 ਸਿਤੰਬਰ ਤੱਕ 14 ਦਿਨ ਦਾ ਵਿਸ਼ੇਸ਼ ਕੈਂਪ ਲਗਾ ਕੇ ਪੁਲਿਸ ਮੁਲਾਜ਼ਿਮਾਂ ਦੇ ਮੁਫਤ ਵਿੱਚ ਟੈਸਟ ਕੀਤੇ ਜਾਣਗੇ। ਇਹਨਾਂ ਟੈਸਟਾਂ ਦੀ ਕੀਮਤ ਬਾਜਾਰ ਵਿੱਚ 3500 ਰੂਪਏ ਹੈ। ਜੌ ਕਿ ਕੇ.ਪੀ.ਇਮੇਜਿੰਗ ਸੈਂਟਰ ਵਲੋ ਮੁਫ਼ਤ ਚ ਕੀਤੇ ਜਾ ਰਹੇ ਹਨ ਓਨਾ ਨੇ ਕਿਹਾ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ

Written By
The Punjab Wire