ਗੁਰਦਾਸਪੁਰ

ਵਿਸ਼ਵ ਆਬਾਦੀ ਦਿਵਸ ਸਬੰਧੀ ਪਖਵਾੜੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਨੇ ਵਧੀਆ ਕਾਰਗੁਜਾਰੀ ਦਿਖਾਈ

ਵਿਸ਼ਵ ਆਬਾਦੀ ਦਿਵਸ ਸਬੰਧੀ ਪਖਵਾੜੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਨੇ ਵਧੀਆ ਕਾਰਗੁਜਾਰੀ ਦਿਖਾਈ
  • PublishedJuly 25, 2023

ਗੁਰਦਾਸਪੁਰ, 25 ਜੁਲਾਈ 2023 (ਦੀ ਪੰਜਾਬ ਵਾਇਰ ) । ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਦੀ ਅਗੁਵਾਈ ਹੇਠ ਵਿਸ਼ਵ ਆਬਾਦੀ ਦਿਵਸ ਸਬੰਧੀ ਪਖਵਾੜੇ ਵਿਚ ਜ਼ਿਲ੍ਹਾ ਗੁਰਦਾਸਪੁਰ ਨੇ ਵਧੀਆ ਕਾਰਗੁਜਾਰੀ ਕੀਤੀ ਹੈ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ 11 ਤੋਂ 24 ਜੁਲਾਈ 2023 ਤੱਕ ਵਿਸ਼ਵ ਆਬਾਦੀ ਦਿਵਸ ਦੇ ਪਖਵਾੜੇ ਦੌਰਾਨ ਜ਼ਿਲ੍ਹੇ ਦੀਆਂ 5 ਸਿਹਤ ਸੰਸਥਾਵਾਂ ਵਿਚ ਨਲਬੰਦੀ ਜਦਕਿ 4 ਸੰਸਥਾਵਾਂ ਵਿਚ ਨਸਬੰਦੀ ਕੇਸਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ। ਪਖਵਾੜੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਸਾਲ ਨਲਬੰਦੀ ਦੇ 186, ਨਸਬੰਦੀ ਦੇ 11, ਕਾਪਰ ਟੀ ਦੇ 519, ਜਣੇਪੇ ਤੋਂ ਬਾਅਦ ਕਾਪਰ ਟੀ ਦੇ 60 ਕੇਸ ਹੋਏ ਹਨ। 64 ਔਰਤਾਂ ਨੂੰ ਡੈਂਪਾ ਇੰਜੈਕਸ਼ਨ ਲਗਾਇਆ। ਇਸਤੋਂ ਇਲਾਵਾ ਲਾਭਪਾਤਰੀਆਂ ਨੂੰ 33559 ਕੰਡੋਮ ਵੰਡੇ ਗਏ। 1045 ਔਰਤਾਂ ਨੂੰ ਮਾਲਾ ਐਨ, 514 ਔਰਤਾਂ ਨੂੰ ਛਾਇਆ ਗੋਲੀ, 485 ਔਰਤਾਂ ਨੂੰ ਐਮਰਜੇਂਸੀ ਕਾਂਰਟਰਾਸੈਪਟਿਵ ਟੈਬਲੇਟ ਦਿੱਤੀ ਗਈ।

ਸਿਵਲ ਸਰਜਨ ਡਾ. ਹਰਭਜਨ ਮਾਂਡੀ ਨੇ ਦੱਸਿਆ ਕਿ ਬੀਤੇ ਸਾਲ 2022ਵਿਚ ਨਲਬੰਦੀ ਦੇ 94, ਨਸਬੰਦੀ ਦੇ 9, ਕਾਪਰਟੀ ਦੇ 340,ਜਣੇਪੇ ਤੋ ਬਾਦ ਕਾਪਰ ਟੀ ਦੇ 49 ਕੇਸ ਹੌਏ ਸਨ। ਉਨ੍ਹਾਂ ਦੱਸਿਆ ਕਿ 15 ਔਰਤਾਂ ਨੂੰ ਡੈਂਪਾ ਇੰਜੈਕਸ਼ਨ ਲੱਗੇ ਸਨ, 7049 ਲਾਭਪਾਤਰੀਆਂ ਨੂੰ ਕੰਡੋਮ, 540 ਔਰਤਾਂ ਨੂੰ ਮਾਲਾ ਐਨ, 292 ਔਰਤਾਂ ਨੂੰ ਛਾਇਆ ਗੋਲੀ, 174 ਔਰਤਾਂ ਨੂੰ ਈ.ਸੀ.ਪੀ. ਦਿੱਤੀ ਗਈ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਬੀਤੇ ਸਾਲ ਨਾਲੋਂ ਇਸ ਸਾਲ ਪਰਿਵਾਰ ਨਿਯੋਜਨ ਵਿਚ ਵਧੀਆ ਕਾਰਗੁਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਜਰੂਰਤ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਨਿਯੋਜਨ ਨੂੰ ਅਪਨਾਉਣ।

Written By
The Punjab Wire