ਪੰਜਾਬ ਮੁੱਖ ਖ਼ਬਰ

ਫ਼ਿਰੋਜ਼ਪੁਰ: ਪਿੰਡ ਵਾਸੀਆਂ ਨੂੰ ਬਚਾ ਰਹੇ ਭਾਜਪਾ ਆਗੂ ਦੀ ਕਿਸ਼ਤੀ ਡੁੱਬੀ, ਫ਼ੌਜ ਨੇ ਸਾਰਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ

ਫ਼ਿਰੋਜ਼ਪੁਰ: ਪਿੰਡ ਵਾਸੀਆਂ ਨੂੰ ਬਚਾ ਰਹੇ ਭਾਜਪਾ ਆਗੂ ਦੀ ਕਿਸ਼ਤੀ ਡੁੱਬੀ, ਫ਼ੌਜ ਨੇ ਸਾਰਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ
  • PublishedJuly 12, 2023

ਫ਼ਿਰੋਜ਼ਪੁਰ, 12 ਜੁਲਾਈ 2023 (ਦੀ ਪੰਜਾਬ ਵਾਇਰ)। ਫ਼ਿਰੋਜ਼ਪੁਰ ਤੋਂ ਫ਼ੌਜੀ ਜਵਾਨਾਂ ਸਮੇਤ ਨੇੜਲੇ ਬਸਤੀਆਂ ਵਿੱਚ ਜਾ ਕੇ ਫਸੇ ਲੋਕਾਂ ਨੂੰ ਪਾਣੀ ਤੇ ਹੋਰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਕਿਸ਼ਤੀ ਸਮੇਤ ਪਾਣੀ ਵਿੱਚ ਡੁੱਬ ਗਏ। ਜਿਸ ਦੇ ਚਲਦੇ ਫੌਜ ਦੇ ਜਵਾਨਾਂ ਦੀ ਸਖਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਦੁਬਾਰਾ ਵਾਪਸ ਲਿਆਂਦਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਦੇ ਕੱਪੜੇ ਵੀ ਪਾਣੀ ਵਿੱਚ ਵਹਿ ਗਏ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਪਿੰਡ ਰੁਕਨੇਵਾਲਾ ਤੋਂ ਫ਼ੌਜੀ ਜਵਾਨਾਂ ਸਮੇਤ ਨੇੜਲੇ ਬਸਤੀਆਂ ਵਿੱਚ ਫਸੇ ਲੋਕਾਂ ਨੂੰ ਪਾਣੀ ਅਤੇ ਰਾਸ਼ਨ ਦਾ ਸਮਾਨ ਦੇ ਕੇ ਵਾਪਸ ਪਰਤ ਰਹੇ ਸਨ ਕਿ ਉਹ ਕਿਸ਼ਤੀ ਸਮੇਤ ਪਾਣੀ ਵਿੱਚ ਡੁੱਬ ਗਏ। ਫ਼ੌਜੀ ਜਵਾਨਾਂ ਦੀ ਸਖ਼ਤ ਮਿਹਨਤ ਦੇ ਚਲਦਿਆ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਮੁੜ ਕਿਸ਼ਤੀ ਵਿੱਚ ਬਿਠਾ ਲਿਆ ਗਿਆ।

ਸੁਖਪਾਲ ਨੰਨੂ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਸੀਆਂ ਨੂੰ ਬਚਾਉਣ ਲਈ ਗਏ ਸਨ ਅਤੇ ਇਹ ਪਿੰਡ ਵਾਸੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਨੂੰ ਕਈ ਵਾਰ ਵੋਟਾਂ ਪਾ ਕੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਸੀ ਅਤੇ ਉਨ੍ਹਾਂ ਦੀ ਬਦੌਲਤ ਹੀ ਉਹ ਹਲਕਾ ਇੰਚਾਰਜ ਹਨ। ਪਟਵਾਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਮੋਟਰ ਬੋਟ ‘ਚ ਕੁਝ ਲੋਕ ਜ਼ਿਆਦਾ ਬੈਠ ਗਏ ਸਨ, ਜਿਸ ਕਾਰਨ ਕਿਸ਼ਤੀ ਥੋੜੀ ਹਿੱਲਣ ਲੱਗੀ ਪਰ ਫੌਜ ਦੀ ਸਮਝਦਾਰੀ ਨਾਲ ਉਨ੍ਹਾਂ ਸਾਰਿਆਂ ਨੂੰ ਸੰਭਾਲ ਕੇ ਸੁਰੱਖਿਅਤ ਬਾਹਰ ਕੱਢ ਲਿਆ।

Written By
The Punjab Wire