ਗੁਰਦਾਸਪੁਰ ਪੰਜਾਬ

ਵਰ੍ਹਦੇ ਮੀਂਹ ਵਿੱਚ ਨਗਰ ਕੌਂਸਲ ਦੇ ਸਫ਼ਾਈ ਕਰਮੀਆਂ ਨੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਅਤੇ ਪੁਲਿਸ ਕਰਮਚਾਰੀਆਂ ਨੇ ਛਤਰੀ ਫੜ੍ਹ ਸੁਚਾਰੂ ਰੱਖਿਆ ਟ੍ਰੈਫਿਕ

ਵਰ੍ਹਦੇ ਮੀਂਹ ਵਿੱਚ ਨਗਰ ਕੌਂਸਲ ਦੇ ਸਫ਼ਾਈ ਕਰਮੀਆਂ ਨੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਅਤੇ ਪੁਲਿਸ ਕਰਮਚਾਰੀਆਂ ਨੇ ਛਤਰੀ ਫੜ੍ਹ ਸੁਚਾਰੂ ਰੱਖਿਆ ਟ੍ਰੈਫਿਕ
  • PublishedJuly 8, 2023

ਡਿਪਟੀ ਕਮਿਸ਼ਨਰ ਨੇ ਸਫ਼ਾਈ ਕਰਮੀਆਂ ਦੀ ਮਿਹਨਤ ਤੇ ਜਜਬੇ ਲਈ ਸ਼ਾਬਾਸ਼ੀ ਦਿੱਤੀ, ਐਸ ਐਸ ਪੀ ਨੇ ਕੀਤੀ ਮੁਲਾਜਿਮਾਂ ਦੀ ਸ਼ਲਾਘਾ

ਗੁਰਦਾਸਪੁਰ, 8 ਜੁਲਾਈ 2023 (ਦੀ ਪੰਜਾਬ ਵਾਇਰ ) । ਅੱਜ ਦਿਨ ਭਰ ਹੁੰਦੀ ਰਹੀ ਭਾਰੀ ਬਾਰਸ਼ ਦੌਰਾਨ ਵੀ ਨਗਰ ਕੌਂਸਲ ਗੁਰਦਾਸਪੁਰ ਦੇ ਕਰਮਚਾਰੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੇ ਅਤੇ ਉੱਧਰ ਹੀ ਪੁਲਿਸ ਮੁਲਾਜਿਮ ਵੀ ਛਤਰੀਆ ਫੜ੍ਹ ਕੇ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਂਦੇ ਦਿੱਖੇ।

ਨਗਰ ਕੌਂਸਲ ਗੁਰਦਾਸਪੁਰ ਦੇ ਸਫ਼ਾਈ ਕਰਮੀ ਵਰ੍ਹਦੇ ਮੀਂਹ ਦੌਰਾਨ ਸ਼ਹਿਰ ਦੇ ਨੀਵੇ ਇਲਾਕਿਆਂ ਵਿਚੋਂ ਬਰਸਾਤੀ ਪਾਣੀ ਦੀ ਨਿਕਾਸ ਕਰਨ ਵਿੱਚ ਲੱਗੇ ਰਹੇ। ਸਫ਼ਾਈ ਕਰਮੀਆਂ ਵਲੋਂ ਸ਼ਹਿਰ ਦੇ ਨੀਂਵੇ ਇਲਾਕਿਆਂ ਵਿੱਚ ਸਵਿਰੇਜ ਦੇ ਢੱਕਣ ਖੋਲ੍ਹਣ ਤੋਂ ਇਲਾਵਾ ਨਾਲਿਆਂ ਦੀਆਂ ਪੁੱਲੀਆਂ ਨੂੰ ਸਾਫ਼ ਕੀਤਾ ਗਿਆ ਅਤੇ ਜਿਥੇ ਕਿਤੇ ਵੀ ਪਾਣੀ ਦੀ ਨਿਕਾਸੀ ਵਿੱਚ ਅੜਚਣ ਆ ਰਹੀ ਸੀ ਉਸ ਨੂੰ ਠੀਕ ਕੀਤਾ ਗਿਆ। ਸਫ਼ਾਈ ਕਰਮੀਆਂ ਦੀ ਇਸ ਮਿਹਨਤ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਸੰਭਵ ਹੋ ਸਕੀ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ। ਉੱਥੇ ਹੀ ਗੁਰਦਾਸਪੁਰ ਸ਼ਹਿਰ ਅੰਦਰ ਬਾਰਿਸ਼ ਦੇ ਚਲਦੇ ਕੋਈ ਹਾਦਸਾ ਨਾ ਹੋ ਜਾਵੇ ਇਸ ਸਬੰਧੀ ਪੁਲਿਸ ਮੁਲਾਜਿਮ ਵੀ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਂਦੇ ਦਿਖੇ ਅਤੇ ਛੱਤਰੀਆ ਫੜ ਟ੍ਰੈਫਿਕ ਨੂੰ ਸੂਚਾਰੂ ਰੱਖਣ ਦੀ ਜੱਦੋਜਹਿਦ ਵਿੱਚ ਨਜ਼ਰ ਆਏ।

ਓਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਫ਼ਾਈ ਕਰਮੀਆਂ ਨੂੰ ਆਪਣੀ ਡਿਊਟੀ ਪੂਰੀ ਸਮਰਪਣ ਨਾਲ ਨਿਭਾਉਣ ਲਈ ਸ਼ਾਬਾਸ਼ੀ ਦਿੱਤੀ ਹੈ ਉੱਥੇ ਹੀ ਐਸਐਸਪੀ ਹਰੀਸ਼ ਦਾਯਮਾ ਵੱਲੋਂ ਆਪਣੇ ਮੁਲਾਜਿਮਾਂ ਦੀ ਪਿੱਠ ਧਪਧਪਾਈ ਗਈ। ਇਸ ਸਬੰਧੀ ਡੀਸੀ ਅਗਰਵਾਲ ਵੱਲੋਂ ਕਿਹਾ ਗਿਆ ਕਿ ਵਰ੍ਹਦੇ ਮੀਂਹ ਵਿੱਚ ਵੀ ਜਿਸ ਜਜਬੇ ਨਾਲ ਸਫ਼ਾਈ ਕਰਮੀਆਂ ਨੇ ਆਪਣੀਆਂ ਸੇਵਾਵਾਂ ਨਿਭਾ ਕੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਨੂੰ ਸੰਭਵ ਬਣਾਇਆ ਹੈ ਉਹ ਕਾਬਲੇ ਤਰੀਫ਼ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਦੇ ਚਲਦੇ ਕੁੱਝ ਨਿਚਲੇ ਇਲਾਕਿਆ ਅੰਦਰ ਪਾਣੀ ਭਰਣ ਦੀ ਸਮਸਿਆ ਜਰੂਰ ਨਜ਼ਰ ਆਈ ਪਰ ਸਫਾਈ ਕਰਮਚਾਰੀਆਂ ਵੱਲੋਂ ਸਮਾਂ ਰਹਿਣਦੇ ਹੀ ਉਸਨੂੰ ਹੱਲ਼ ਕਰਨ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ। ਉੱਧਰ ਐਸਐਸਪੀ ਹਰੀਸ਼ ਵਲੋਂ ਕਿਹਾ ਗਿਆ ਕਿ ਭਾਰੀ ਮੀਂਹ ਦੇ ਚਲਦੀਆਂ ਵਿਜਿਬਿਲਟੀ ਘੱਟ ਹੋਣ ਦੇ ਚਲਦੇ ਕਈ ਹਾਦਸੇ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਟ੍ਰੈੈੈੈੈੈੈਫਿਕ ਪੁਲਿਸ ਵੱਲੋਂ ਭਾਰੀ ਮੀਂਹ ਦੇ ਚਲਦੇ ਵੀ ਡਿਉਟੀ ਤਨਦੇਹੀ ਨਾਲ ਨਿਭਾਈ ਗਈ, ਜੋ ਸ਼ਲਾਘਾਜੋਗ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਗੁਰਦਾਸਪੁਰ ਸ਼ਹਿਰ ਜਾਂ ਜ਼ਿਲ੍ਹੇ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਇਲਾਕੇ ਦੇ ਵਸਨੀਕ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 1800-180-1852 `ਤੇ ਸੰਪਰਕ ਕਰ ਸਕਦੇ ਹਨ।

Written By
The Punjab Wire