ਦੇਸ਼ ਦਾ ਝੰਡਾ ਬੁਲੰਦ ਕਰਨ ਵਾਲੇ ਗੁਰਦਾਸਪੁਰ ਦੇ ਜਸਲੀਨ ਸੈਣੀ ਦਾ ਡਾ ਨਿੱਜਰ ਵੱਲੋਂ ਕੀਤਾ ਗਿਆ ਸਨਮਾਨ, ਤੇਪਈ ਏਸ਼ੀਅਨ ਓਪਨ ਜੂਡੋ ਚੈਂਪੀਅਨਸ਼ਿਪ 2023 ਵਿਚ ਜਿੱਤੀਆ ਸੀ ਗੋਲਡ ਮੇਡਲ
ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਜਸਲੀਨ ਸੈਣੀ ਦਾ ਕੇਸ ਪੰਜਾਬ ਸਰਕਾਰ ਨੂੰ ਭੇਜਣ ਦੀ ਸਿਫ਼ਾਰਸ਼
ਗੁਰਦਾਸਪੁਰ, 8 ਜੁਲਾਈ 2023 (ਦੀ ਪੰਜਾਬ ਵਾਇਰ)। ਭਾਰਤ ਦੇਸ਼ ਲਈ ਓਲੰਪਿਕ ਮੈਡਲ ਜਿੱਤਣ ਦਾ ਸੁਪਣਾ ਸੰਜੋਏ ਬੈਠੇ ਜਸਲੀਨ ਸੈਣੀ ਦਾ ਸੁਪਣਾ ਸਾਕਾਰ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਦ ਹੈ ਅਤੇ ਜਸਲੀਨ ਸੈਣੀ ਦੇ ਇਸ ਸੁਪਣੇ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ। ਇਹ ਕਹਿਣਾ ਹੈ ਖੁਦ ਖੇਡ ਪ੍ਰੇਮੀ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦਾ। ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਸਲੀਨ ਸੈਣੀ ਦਾ ਕੇਸ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੇ ਟੀਚੇ ਵਿੱਚ ਕਾਮਯਾਬ ਹੋ ਕੇ ਓਲੰਪਿਕ ਮੈਡਲ ਦੇਸ ਲਈ ਲਿਆ ਕੇ ਪੰਜਾਬ ਅਤੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰ ਸਕੇ।
ਦੱਸਣਯੋਗ ਹੈ ਕਿ ਤੇਪਈ ਏਸ਼ੀਅਨ ਓਪਨ ਜੂਡੋ ਚੈਂਪੀਅਨਸ਼ਿਪ 2023 ਵਿੱਚ ਗੁਰਦਾਸਪੁਰ ਦੇ ਇਸ ਹੋਣਹਾਰ ਜੂਡੋਕਾ 25 ਸਾਲਾ ਨੌਜਵਾਨ ਜਸਲੀਨ ਸੈਣੀ ਵੱਲੋਂ 66 ਕਿਲੋ ਭਾਰ ਵਰਗ ਵਿੱਚ ਕੋਰੀਆ ਗਣਰਾਜ ਦੇ ਪਾਰਕ ਛਨਵਿਉ ਨੂੰ ਹਰਾਕੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਤਿਰੰਗਾ ਬੁਲੰਦ ਕੀਤਾ ਗਿਆ ਸੀ। ਜਿਸ ਉਪਰਾਂਤ ਸਮਾਜਸੇਵੀ ਅਤੇ ਮਸ਼ਹੁਰ ਡਾ ਇੰਦਰਬੀਰ ਸਿੰਘ ਨਿੱਜਰ ਵੱਲੋਂ ਉਸ ਦੀ ਹੋਸ਼ਲਾ ਅਫਜਾਹੀ ਕਰਦੇ ਹੋਏ ਅਤੇ ਉਸ ਨੂੰ ਸਮਮਾਨਿਤ ਕਰਦੇ ਹਏ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਜਸਲੀਨ ਸੈਣੀ ਨੂੰ ਦਿੱਤਾ ਗਿਆ। ਇਹ ਚੈਕ ਬਕਾਇਦਾ ਖੇਡਾ ਨੂੰ ਉਤਸਾਹਿਤ ਕਰਨ ਵਾਲੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਜਰਿਏ ਜਸਲੀਨ ਸੈਣੀ ਨੂੰ ਅਮਰਜੀਤ ਸਿੰਘ ਸ਼ਾਸ਼ਤਰੀ ਦੀ ਮੌਜੂਦੀ ਵਿੱਚ ਦਿੱਤਾ ਗਿਆ ਅਤੇ ਉਸ ਤੋਂ ਅਗਾਮੀ ਕਾਮਨਵੈਲਥ ਅਤੇ ਉਲੰਪਿਕ ਖੇਡਾ ਵਿੱਚ ਵੀ ਪਦਕ ਜਿੱਤਣ ਦੀ ਆਸ ਪ੍ਰਗਟਾਈ ਗਈ।
ਉੱਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜਸਲੀਨ ਸੈਣੀ 2024 ਦੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਜਦੋਜਹਿਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਸਲੀਨ ਸੈਣੀ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕਰ ਚੁੱਕਿਆ ਹੈ ਅਤੇ ਅਗਾਮੀ ਹੋਣ ਜਾ ਰਹਿਆ ਕਾਮਨਵੈਲਥ ਗੇਮਾਂ ਵਿੱਚ ਵੀ ਭਾਗ ਲਵੇਗਾ। ਉਨਾਂ ਦੱਸਿਆ ਕਿ ਇਸ ਤੋਂ ਪਹਿਲ੍ਹਾਂ ਪ੍ਰਸਿੱਧ ਸਮਾਜਸੇਵੀ ਐਸ.ਪੀ.ਸਿੰਘ ਓਬਰਾਏ ਅਤੇ ਅਮਰੀਕਨ ਯੂਨੀਵਰਸਿਟੀ ਦਾ ਅਧਿਕਾਰੀ ਮਿਸਟਰ ਰਾਜਨ ਵੀ ਜਸਲੀਨ ਦੀ ਮਦਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਡਾ ਨਿੱਜਰ ਦੇ ਬਹੁੱਤ ਆਭਾਰੀ ਹਨ ਜੋਂ ਖੇਡਾ ਨੂੰ ਪ੍ਰਫੁਲਿੱਤ ਕਰਨ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅੱਗੇ ਜਸਲੀਨ ਸੈਣੀ ਅਤੇ ਹੋਰ ਜੁਡੋਕਾ ਖਿਲਾਡੀਆ ਲਈ ਕੁੱਝ ਮੰਗਾ ਰੱਖਿਆ ਗਇਆ ਅਤੇ ਡੀਸੀ ਗੁਰਦਾਸਪੁਰ ਦੇ ਸਕਰਾਤਮਕ ਰਵਇਏ ਕਾਰਨ ਉਨਾਂ ਨੂੰ ਆਸ ਹੈ ਕਿ ਉਹ ਜਲਦੀ ਪੂਰੀਆ ਹੋਣਗੀਆ।
ਇਸ ਮੌਕੇ ਡਾ ਇੰਦਰਬੀਰ ਸਿੰਘ ਨਿੱਜ਼ਰ ਵੱਲ਼ੋਂ ਕਿਹਾ ਗਿਆ ਕਿ ਉਹ ਬੇਹੱਦ ਖੁੱਸ਼ ਹਨ ਕਿ ਗੁਰਦਸਾਪੁਰ ਦੇ ਖਿਡਾਰੀ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਪੂਰੇ ਵਿਸ਼ਵ ਵਿੱਚ ਚਮਕਾ ਰਹੇ ਹਨ। ਉਨ੍ਹਾਂ ਨੂੰ ਆਸ ਹੈ ਕਿ ਜਸਲੀਨ ਸੈਣੀ ਭਾਰਤ ਦੇਸ਼ ਦਾ ਨਾਮ ਉੱਚਾ ਕਰੇਗਾ ਜਿਸ ਨਾਲ ਗੁਰਦਾਸਪੁਰ ਜਿਲ੍ਹਾ ਪੂਰੇ ਵਿਸ਼ਵ ਵਿੱਚ ਵਿਖਿਆਤ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਗੁਰਦਾਸਪੁਰ ਜਿਲ੍ਹੇ ਦੇ ਖਿਡਾਰੀਆਂ ਲਈ ਅੱਗੇ ਵੀ ਯੋਗਦਾਨ ਪਾਉੰਦੇ ਰਹਿਣਗੇ ਤਾਂ ਜੋ ਗੁਰਦਾਸਪੁਰ ਜਿਲ੍ਹਾਂ ਜੋਕਿ ਜੁਡੋ ਖੇਡ ਵਿੱਚ ਪਹਿਲ੍ਹਾ ਹੀ ਪ੍ਰਸਿੱਧ ਹੈ ਹੋਰ ਪੁਲਾਂਘਾ ਪੁੱਟ ਸਕੇ।
ਉੱਧਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋ ਖੁੱਧ ਟਵੀਟ ਕਰ ਕੇ ਵੀ ਡ਼ਾ ਨਿੱਜਰ ਦਾ ਧੰਨਵਾਦ ਕੀਤਾ ਗਿਆ ਤਾਂ ਜੋ ਉਹ ਗੁਰਦਾਸਪੁਰ ਦੇ ਮਸ਼ਹੁਰ ਜੂਡੋਕਾ ਖਿਡਾਰੀ ਨੂੰ ਸਨਮਾਨਿਤ ਕਰਨ ਲਈ ਅੱਗੇ ਆਏ। ਡੀਸੀ ਹਿਮਾਂਸ਼ੂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਉਹ ਜਸਲੀਨ ਸੈਣੀ ਦਾ ਕੇਸ ਭੇਜ ਰਹੇ ਹਨ ਤਾਂ ਜੋ ਉਹ ਉਲੰਪਿਕ 2024 ਅੰਦਰ ਭਾਗ ਲੈ ਸਕੇ। ਡੀਸੀ ਗੁਰਦਾਸਪੁਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਜਸਲੀਨ ਸੈਣੀ ਦੀ ਹਰਸੰਭਵ ਮਦਦ ਕਰੇਗੀ ਤਾਂ ਜੋ ਉਹ ਆਪਣਾ ਉੰਲਪਿਕ ਮੈਡਲ ਦੇਸ਼ ਲਈ ਜਿੱਤਣ ਦਾ ਸੁੱਪਨਾ ਪੂਰਾ ਕਰ ਸਕੇ।