Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ “ਇੰਨ ਪ੍ਰਿੰਸੀਪਲ ਅਪਰੂਵਲ” ਸਰਟੀਫਿਕੇਟ ਜਾਰੀ

ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ “ਇੰਨ ਪ੍ਰਿੰਸੀਪਲ ਅਪਰੂਵਲ” ਸਰਟੀਫਿਕੇਟ ਜਾਰੀ
  • PublishedJuly 1, 2023

ਗੁਰਦਾਸਪੁਰ, 1 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜ਼ਿਲ੍ਹੇ ਵਿੱਚ ਤਿੰਨ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਸਰਬਸੁੱਖ ਹਸਪਤਾਲ ਪ੍ਰਾਈਵੇਟ ਲਿਮਟਿਡ ਬਟਾਲਾ, ਭੁੱਲਰ ਰਾਈਸ ਮਿੱਲ ਕੰਡੀਲਾ ਅਤੇ ਏ.ਆਰ. ਐਗਰੋ ਇੰਡਸਟਰੀਜ਼ ਪਿੰਡ ਮਿਰਜ਼ਾਜਾਨ ਨੂੰ ਜਾਰੀ ਕੀਤੇ ਗਏ। ਇਸ ਮੌਕੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਗੁਰਦਾਸਪੁਰ ਸ੍ਰੀ ਸੁਖਪਾਲ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਐਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿ ਰਾਜ ਅੰਦਰ ਉਦਯੋਗਿਕ ਨਿਵੇਸ਼ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਰਾਇਟ ਟੂ ਬਿਜ਼ਨਸ ਐਕਟ-2020 ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਇਕਾਈਆਂ ਨੂੰ ਜ਼ਿਲ੍ਹੇ ਅੰਦਰ ਰਾਇਸ ਸ਼ੈਲਰ ਲਗਾਉਣ ਲਈ ਇੰਨ-ਪ੍ਰਿੰਸੀਪਲ ਅਪਰੂਵਲ ਦਿੱਤੀ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਰਾਇਟ ਟੂ ਬਿਜ਼ਨਸ ਐਕਟ-2020 ਦੇ ਤਹਿਤ ਜੋ ਨਵੀਆਂ ਉਦਯੋਗਿਕ ਇਕਾਈਆਂ ਜ਼ਿਲ੍ਹੇ ਦੇ ਅਪਰੂਵਡ ਇੰਡਸਟਰੀਅਲ ਏਰੀਆ ਤੋਂ ਬਾਹਰ ਆਪਣੀ ਇਕਾਈ ਸਥਾਪਿਤ ਕਰਨਗੀਆ, ਉਨ੍ਹਾਂ ਨੂੰ 15 ਦਿਨ ਦੇ ਅੰਦਰ-ਅੰਦਰ ਅਤੇ ਜੋ ਉਦਯੋਗ ਅਪਰੂਵਡ ਇੰਡਸਟਰੀਅਲ ਪਾਰਕ ਵਿੱਚ ਲੱਗਣਗੇ, ਉਨ੍ਹਾਂ ਨੂੰ 3 ਦਿਨਾਂ  ਅੰਦਰ ਇੰਨ-ਪ੍ਰਿਸੀਪਲ ਅਪਰੂਵਲ ਦਿੱਤੀ ਜਾਵੇਗੀ। ਇੰਨ-ਪ੍ਰਿਸੀਪਲ ਅਪਰੂਵਲ ਜਾਰੀ ਹੋਣ ਉਪਰੰਤ ਇਕਾਈ ਨੂੰ ਤਿੰਨ ਸਾਲ ਛੇ ਮਹੀਨੇ ਦਾ ਸਮਾਂ ਇਕਾਈ ਲਈ ਜਰੂਰੀ ਕਲੀਅਰੈਂਸ ਲੈਣ ਲਈ ਮਿਲ ਜਾਂਦਾ ਹੈ।  

Written By
The Punjab Wire