ਨਵੀਂ ਦਿੱਲੀ, 21 ਜੂਨ, 2023 (ਦੀ ਪੰਜਾਬ ਵਾਇਰ)। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਅਨੁਸਾਰ, ਆਟੋ ਨਿਰਮਾਤਾਵਾਂ ਨੂੰ ਜਲਦੀ ਹੀ ਟਰੱਕਾਂ ਦੇ ਡਰਾਈਵਰ ਕੈਬਿਨਾਂ ਵਿੱਚ ਏਅਰ ਕੰਡੀਸ਼ਨਰ ਲਗਾਉਣੇ ਪੈਣਗੇ।
“ਅੱਜ ਇਸ ਸਮਾਗਮ ਵਿੱਚ ਆਉਣ ਤੋਂ ਪਹਿਲਾਂ, ਮੈਂ ਉਸ ਫਾਈਲ ‘ਤੇ ਹਸਤਾਖਰ ਕੀਤੇ ਹਨ ਜੋ ਟਰੱਕ ਡਰਾਈਵਰਾਂ ਦੇ ਕੰਪਾਰਟਮੈਂਟਾਂ ਵਿੱਚ ਏਅਰ ਕੰਡੀਸ਼ਨਿੰਗ ਨੂੰ ਲਾਜ਼ਮੀ ਕਰਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਲੋਕ ਟਰੱਕ ਚਲਾਉਂਦੇ ਹਨ, ਉਨ੍ਹਾਂ ਦਾ ਧਿਆਨ ਰੱਖਿਆ ਜਾਵੇ।” ਨਿਤਿਨ ਗਡਕਰੀ ਨੇ ਕਿਹਾ। ਉਹਨਾਂ ਕਿਹਾ ਕਿ ਭਾਰਤ ਵਿਚ ਟਰੱਕ ਡਰਾਈਵਰਾਂ ਲਈ ਡਰਾਇਵਿੰਗ ਕਰਨ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇਗਾ ਤੇ ਡਿਊਟੀ ਆਵਰ ਤੈਅ ਕੀਤੇ ਜਾਣਗੇ।
ਨਿਤਿਨ ਗਡਕਰੀ ਨੇ ਕਿਹਾ ਕਿ “ਸਾਡੇ ਡਰਾਈਵਰ 43…47 ਡਿਗਰੀ ਦੇ ਕੜੇ ਤਾਪਮਾਨ ਵਿੱਚ ਵਾਹਨ ਚਲਾਉਂਦੇ ਹਨ ਅਤੇ ਸਾਨੂੰ ਡਰਾਈਵਰਾਂ ਦੀ ਹਾਲਤ ਦੀ ਕਲਪਨਾ ਕਰਨੀ ਚਾਹੀਦੀ ਹੈ। ਮੈਂ ਮੰਤਰੀ ਬਣਨ ਤੋਂ ਬਾਅਦ ਏ.ਸੀ. ਕੈਬਿਨ ਸ਼ੁਰੂ ਕਰਨ ਦਾ ਚਾਹਵਾਨ ਸੀ ਪਰ ਕੁਝ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਟਰੱਕਾਂ ਦੀ ਕੀਮਤ ਵਧ ਜਾਵੇਗੀ। ਅੱਜ, ਮੈਂ ਫਾਈਲ ‘ਤੇ ਦਸਤਖਤ ਕੀਤੇ ਹਨ ਕਿ ਸਾਰੇ ਟਰੱਕ ਕੈਬਿਨ ਏਸੀ ਕੈਬਿਨ ਹੋਣਗੇ,” ਉਸਨੇ ਮਹਿੰਦਰਾ ਲੌਜਿਸਟਿਕਸ ਦੁਆਰਾ ਆਯੋਜਿਤ ‘ਦੇਸ਼ ਚਲਾਕ – ਭਾਰਤ ਨੂੰ ਮੂਵ ਕਰਨ ਵਾਲਿਆਂ ਨੂੰ ਪਛਾਣਨ’ ਨਾਮਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ।