ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਭ੍ਰਿਸ਼ਟ ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀ ਸੂਚੀ ਜਾਰੀ, ਰਿਸ਼ਵਤ ਹਾਸਿਲ ਕਰਨ ਦੇ ਲੱਗੇ ਦੋੋਸ਼, ਬਿਨ੍ਹਾ ਐਨ ਓ ਸੀ ਤੋਂ ਹੋ ਰਹੀਆਂ ਸਨ ਅਣਅਧਿਕਾਰਤ ਕਲੌਨੀ ਦੀਆਂ ਰਜਿਸਟਰੀਆਂ

ਭ੍ਰਿਸ਼ਟ ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀ ਸੂਚੀ ਜਾਰੀ, ਰਿਸ਼ਵਤ ਹਾਸਿਲ ਕਰਨ ਦੇ ਲੱਗੇ ਦੋੋਸ਼, ਬਿਨ੍ਹਾ ਐਨ ਓ ਸੀ ਤੋਂ ਹੋ ਰਹੀਆਂ ਸਨ ਅਣਅਧਿਕਾਰਤ ਕਲੌਨੀ ਦੀਆਂ ਰਜਿਸਟਰੀਆਂ
  • PublishedJune 20, 2023

ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋਂ ਪੰਜਾਬ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਸੌਂਪੀ ਗਈ ਲਿਸਟ, ਮੁੱਖ ਸਕੱਤਰ ਵੱਲੋਂ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਮਾਲ ਪੰਜਾਬ ਨੂੰ ਕਾਰਵਾਈ ਹਿਤ ਭੇਜੀ

ਚੰਡੀਗੜ੍ਹ, 20 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਆਰੰਭੀ ਮੁਹਿੰਮ ਦੇ ਤਹਿਤ ਅੱਗਲੀ ਕਾਰਵਾਈ ਹੁਣ ਪੰਜਾਬ ਦੇ ਕਈ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਅਤੇ ਉਨ੍ਹਾਂ ਦੀ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀਆਂ ਤੇ ਜਲਦੀ ਹੋ ਸਕਦੀ ਹੈ। ਇਸ ਸਬੰਧੀ ਵਿਜਿਲੈਂਸ਼ ਵਿਭਾਗ ਵਲੋਂ ਇਨਪੁਟਸ ਲੈ ਕੇ ਮਾਲ ਵਿਭਾਗ ਦੇ ਅਫਸਰਾਂ ਵਲੋਂ ਜਮੀਨ ਅਤੇ ਪ੍ਰਾਪਰਟੀ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਇਕੱਠੀ ਕਰਨ ਲਈ ਵਸੀਕਾ ਨਵੀਸ ਅਤੇ ਪ੍ਰਾਈਵੇਟ ਵਿਅਕਤੀ ਰੱਖੇ ਗਏ ਸਨ। ਰਿਸ਼ਵਤ ਲੈਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਗਜ਼ਾਂ ਉੱਪਰ ਕੋਰਡ ਵਰਡ ਲਿੱਖਣ ਜਿਹੇ ਤਰੀਕੇ ਅਪਣਾਏ ਜਾ ਰਹੇ ਸਨ। ਵਸੀਕਾ ਨਵੀਸ ਜਾਂ ਪ੍ਰਾਈਵੇਟ ਵਿਅਕਤੀਆਂ ਦੁਆਰਾ ਰਿਸ਼ਵਤ ਲੈਣ ਉਪਰਾਂਤ ਸੰਬਧਿਤ ਤਹਿਸੀਲਦਾਰ ਤੱਕ ਉਸੇ ਦਿੱਤ ਪਹੁੰਚਾ ਦਿੱਤੀ ਜਾਦੀ ਹੈ।

ਇਸ ਤੋਂ ਇਲਾਵਾ ਕਮਰਸ਼ੀਅਲ ਪ੍ਰਾਪਰਟੀ ਨੂੰ ਰਿਹਾਇਸ਼ੀ ਵਿਖਾ ਕੇ ਅਤੇ ਸ਼ਹਿਰੀ ਪ੍ਰਾਪਰਟੀ ਨੂੰ ਪੇਂਡੂ ਵਿਖਾ ਕੇ ਸਰਕਾਰ ਨੂੰ ਅਸਟਾਮ ਡਿਊਟੀ ਦਾ ਘਾਟਾ ਪਾਇਆ ਜਾਂਦਾ ਹੈ। ਕਈ ਕੇਸਾਂ ਵਿੱਚ ਏਜੰਟਾ, ਪ੍ਰਾਪਟਰੀ ਡੀਲਰਾ ਅਤੇ ਕਲੋਨਾਇਜਰਾਂ ਦੀ ਅਣਅਧਿਕਾਰਤ ਕਲੌਨੀਆ ਦੀਆ ਰਜਿਸਟਰੀਆਂ ਬਿਨ੍ਹਾਂ, ਐਨਓਸੀ ਤੇ ਕਰ ਦਿੱਤਿਆ ਜਾਂਦੀਆ ਹਨ। ਜਿਨ੍ਹਾਂ ਆਮ ਲੋਕਾਂ ਦੀ ਰਜਿਸਟਰੀਆਂ ਵਿੱਚ ਐਨ.ਓ.ਸੀ ਦੀ ਜਰੂਰਤ ਨਾ ਵੀ ਹੋਵੇ, ਉਨ੍ਹਾਂ ਵਿੱਚ ਐਨ.ਓ.ਸੀ ਨਾ ਹੋਣ ਦਾ ਡਰਾਵਾ ਦੇ ਕੇ ਰਿਸ਼ਵਤ ਲਈ ਜਾਂਦੀ ਹੈ। ਰਈ ਕੇਸਾ ਵਿੱਚ ਵਿਰਾਸਤ/ ਫਰਦ ਦੇ ਇੰਤਕਾਲ ਮੰਜੂਰ ਕਰਨ ਲਈ ਤਹਿਲੀਲਦਾਰਾ ਵੱਲੋਂ ਪਟਵਾਰੀ ਨਾਲ ਮਿਲਕੇ ਰਿਸ਼ਵਤ ਲਈ ਜਾਂਦੀ ਹੈ।

ਰਿਪੋਰਟ ਅਨੁਸਾਰ, ਜਿਲ੍ਹਾ ਪਟਿਆਲਾ ਅੰਦਰ 3 ਅਫਸਰ, 3 ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜਿਲ੍ਹਾ ਬਰਨਾਲਾ ਅੰਦਰ ਇੱਕ ਅਫਸ਼ਰ ਅਤੇ ਦੋ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜਿਲ੍ਹਾਂ ਸੰਗਰੂਰ ਅੰਦਰ ਦੋ ਅਫ਼ਸਰ ਅਤੇ ਦੋ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜਿਲ੍ਹਾਂ ਮੋਗਾ ਅੰਦਰ ਇੱਕ ਅਫ਼ਸਰ ਇੱਕ ਰਿਸ਼ਵਤ ਹਾਸਿਲ ਕਰਨ ਵਾਲਾ ਵਿਅਕਤੀ, ਜਿਲ੍ਹਾ ਫਿਰੋਜਪੁਰ ਅੰਦਰ ਇੱਕ ਅਫਸਰ ਅਤੇ ਇੱਕ ਪ੍ਰਾਇਵੇਟ ਵਿਅਕਤੀ, ਜਿਲ੍ਹਾ ਫਾਜਿਲਕਾ ਅੰਦਰ ਇੱਕ ਅਫਸਰ ਅਤੇ ਇਕ ਰਿਸ਼ਵਤ ਹਾਸਿਲ ਕਰਨ ਵਾਲਾ ਆਦਮੀ, ਜਿਲ੍ਹਾ ਐਸ.ਏ.ਐਸ ਨਗਰ ਅੰਦਰ ਚਾਰ ਅਫਸਰ ਅਤੇ 18 ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ

ਇਸੇ ਤਰ੍ਹਾਂ ਜਿਲ੍ਹਾ ਰੂਪਨਗਰ ਅੰਦਰ ਚਾਰ ਅਫ਼ਸਰ ਅਤੇ ਅੱਠ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਇੱਕ ਅਫ਼ਸਰ ਅਤੇ ਤਿੰਨ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜਿਲ੍ਹਾ ਜਲੰਧਰ ਅੰਦਰ ਚਾਰ ਅਧਿਕਾਰੀ ਅਤੇ ਦੋ ਰਿਸ਼ਵਤ ਹਾਸਿਲ ਕਰਨ ਵਾਲੇ ਅਤੇ ਪਬਲਿੱਕ ਤੋਂ ਸਿੱਧੇ ਤੌਰ ਤੇ ਰਿਸ਼ਵਤ ਲਈ ਜਾਂਦੀ ਹੈ।

ਜਿਲ੍ਹਾ ਹੋਸ਼ਿਆਰਪੁਰ ਅੰਦਰ ਪੰਜ ਅਧਿਕਾਰੀ ਅਤੇ ਛੇ ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ, ਜ਼ਿਲ੍ਹਾ ਕਪੂਰਥਲਾ ਅੰਦਰ ਤਿੰਨ ਅਫਸਰ ਅਤੇ ਸੱਤ ਰਿਸ਼ਵਤ ਲੈਣ ਵਾਲੇ ਵਿਅਕਤੀ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਦੋ ਅਧਿਕਾਰੀ ਅਤੇ ਦੋ ਰਿਸ਼ਵਤ ਲੈਣ ਵਾਲੇ ਵਿਅਕਤੀ, ਜ਼ਿਲ੍ਹਾ ਅੰਮ੍ਰਿਤਸਰ ਅੰਦਰ ਇੱਕ ਅਧਿਕਾਰੀ ਜਿਸ ਦੁਆਰਾ ਭਿਸ਼੍ਟਾਚਾਰ ਫੈਲਾਏ ਜਾਣ ਦੀ ਖੁਫਿਆਂ ਜਾਣਕਾਰੀ ਹਾਸਿਲ ਹੋਇਆ ਹਨ। ਜਿਲ੍ਹਾ ਤਰਨਤਾਰਨ ਵਿੱਚ ਇਕ ਅਧਿਕਾਰੀ ਅਤੇ ਉਕਤ ਅਧਿਕਾਰੀਆਂ ਦੁਆਰਾ ਭ੍ਰਿਸ਼ਟਾਚਾਰ ਫੈਲਾਏ ਜਾਣ ਦੀ ਖੂਫਿਆ ਜਾਣਕਾਰੀਆਂ ਹਾਸਿਲ ਹਨ।

ਜਿਲ੍ਹਾ ਗੁਰਦਾਸਪੁਰ ਅੰਦਰ ਤਿੰਨ ਜਗ੍ਹਾ ਤਾਇਨਾਤ ਦੋ ਅਧਿਕਾਰੀ ਅਤੇ ਉਕਤ ਅਧਿਕਾਰੀਆਂ ਦੁਆਰਾ ਭ੍ਰਿਸ਼ਟਾਚਾਰ ਫੈਲਾਏ ਜਾਣ ਦੀ ਖੂਫਿਆ ਜਾਣਕਾਰੀਆਂ ਹਾਸਿਲ ਹਨ

ਜ਼ਿਲ੍ਹਾ ਬਠਿੰਡਾ ਪੰਜ ਅਧਿਕਾਰੀ, ਜਿਲ੍ਹਾ ਮੁਕਤਸਰ ਸਾਹਿਬ ਅੰਦਰ ਇੱਕ ਅਧਿਕਾਰੀ ਜਦਕਿ ਜਿਲ੍ਹਾ ਲੁਧਿਆਣਾ ਅੰਦਰ ਛੇ ਅਧਿਕਾਰੀ ਅਤੇ 15 ਰਿਸ਼ਵਤ ਹਾਸਿਲ ਕਰਨ ਵਾਲੇ ਵਿਅਕਤੀ ਲਿਪਤ ਹਨ।

Written By
The Punjab Wire