ਚੰਡੀਗੜ੍ਹ, 13 ਜੂਨ, 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਇਕ ਨੌਜਵਾਨ ਦਾ ਜਿਣਸੀ ਸੋਸ਼ਣ ਕਰਨ ਦੇ ਲਗਾਏ ਗਏ ਦੋਸ਼ਾ ਦੇ ਮਾਮਲੇ ਵਿਚ ਇਸ ਮਾਮਲੇ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ SC ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ ।ਬੇਸ਼ੱਕ ਇਹ ਖਬਰਾਂ ਛਪੀਆਂ ਹਨ ਕੀ ਪੀੜਿਤ ਨੇ ਕਿਸੇ ਕਾਰਵਾਈ ਕਰਾਉਣ ਤੋਂ ਇਨਕਾਰ ਕੀਤਾ ਹੈ ਪਰ ਇਸ ਰਿਪੋਰਟ ਵਿੱਚ ਕੀ ਹੈ ਇਸ ਬਾਰੇ ਅਜੇ ਸਰਕਾਰੀ ਤੌਰ ਤੇ ਕੁਝ ਨਹੀਂ ਦੱਸਿਆ ਗਿਆ।
ਦੀ ਪੰਜਾਬ ਵਾਇਰ ਨਾਲ ਗੱਲਬਾਤ ਕਰਦੇ ਹੋਏ SIT ਮੁਖੀ ਅਤੇ DIG ਬਾਰਡਰ ਨਰਿੰਦਰ ਭਰਗਵ ਨੇ ਦੱਸਿਆ ਕੀ ਮਿੱਠੇ ਸਮੇਂ ਤੇ ਉਨ੍ਹਾਂ ਆਪਣੀ ਪੜਤਾਲ ਦੀ ਰਿਪੋਰਟ ਭੇਜ ਦਿੱਤੀ ਹੈ ਪਰ ਇਸ ਵਿੱਚ ਕੀ ਹੈ ਇਹ ਦੱਸਣ ਤੋਂ ਉਨ੍ਹਾਂ ਟਾਲਾ ਵੱਟਿਆ । ਦੱਸਣਯੋਗ ਹੈ ਕਿ ਕੌਮੀ ਐਸ ਸੀ ਕਮਿਸ਼ਨ ਨੇ ਇਸ ਮਾਮਲੇ ਵਿਚ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ। ਪਰ ਹੁਣ ਐਸ ਆਈ ਟੀ ਨੇ ਤਰਕ ਦਿੱਤਾ ਹੈ ਕਿ ਮੰਤਰੀ ਕਟਾਰੂਚੱਕ ਆਪ ਐਸ ਸੀ ਵਰਗ ਨਾਲ ਸਬੰਧਤ ਹਨ।