ਸਿਹਤ ਗੁਰਦਾਸਪੁਰ

ਕੈਂਸਰ ਰੋਗ ਦੀ ਸ਼ਨਾਖ਼ਤ ਲਈ ਸਿਹਤ ਵਿਭਾਗ ਦੇ ਕਰਮੀਆਂ ਦਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਲਗਾਇਆ

ਕੈਂਸਰ ਰੋਗ ਦੀ ਸ਼ਨਾਖ਼ਤ ਲਈ ਸਿਹਤ ਵਿਭਾਗ ਦੇ ਕਰਮੀਆਂ ਦਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਲਗਾਇਆ
  • PublishedJune 5, 2023

ਸਿਹਤ ਕਰਮਚਾਰੀ ਟ੍ਰੇਨਿੰਗ ਲੈ ਕੇ ਜ਼ਮੀਨੀ ਪੱਧਰ ’ਤੇ ਕੈਂਸਰ ਦੀ ਰੋਕਥਾਮ ਲਈ ਕੰਮ ਕਰਨ – ਰਮਨ ਬਹਿਲ

ਗੁਰਦਾਸਪੁਰ, 5 ਜੂਨ 2023 ( ਦੀ ਪੰਜਾਬ ਵਾਇਰ)। ਕੈਂਸਰ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਇਸ ਦੀ ਸਮਾਂ ਰਹਿੰਦੇ ਸ਼ਨਾਖ਼ਤ ਹੋਵੇ, ਇਸ ਲਈ ਸਰਕਾਰ ਵੱਲੋਂ ਮੁੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸ਼ਨਾਖ਼ਤ ਲਈ ਵੱਡੇ ਪੱਧਰ ’ਤੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਏ.ਐੱਨ.ਐੱਮ/ਜੀ.ਐੱਨ.ਐੱਮ. ਸਕੂਲ ਬੱਬਰੀ ਵਿਖੇ ਮੁੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸ਼ਨਾਖ਼ਤ ਲਈ ਸੀ.ਐੱਚ.ਓ. ਲਈ ਸ਼ੁਰੂ ਕੀਤੀ ਗਈ ਟ੍ਰੇਨਿੰਗ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।

ਸ੍ਰੀ ਬਹਿਲ ਨੇ ਕਿਹਾ ਕਿ ਕੈਂਸਰ ਰੋਗ ਬਹੁਤ ਘਾਤਕ ਰੋਗ ਹੈ। ਉਨ੍ਹਾਂ ਦੱਸਿਆ ਕਿ ਪੂਰੀ ਦੂਨੀਆਂ ਵਿੱਚ ਤਿੰਨ ਤਰ੍ਹਾਂ ਦੇ ਕੈਂਸਰ ਮੁੰਹ, ਛਾਤੀ ਅਤੇ ਬਚੇਦਾਨੀ ਦੇ ਰੋਗੀਆਂ ਦੀ ਸੰਖਿਆ ਜ਼ਿਆਦਾ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਇਹ ਪੋ੍ਰਗਰਾਮ ਤਿਆਰ ਕੀਤਾ ਗਿਆ ਹੈ। ਉਨਾਂ ਸਿਹਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਟ੍ਰੇਨਿੰਗ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਇਸ ਪੋ੍ਰਗਰਾਮ ਨੂੰ ਲਾਗੂ ਕਰਨ। ਇਸ ਮੌਕੇ ਸ੍ਰੀ ਰਮਨ ਬਹਿਲ ਨੇ ਸਿਹਤ ਵਿਭਾਗ ਵੱਲੋਂ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਤਿਆਰ ਕੀਤਾ ਪੋਸਟਰ ਅਤੇ ਹੋਰ ਆਈ.ਈ.ਸੀ. ਮਟੀਰੀਅਲ ਵੀ ਜਾਰੀ ਕੀਤਾ।

ਇਸ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਵਿਚ ਕੈਂਸਰ ਦੀ ਰੋਕਥਾਮ ਲਈ ਟ੍ਰੇਨਿੰਗ ਪੋ੍ਗਰਾਮ ਜਾਰੀ ਹੈ। ਟ੍ਰੇਨਿੰਗ ਤੋਂ ਬਾਅਦ ਹੈਲਥ ਐਂਡ ਵੈੱਲਨੈੱਸ ਸੈਂਟਰ ਪੱਧਰ ’ਤੇ ਕੈਂਸਰ ਸ਼ਨਾਖ਼ਤ ਲਈ ਚੈੱਕਅਪ ਕੀਤੇ ਜਾਣਗੇ। ਹਰੇਕ ਵਿਅਕਤੀ ਨੂੰ ਕੈਂਸਰ ਸਬੰਧੀ ਲੱਛਣਾਂ ਦੀ ਪਛਾਣ ਬਾਰੇ ਵੀ ਦੱਸਿਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡੀ.ਐੱਮ.ਸੀ. ਡਾ. ਰੋਮੀ ਰਾਜਾ, ਡੀ.ਡੀ.ਐੱਚ.ਓ. ਡਾ. ਸ਼ੈਲਾ ਕੰਵਰ, ਐੱਸ.ਐੱਮ.ਓ. ਡਾ. ਚੇਤਨਾ, ਪਿ੍ੰਸੀਪਲ ਏ.ਐੱਨ.ਐੱਮ./ਜੀ.ਐੱਨ.ਐੱਮ. ਸਕੂਲ ਪਰਮਜੀਤ ਕੌਰ, ਵੱਖ-ਵੱਖ ਬਲਾਕਾਂ ਦੇ ਸੀ.ਐੱਚ.ਓ, ਵਿਦਿਆਰਥੀ ਅਤੇ ਸਿਹਤ ਮੁਲਾਜ਼ਮ ਹਾਜਰ ਸਨ।        

Written By
The Punjab Wire