ਗੁਰਦਾਸਪੁਰ ਪੰਜਾਬ

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਅਨੂਪ ਸਹਿਰ ਅੰਦਰ ਕਰੀਬ 50 ਲੱਖ ਰੁਪਏ ਦੀਆਂ ਵੰਡੀਆਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਅਨੂਪ ਸਹਿਰ ਅੰਦਰ ਕਰੀਬ 50 ਲੱਖ ਰੁਪਏ ਦੀਆਂ ਵੰਡੀਆਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ
  • PublishedMay 13, 2023

ਵਿਧਾਨ ਸਭਾ ਹਲਕਾ ਭੋਆ ਵਿਖੇ ਜਾਣ ਤੋਂ ਪਹਿਲਾ ਸਿਵਾਲਾ ਮੰਦਿਰ ਚੱਟਪਟਬਨੀ ਅਤੇ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਹੋਏ ਨਤਮਸਤਕ

ਪਠਾਨਕੋਟ: 13 ਮਈ 2023 (ਦੀ ਪੰਜਾਬ ਵਾਇਰ )। ਸ਼ਨਿਵਾਰ ਨੂੰ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਅਨੂਪ ਸਹਿਰ ਅੰਦਰ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 46 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਨੇ ਹਲਕਾ ਵਿਧਾਨ ਸਭਾ ਭੋਆਂ ਵਿਖੇ ਜਾਣ ਤੋਂ ਪਹਿਲਾ ਸਿਵਾਲਾ ਮੰਦਿਰ ਚਟਪਟ ਬਨੀ ਕਟਾਰੂਚੱਕ ਅਤੇ ਸ੍ਰੀ ਬਾਰਠ ਸਾਹਿਬ ਗੁਰੂਦੁਆਰਾ ਸਾਹਿਬ ਵਿਖੇ ਪਹੁੰਚ ਅਤੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਅਨੂਪ ਸਹਿਰ ਅੰਦਰ ਆਯੋਜਿਤ ਇੱਕ ਸਮਾਰੋਹ ਵਿੱਚ ਪਹੁੰਚੇ ਜਿੱਥੇ ਭਾਰੀ ਸੰਖਿਆ ਵਿੱਚ ਕਾਰਜਕਰਤਾਵਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸ੍ਰੀ ਅੰਬੇਡਕਰ ਮਿਸਨ ਤਾਰਾਗੜ੍ਹ ਅਤੇ ਮਹਾਰਾਣਾ ਪ੍ਰਤਾਪ ਸਕੂਲ ਮਨਵਾਲ ਮੰਗਵਾਲ ਨੂੰ ਵੀ ਪੰਜ-ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ।

ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸਰਵ੍ਰਸੀ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ , ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ,ਨੁਰੇਸ ਸੈਣੀ ਬੀ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਕਸਮੀਰ ਸਿੰਘ ਸਰਪੰਚ ਅਨੂਪ ਸਹਿਰ, ਖੁਸਬੀਰ ਕਾਟਲ, ਸਾਬਕਾ ਸਰਪੰਚ ਤਰਸੇਮ ਸਿੰਘ, ਰਜਿੰਦਰ ਕੌਰ,, ਸੋਹਣ ਲਾਲ ਸਰਨਾ, ਨਰੋਟ ਜੈਮਲ ਸਿੰਘ ਸਿਟੀ ਪ੍ਰਧਾਨ ਬੱਬੀ, ਹਜ਼ਾਰੀ ਲਾਲ ਸੁਰਜੀਤ ਸਿੰਘ ਲਵਲੀ ਲਾਡੀ ਬਹਾਦਰਪੁਰ, ਰਿੰਕਾ ਸੈਣੀ, ਸਰੋਜ ਰਮਕਾਲਵਾ ਅਤੇ ਹੋਰ ਪਾਰਟੀ ਕਾਰਜ ਕਰਤਾ ਸਨ।

ਜਿਕਰਯੋਗ ਹੈ ਕਿ ਸ੍ਰੀ ਲਾਲ ਚੰਦ ਕਟਾਰੂਚੱਕ ਪਿੰਡ ਅਨੂਪ ਸਹਿਰ ਵਿਖੇ ਪਹੁੰਚੇ ਜਿੱਥੇ ਉਨ੍ਹਾ ਨੇ ਪਿੰਡ ਬਕਨੋਰ ਨੂੰ ਲਾਇਬਰੇਰੀ ਦੀ ਉਸਾਰੀ ਲਈ ਪੰਜ ਲੱਖ ਰੁਪਏ, ਪਿੰਡ ਦਤਿਆਲ ਨੂੰ ਨਵੇਂ ਆਂਗਣਬਾੜੀ ਸੈਂਟਰ ਲਈ 2 ਲੱਖ ਰੁਪਏ, ਪਿੰਡ ਸੇਖਪੁਰ ਮੰਜੀਰੀ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਪਿੰਡ ਪਹਾੜੀਪੁਰ ਨੂੰ ਸਮਸਾਨਘਾਟ ਦੀ ਚਾਰਦਿਵਾਰੀ ਲਈ 2 ਲੱਖ ਰੁਪਏ, ਸਰਕਾਰੀ ਮਿਡਲ ਸਮਾਰਟ ਸਕੂਲ ਫਰਵਾਲ ਨੂੰ ਇੰਟਰਲਾੱਕ ਟਾਇਲਾਂ ਲਈ 1.50 ਲੱਖ , ਪਿੰਡ ਮਲੜਵਾਂ ਨੂੰ ਸਮਸਾਨ ਘਾਟ ਦੀ ਉਸਾਰੀ, ਰਸਤੇ, ਰੇਨ ਸੈਲਟਰ ਅਤੇ ਬਾੱਥਰੁਮ ਦੇ ਨਿਰਮਾਣ ਲਈ 3.50 ਲੱਖ ਰੁਪਏ, ਪੰਚਾਇਤ ਰਾਜੀ ਨੂੰ ਸਮਸਾਨ ਘਾਟ ਦੀ ਉਸਾਰੀ ਅਤੇ ਇੰਟਰਲਾੱਕ ਟਾਇਲਾਂ ਲਈ 2.50 ਲੱਖ ਰੁਪਏ, ਗ੍ਰਾਮ ਪੰਚਾਇਤ ਖੁਸੀਪੁਰ ਨੂੰ ਨਵੇਂ ਸਮਸਾਨ ਘਾਟ ਦੀ ਉਸਾਰੀ ਲਈ 2.50 ਲੱਖ ਰੁਪਏ, ਗ੍ਰਾਮ ਪੰਚਾਇਤ ਨੰਗਲ ਕੋਠੇ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਚੋਧਰੀਆਂ ਦੇ ਗੇਟ ਦੀ ਉਸਾਰੀ ਲਈ 50 ਹਜਾਰ ਰੁਪਏ, ਗ੍ਰਾਂਮ ਪੰਚਾਇਤ ਝੇਲਾ ਆਮਦਾ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਗ੍ਰਾਮ ਪੰਚਾਇਤ ਨਰਾਇਣਪੁਰ ਨੂੰ ਸਮਸਾਨ ਘਾਟ ਦੀ ਚਾਰਦਿਵਾਰੀ ਅਤੇ ਇੰਟਰਲਾੱਕ ਟਾਇਲਾਂ ਲਈ 3.50 ਲੱਖ ਰੁਪਏ, ਪਿੰਡ ਅਨੂਪ ਸਹਿਰ ਨੂੰ ਗਲੀਆਂ ਨਾਲੀਆਂ ਦੇ ਨਿਰਮਾਣ ਦੇ ਲਈ 3 ਲੱਖ ਰੁਪਏ, ਪਿੰਡ ਸਹੋੜਾ ਕਲਾਂ ਵਿਖੇ ਨਵਾਂ ਆਂਗਣਵਾੜੀ ਸੈਂਟਰ ਬਣਾਉਂਣ ਲਈ 2 ਲੱਖ ਰੁਪਏ, ਪਿੰਡ ਆਬਾਦੀ ਕਠਿਆਲ ਵਿਖੇ ਜਲ ਸਪਲਾਈ ਦੇ ਕੂਨੇਕਸਨਾਂ ਦੀ ਰਿਪੇਅਰ ਅਤੇ ਨਵੀਆਂ ਪਾਈਪਾਂ ਦੇ ਲਈ 1 ਲੱਖ ਰੁਪਏ, ਪਿੰਡ ਸਹਾਰਨਪੁਰ (ਰਾਜੀ ਬੇਲੀ) ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਪਿੰਡ ਬਲਾਵਰ ਨੂੰ ਖੇਡ ਗਰਾਉਂਡ ਦੀ ਚਾਰਦਿਵਾਰੀ ਲਈ 2.50 ਲੱਖ ਰੁਪਏ, ਪਿੰਡ ਖੜਖੜਾ ਠੂਠੋਵਾਲ ਵਿਖੇ ਐਸ.ਸੀ. ਕਮਿਊਨਟੀ ਹਾਲ ਦੀ ਰਿਪੇਅਰ ਦੇ ਲਈ 2.50 ਲੱਖ ਰੁਪਏ, ਪਿੰਡ ਨੜੋਲੀ ਵਿਖੇ ਸਮਸਾਨਘਾਟ ਦੀ ਚਾਰਦਿਵਾਰੀ ਲਈ 2 ਲੱਖ ਰੁਪਏ, ਪਿੰਡ ਪੱਖੋਚੱਕ ਨੂੰ ਸਮਸਾਨ ਘਾਟ ਦੇ ਰਸਤੇ ਲਈ 2.50 ਲੱਖ ਰੁਪਏ ਦੀ ਗ੍ਰਾਂਟ ਵੰਡੀ ਗਈ। ਇਸ ਤੋਂ ਇਲਾਵਾ ਤਾਰਾਗੜ੍ਹ ਵਿਖੇ ਅੰਬੇਡਕਰ ਮਿਸਨ ਨੂੰ ਪੰਜ ਲੱਖ ਰੁਪਏ ਅਤੇ ਮਹਾਰਾਣਾ ਪ੍ਰਤਾਪ ਸਕੂਲ ਮਨਵਾਲ ਮੰਗਵਾਲ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਵੰਡੀ। ਇਸ ਤਰ੍ਹਾਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਅੱਜ ਕਰੀਬ 50 ਲੱਖ ਰੁਪਏ ਵਿਕਾਸ ਕਾਰਜਾਂ ਦੇ ਲਈ ਵੰਡੇ ਗਏ ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਉਹ ਅਪਣੇ ਉਨ੍ਹਾਂ ਲੋਕਾਂ ਵਿੱਚ ਪਹੁੰਚੇ ਹਨ ਜਿਨ੍ਹਾਂ ਨੇ ਉਸ ਨੂੰ ਬਹੁਤ ਤਾਕਤ ਦਿੱਤੀ ਹੈ ਬਹੁਤ ਵਿਸਵਾਸ ਜਤਾਇਆ ਹੈ। ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਵਿਕਾਸ ਕਰਵਾਇਆ ਜਾ ਰਿਹਾ ਹੈ, ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਭੋਆ ਵੀ ਪੱਛੜਾ ਹੋਇਆ ਇਲਾਕਾ ਰਿਹਾ ਹੈ ਕਿਉਕਿ ਇਸ ਤੋਂ ਪਹਿਲਾ ਭਾਵੈਂ ਖੇਤਰ ਅੰਦਰ ਵਿਕਾਸ ਹੋਇਆ ਹੋਵੇ ਪਰ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਨਹੀਂ ਕੀਤਾ ਗਿਆ ਅਤੇ ਹੁਣ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਬੁਨਿਆਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ ਆਮ ਆਦਮੀ ਦੀ ਜਿੱਤ ਹੈ ਇਸ ਜਿੱਤ ਦੇ ਲਈ ਉਹ ਸਾਰੇ ਪੰਜਾਬ ਵਾਸੀਆਂ ਨੂੰ ਸੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾਂ ਨੂੰ ਰੁਜਗਾਰ ਦੇਣਾ, ਕੱਚੇ ਮੁਲਾਜਮਾਂ ਨੂੰ ਪੱਕਿਆ ਕਰਨਾ, ਆਮ ਆਦਮੀ ਕਲੀਨਿਕਾਂ ਦਾ ਨਿਰਮਾਣ, ਫ੍ਰੀ ਬਿਜਲੀ ਯੂਨਿਟ ਦੀ ਸੁਵਿਧਾ ਆਦਿ ਲੋਕਾਂ ਸੁਵਿਧਾਵਾਂ ਦਿੱਤੀਆਂ ਹਨ ਅਤੇ ਪੰਜਾਬ ਸਰਕਾਰ ਦੇ 14 ਮਹੀਨਿਆਂ ਦਾ ਕੰਮ ਦੀ ਬਦੋਲਤ ਹੀ ਅੱਜ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ।

Written By
The Punjab Wire