ਪੰਜਾਬ

ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸੀਬੀਆਈ ਜਾਂਚ ਕਰੇ: ਲਕਸ਼ਮੀ ਕਾਂਤਾ ਚਾਵਲਾ

ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸੀਬੀਆਈ ਜਾਂਚ ਕਰੇ: ਲਕਸ਼ਮੀ ਕਾਂਤਾ ਚਾਵਲਾ
  • PublishedMay 3, 2023

ਅੰਮਿ੍ਤਸਰ, 3 ਮਈ (ਦੀ ਪੰਜਾਬ ਵਾਇਰ)। ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਜਸਬੀਰ ਸਿੰਘ ਦੀ ਮੌਤ ਦੇ ਮਾਮਲੇ ‘ਚ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੀ ਦੁਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਘਟਨਾ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਚਾਵਲਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਰੱਖਿਆ ਗਿਆ ਸੀ, ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਹਸਪਤਾਲ ‘ਚ ਰੱਖਣ ਦੀ ਬਜਾਏ ਜੇਲ੍ਹ ਭੇਜ ਦਿੱਤਾ ਗਿਆ ਅਤੇ ਜੇਲ੍ਹ ਜਾਣ ਤੋਂ ਬਾਅਦ ਦੋ-ਤਿੰਨ ਦਿਨਾਂ ‘ਚ ਹੀ ਉਸ ਦੀ ਮੌਤ ਹੋ ਗਈ ਇਹ ਖ਼ਦਸ਼ਾ ਪੈਦਾ ਕਰਦੀ ਹੈ ਕਿ ਦੋਸ਼ੀ ਜਸਬੀਰ ਸਿੰਘ ਦੀ ਪਹਿਲ੍ਹਾ ਹੀ ਕਾਫ਼ੀ ਕੁਟਮਾਰ ਕੀਤੀ ਗਈ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰ ਸਰਕਾਰੀ , ਮਨੁੱਖੀ ਅਧਿਕਾਰੀ, ਸਰਕਾਰੀ ਅਤੇ ਗੈਰ-ਸਰਕਾਰੀ ਦੋਵੇਂ ਚੁੱਪੀ ਧਾਰੀ ਬੈਠੇ ਹਨ।

ਉਸ ਦੀ ਮੌਤ ਤੋਂ ਬਾਅਦ ਕੀਤਾ ਜਾ ਰਿਹਾ ਸਲੂਕ ਅਤੇ ਉਸ ਅੱਗੇ ਗੋਡੇ ਟੇਕਣ ਵਾਲੀ ਸਰਕਾਰ ਨਿੰਦਣਯੋਗ ਹੈ। ਸਭ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਰਿਮਾਂਡ ਦੌਰਾਨ ਜਸਬੀਰ ਸਿੰਘ ਨੇ ਕੀ ਜਾਣਕਾਰੀ ਦਿੱਤੀ ਸੀ। ਕਿਸ ਦੇ ਕਹਿਣ ‘ਤੇ ਉਸ ਨੇ ਇਹ ਗੁਨਾਹ ਕੀਤਾ, ਕਿਉਂ ਕੀਤਾ ਅਤੇ ਕੀ ਉਸ ਦੀ ਕੁੱਟਮਾਰ ਕਰਕੇ ਉਸ ਦੀ ਮੌਤ ਦਾ ਕਾਰਨ ਬਣਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸਵਾਲ ਕਰਦੀਆ ਚਾਵਲਾ ਨੇ ਕਿਹਾ ਕਿ ਕੀ ਕਾਨੂੰਨ ਦੀਆਂ ਨਜ਼ਰਾਂ ਵਿਚ ਕਿਸੇ ਦੋਸ਼ੀ ਨੂੰ ਇਸ ਤਰ੍ਹਾਂ ਮਾਰਿਆ ਜਾਂਦਾ ਹੈ? ਜਸਬੀਰ ਸਿੰਘ ਨੂੰ ਕਿਸ ਜੁਰਮ ਜਾਂ ਦੋਸ਼ ਤਹਿਤ ਰਿਮਾਂਡ ‘ਤੇ ਰੱਖਿਆ ਗਿਆ ਸੀ, ਸਰਕਾਰ ਨੂੰ ਦੱਸਣਾ ਹੋਵੇਗਾ ਕਿ ਰਿਮਾਂਡ ‘ਚ ਸਰਕਾਰ ਨੇ ਕੀ-ਕੀ ਜਾਣਕਾਰੀ ਦਿੱਤੀ। ਇਸ ਦਾ ਜਵਾਬ ਵੀ ਦੇਣਾ ਪਵੇਗਾ ਕਿ ਉਸ ਦਾ ਇਲਾਜ ਕਿਉਂ ਨਹੀਂ ਕੀਤਾ ਗਿਆ? ਉਸਦੀ ਮੌਤ ਦਾ ਜਿੰਮੇਵਾਰ ਕੌਣ ਹੈ? ਹੁਣ ਉਸ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੂੰ ਜੋ ਤਾਨਾਸ਼ਾਹੀ ਹੁਕਮ ਮਿਲਿਆ ਅਤੇ ਪ੍ਰਸ਼ਾਸਨ ਨੇ ਗੋਡੇ ਟੇਕ ਦਿੱਤੇ, ਕੀ ਇਹ ਆਜ਼ਾਦ ਅਤੇ ਲੋਕਤੰਤਰੀ ਦੇਸ਼ ਲਈ ਜਾਇਜ਼ ਹੈ?

ਚਾਵਲਾ ਨੇ ਕਿਹਾ ਕਿ ਇਸ ਨੂੰ ਸਾਧਾਰਨ ਬਿਮਾਰੀ ਅਤੇ ਮੌਤ ਸਮਝ ਕੇ ਛੱਡ ਦੇਣਾ ਸਰਕਾਰ ‘ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰੇਗਾ। ਇਸ ਲਈ ਬਿਹਤਰ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾ ਕੇ ਸਹੀ ਸਥਿਤੀ ਦੇਸ਼ ਦੇ ਸਾਹਮਣੇ ਲਿਆਂਦੀ ਜਾਵੇ।

Written By
The Punjab Wire