ਸਿਵਲ ਸਰਜਨ ਹਰਭਜਨ ਮਾਂਡੀ ਵਲੋਂ ਸੀਐਚਸੀ ਧਾਰੀਵਾਲ ਅਤੇ ਨੋਸ਼ਹਿਰਾ ਮੱਝਾ ਸਿੰਘ ਦਾ ਕੀਤਾ ਗਿਆ ਦੌਰਾ
ਸਟਾਫ ਨੂੰ ਜਾਰੀ ਕੀਤੀ ਹਿਦਾਇਤਾਂ
ਗੁਰਦਾਸਪੁਰ, 3 ਮਈ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵੱਲੋਂ ਅਜ ਸੀਐਚਸੀ ਧਾਰੀਵਾਲ ਅਤੇ ਨੋਸ਼ਹਿਰਾ ਮੱਝਾ ਸਿੰਘ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਇਜਾ ਲਿਆ ਗਿਆ। ਉਨਾਂ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗਲੱਬਾਤ ਕੀਤੀ ਅਤੇ ਹਸਪਤਾਲ ਵਿਖੇ ਮਿਲ ਰਹੀ ਸਹੂਲਤਾਂ ਬਾਰੇ ਪੁਛਿਆ।
ਉਨਾਂ ਸਟਾਫ ਦੀ ਹਾਜਿਰੀ , ਅੋਟ ਕਲੀਨਿਕ, ਫਾਰਮੇਸੀ, ਹਸਪਤਾਲ ਦੀ ਸਾਫ ਸਫਾਈ, ਰਿਕਾਰਡ ਕੀਪਿੰਗ ਆਦਿ ਦਾ ਨਿਰੀਖਣ ਕੀਤਾ ਅਤੇ ਜਰੂਰੀ ਹਿਦਾਇਤਾਂ ਦਾ ਪਾਲਨ ਕਰਨ ਲਈ ਕਿਹਾ।
ਐਸਐਮਓ ਨੋਸ਼ਹਿਰਾ ਮੱਝਾ ਸਿੰਘ ਭੁਪਿੰਦਰ ਕੌਰ ਨੇ ਦਸਿਆ ਕਿ ਵਿਭਾਗੀ ਹਿਦਾਇਤਾਂ ਅਨੁਸਾਰ ਮਰੀਜਾਂ ਨੂੰ ਬਣਦੀ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ । ਮਰੀਜਾਂ ਦੀ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਸੀਐਚਸੀ ਧਾਰੀਵਾਲ ਵਿਖੇ ਮੌਜੂਦ ਸਟਾਫ ਨਾਲ ਗੱਲ ਬਾਤ ਕੀਤੀ ਦਵਾਈਆਂ ਦੇ ਸਟਾਕ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਹਾਜਰ ਸਟਾਫ ਨੇ ਮਰੀਜਾਂ ਨੂੰ ਦਿਤੀਆਂ ਜਾ ਰਹੀ ਸੇਵਾਵਾਂ ਬਾਰੇ ਦਸਿਆ।