ਦੇਸ਼ ਪੰਜਾਬ ਮੁੱਖ ਖ਼ਬਰ

ਕਾਰਵਾਈ: ਭਾਰਤ ਸਰਕਾਰ ਨੇ 14 ਮੈਸੇਂਜਰ ਐਪਸ ‘ਤੇ ਲਗਾਈ ਪਾਬੰਦੀ, ਅੱਤਵਾਦੀ ਵਰਤ ਰਹੇ ਸਨ ਇਹ ਐਪ, ਵੇਖੋ ਸੂਚੀ

ਕਾਰਵਾਈ: ਭਾਰਤ ਸਰਕਾਰ ਨੇ 14 ਮੈਸੇਂਜਰ ਐਪਸ ‘ਤੇ ਲਗਾਈ ਪਾਬੰਦੀ, ਅੱਤਵਾਦੀ ਵਰਤ ਰਹੇ ਸਨ ਇਹ ਐਪ, ਵੇਖੋ ਸੂਚੀ
  • PublishedMay 1, 2023

ਦਿੱਲੀ, 01 ਮਈ 2023 (ਦੀ ਪੰਜਾਬ ਵਾਇਰ)। ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਮੈਸੇਂਜਰ ਐਪਸ ਦੀ ਅੱਤਵਾਦੀ ਗਤੀਵਿਧੀਆਂ ‘ਚ ਵਰਤੋਂ ਕੀਤੀ ਜਾ ਰਹੀ ਸੀ। ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਕਰ ਰਹੇ ਸਨ। ਅੱਤਵਾਦੀਆਂ ਨੂੰ ਇਨ੍ਹਾਂ ਐਪਸ ਰਾਹੀਂ ਪਾਕਿਸਤਾਨ ਤੋਂ ਸੁਨੇਹੇ ਆਉਂਦੇ ਸਨ।

ਭਾਰਤ ਸਰਕਾਰ ਦੁਆਰਾ ਪਾਬੰਦੀਸ਼ੁਦਾ ਐਪਾਂ ਵਿੱਚ Crypviser, Enigma, Safeswiss, Wickrme, Mediafire, Briar, BChat, Nandbox, Conion, IMO, Element, Second line, Zangi, Threema ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਅੱਤਵਾਦੀ ਇਨ੍ਹਾਂ ਮੈਸੇਂਜਰ ਐਪਸ ਦੀ ਵਰਤੋਂ ਜੰਮੂ-ਕਸ਼ਮੀਰ ‘ਚ ਆਪਣੇ ਸਾਥੀਆਂ ਨੂੰ ਸੰਦੇਸ਼ ਭੇਜਣ ਲਈ ਕਰ ਰਹੇ ਸਨ। ਦੇਸ਼ ਦੀਆਂ ਕਈ ਜਾਂਚ ਏਜੰਸੀਆਂ ਦੀਆਂ ਰਿਪੋਰਟਾਂ ‘ਚ ਇਸ ਗੱਲ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਐਪਸ ਦੀ ਵਰਤੋਂ ਕਸ਼ਮੀਰ ਵਿੱਚ ਅੱਤਵਾਦੀਆਂ ਦੁਆਰਾ ਆਪਣੇ ਸਮਰਥਕਾਂ ਅਤੇ ਜ਼ਮੀਨੀ ਕਰਮਚਾਰੀਆਂ (OGW) ਨਾਲ ਸੰਦੇਸ਼ ਭੇਜਣ ਅਤੇ ਗੱਲਬਾਤ ਕਰਨ ਲਈ ਕੀਤੀ ਜਾ ਰਹੀ ਸੀ।

ਇਹਨਾਂ ਐਪਸ ਦੇ ਡਿਵੈਲਪਰ ਭਾਰਤ ਵਿੱਚ ਨਹੀਂ ਹਨ ਅਤੇ ਨਾ ਹੀ ਇਹਨਾਂ ਐਪਸ ਨੂੰ ਭਾਰਤ ਤੋਂ ਚਲਾਇਆ ਜਾ ਰਿਹਾ ਹੈ। ਇਨ੍ਹਾਂ ਐਪਸ ਨੂੰ ਵਿਕਸਤ ਕਰਨ ਵਾਲੀਆਂ ਕੰਪਨੀਆਂ ਦੇ ਦਫਤਰ ਵੀ ਭਾਰਤ ਵਿੱਚ ਨਹੀਂ ਹਨ। ਭਾਰਤੀ ਕਾਨੂੰਨਾਂ ਮੁਤਾਬਕ ਜਾਣਕਾਰੀ ਲੈਣ ਲਈ ਐਪਸ ਦੀਆਂ ਕੰਪਨੀਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ।

ਇਨ੍ਹਾਂ ਐਪਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਟ੍ਰੈਕ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਨ੍ਹਾਂ ਐਪਸ ਦੇ ਡਿਵੈਲਪਰਾਂ ਨੂੰ ਟਰੇਸ ਕਰਨਾ ਵੀ ਮੁਸ਼ਕਲ ਹੈ। ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਏਜੰਸੀਆਂ ਰਾਹੀਂ ਪਾਇਆ ਕਿ ਇਹ ਮੋਬਾਈਲ ਐਪ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਦੇ ਹਨ।

Written By
The Punjab Wire