Close

Recent Posts

ਪੰਜਾਬ ਮੁੱਖ ਖ਼ਬਰ

ਅੰਮ੍ਰਿਤਪਾਲ ਦੀ ਗ੍ਰਿਫਤਾਰੀ ‘ਤੇ CM ਮਾਨ ਨੇ ਕਿਹਾ: 18 ਮਾਰਚ ਨੂੰ ਫੜ ਸਕਦੇ ਸੀ, ਪਰ ਉਦੋ ਗੋਲੀਆਂ ਚਲਾਉਣੀਆਂ ਪੈਣੀਆਂ ਸਨ, ਪੰਜਾਬ ਪੁਲਿਸ ਨੇ ਕਾਫੀ ਸੰਜਮ ਵਰਤਿਆ

ਅੰਮ੍ਰਿਤਪਾਲ ਦੀ ਗ੍ਰਿਫਤਾਰੀ ‘ਤੇ CM ਮਾਨ ਨੇ ਕਿਹਾ: 18 ਮਾਰਚ ਨੂੰ ਫੜ ਸਕਦੇ ਸੀ, ਪਰ ਉਦੋ  ਗੋਲੀਆਂ ਚਲਾਉਣੀਆਂ ਪੈਣੀਆਂ ਸਨ, ਪੰਜਾਬ ਪੁਲਿਸ ਨੇ ਕਾਫੀ ਸੰਜਮ ਵਰਤਿਆ
  • PublishedApril 23, 2023

ਚੰਡੀਗੜ੍ਹ, 23 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਵਿੱਚ ਸ਼ਾਂਤੀ ਹੈ। ਅੰਮ੍ਰਿਤਪਾਲ ਦਾ ਨਾਂ ਲਏ ਬਿਨਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਜਾਣੂ ਹਨ। ਮੈਨੂੰ ਬੀਤੀ ਰਾਤ ਪੂਰੀ ਰਾਤ ਨੀਂਦ ਨਹੀਂ ਆਈ, ਹਰ 15 ਮਿੰਟ ਵਿੱਚ ਅੱਪਡੇਟ ਮਿਲ ਰਹੇ ਹਨ ਕਿਉਂਕਿ ਮੈਂ ਕੋਈ ਖੂਨ-ਖਰਾਬਾ ਨਹੀਂ ਚਾਹੁੰਦਾ ਸੀ। ਪਰ ਮੈਨੂੰ ਪੰਜਾਬ ਦੀ ਨੀਂਦ ਗੁਆਉਣ ਦਾ ਕੋਈ ਪਛਤਾਵਾ ਨਹੀਂ ਹੈ।

ਭਗਵੰਤ ਮਾਨ ਨੇ ਕਿਹਾ ਕਿ 18 ਮਾਰਚ ਨੂੰ ਵੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਗੋਲੀਆਂ ਚਲਾਉਣੀਆਂ ਪੈਣੀਆਂ ਸਨ, ਇਸ ਲਈ ਪੰਜਾਬ ਪੁਲਸ ਨੇ ਕਾਫੀ ਸੰਜਮ ਵਰਤਿਆ। ਉਨ੍ਹਾਂ ਇਸ ਪੂਰੇ ਆਪ੍ਰੇਸ਼ਨ ਲਈ ਪੰਜਾਬ ਪੁਲਿਸ ਦੀ ਪਿਠ ਥਪਥਪਾਈ।

ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਕੰਮ ਕਰ ਰਹੀ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਅਤੇ ਫਰਜ਼ ਹੈ।

Written By
The Punjab Wire