ਗੁਰਦਾਸਪੁਰ, 18 ਅਪ੍ਰੈਲ 2023 ( ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਬਬਰੀ (ਗੁਰਦਾਸਪੁਰ) ਵਿਖੇ ਰਾਤ ਦੇ ਸਮੇ ਅਤੇ ਛੁਟੀ ਵਾਲੇ ਦਿਨ ਵੀ ਸੀਟੀ ਸਕੈਨ ਟੈਸਟਾਂ ਦੀ ਸਹੂਲੀਅਤ ਮੁਹੱਈਆ ਕਰਵਾ ਦਿਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਰਾਤ ਸਮੇਂ ਅਤੇ ਛੁੱਟੀ ਵਾਲੇ ਦਿਨ ਵੀ ਸੀਟੀ ਸਕੈਨ ਦੀ ਸਹੂਲਤ ਜ਼ਿਲ੍ਹਾ ਹਸਪਤਾਲ ਵਿੱਚ ਮਿਲਣ ਨਾਲ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਵਿੱਚ ਹੁਣ 2 ਡੀ ਸਕੈਨ ਤੋ ਇਲਾਵਾ 3 ਡੀ ਸੀਟੀ ਸਕੈਨ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਹੁੰਦੇ ਸੀਟੀ ਸਕੈਨ ਟੈਸਟ ਬਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ
ਤੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੀਟੀ ਸਕੈਨ ਬਿਨਾ ਕਾਂਟਰਾਸਟ ਸਿਰਫ 485 ਰੁਪਏ ਵਿਚ ਕੀਤਾ ਜਾ ਰਿਹਾ ਹੈ। ਸੀਟੀ ਹੈਡ ਵਿਧ ਐਂਜ਼ੀਓਗ੍ਰਾਫੀ 693 ਰੁਪਏ ਅਤੇ ਸੀਟੀ ਸਕੈਨ ਬਿਨਾ ਕਾਂਟਰਾਸਟ 510 ਰੁਪਏ ਵਿਚ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਹ ਟੈਸਟ ਕ੍ਸ਼ਨਾ ਡਾਇਗਨੋਸਟਿਕ ਨਾਲ ਕਰਾਰ ਕਰਕੇ ਕਰਵਾਏ ਜਾ ਰਹੇ ਹਨ, ਜਦਕਿ ਬਜ਼ਾਰ ਵਿਚ ਇਹ ਟੈਸਟ ਕਾਫੀ ਮਹਿੰਗੇ ਹਨ। ਇਸ ਦੇ ਨਾਲ ਹੀ ਦਿਲ ਦੇ ਰੋਗਾਂ ਨੂੰ ਛ`ਡ ਕੇ ਬਾਕੀ ਸਾਰੀ ਤਰਾਂ ਦੀ ਐਂਜ਼ੀਓਗ੍ਰਾਫੀ ਹੁਣ ਸਿਵਲ ਹਸਪਤਾਲ ਵਿਖੇ ਉਪਲੱਬਧ ਹਨ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਖੇ ਆਉਣ ਵਾਲੇ ਮਰੀਜਾਂ ਨੂੰ ਪਹਿਲਾਂ ਸੀਟੀ ਸਕੈਨ ਲਈ ਪ੍ਰਾਈਵੇਟ ਸੈਂਟਰਾਂ ਵਿਚ ਜਾਣਾ ਪੈਂਦਾ ਸੀ, ਹੁਣ ਸੀਟੀ ਸਕੈਨ ਇਥੇ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਭਵਿੱਖ ਵਿੱਚ ਅਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ।