Close

Recent Posts

ਗੁਰਦਾਸਪੁਰ ਪੰਜਾਬ

ਭਾਰਤੀ ਚੋਣ ਕਮਿਸ਼ਨ ਨੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਫ਼ਤਹਿਗੜ੍ਹ ਚੂੜੀਆਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ (1 ਅਤੇ 2) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (1 ਅਤੇ 2) ਨਿਯੁਕਤ ਕੀਤਾ

ਭਾਰਤੀ ਚੋਣ ਕਮਿਸ਼ਨ ਨੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਫ਼ਤਹਿਗੜ੍ਹ ਚੂੜੀਆਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ (1 ਅਤੇ 2) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (1 ਅਤੇ 2) ਨਿਯੁਕਤ ਕੀਤਾ
  • PublishedApril 13, 2023

ਗੁਰਦਾਸਪੁਰ, 13 ਅਪ੍ਰੈਲ 2023 (ਮੰਨਣ ਸੈਣੀ ) । ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਵਿਧਾਨ ਸਭਾ ਚੋਣ ਹਲਕਾ-9, ਫਤਹਿਗੜ੍ਹ ਚੂੜੀਆਂ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਫ਼ਤਹਿਗੜ੍ਹ ਚੂੜੀਆਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ (1 ਅਤੇ 2) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (1 ਅਤੇ 2) ਨਿਯੁਕਤ ਕੀਤਾ ਗਿਆ ਹੈ।

ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਹ ਦੋਵੇਂ ਅਧਿਕਾਰੀ ਉੱਪ ਮੰਡਲ ਮੈਜਿਸਟ੍ਰੇਟ ਫ਼ਤਹਿਗੜ੍ਹ ਚੂੜੀਆਂ-ਕਮ-ਰਿਟਰਨਿੰਗ ਅਫ਼ਸਰ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਵਿਧਾਨ ਸਭਾ ਚੋਣ ਹਲਕਾ-9 ਫ਼ਤਹਿਗੜ੍ਹ ਚੂੜੀਆਂ ਅਧੀਨ ਕੰਮ ਕਰਨਗੇ। ਇਸ ਲਈ ਇਹ ਅਧਿਕਾਰੀ ਆਪਣੇ ਰਿਟਰਨਿੰਗ ਅਫ਼ਸਰ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਤੁਰੰਤ ਤਾਲਮੇਲ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ-9, ਫ਼ਤਹਿਗੜ੍ਹ ਚੂੜੀਆਂ ਵਿੱਚ ਚੋਣਾਂ/ਵੋਟਰ ਸੂਚੀ ਦੇ ਕਾਰਜਾਂ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਉਣਗੇ।

Written By
The Punjab Wire