ਸਿਹਤ ਗੁਰਦਾਸਪੁਰ

ਜਿਲੇ ਵਿਚ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੇ ਹੌਣਗੇ ਯਤਨ- ਡਾ ਅਦੀਤੀ ਸਲਾਰੀਆ

ਜਿਲੇ ਵਿਚ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੇ ਹੌਣਗੇ ਯਤਨ- ਡਾ ਅਦੀਤੀ ਸਲਾਰੀਆ
  • PublishedApril 13, 2023

ਗੁਰਦਾਸਪੁਰ, 13 ਅਪ੍ਰੈਲ 2023 (ਮੰਨਣ ਸੈਣੀ)। ਡਾਕਟਰ ਅਦੀਤੀ ਸਲਾਰੀਆ ਏਸੀਐਸ ਨੇ ਅਜ ਬਤੌਰ ਕਾਰਜਕਾਰੀ ਸਿਵਲ ਸਰਜਨ ਗੁਰਦਾਸਪੁਰ ਦਾ ਵਾਧੂ ਚਾਰਜ ਸੰਭਾਲ ਲਿਆ। ਡਾਕਟਰ ਅਦੀਤੀ ਪਠਾਨਕੋਟ ਦੇ ਕਾਰਜਕਾਰੀ ਸਿਵਲ ਸਰਜਨ ਹਨ ਅਤੇ ਉਨਾਂ ਨੂੰ ਗੁਰਦਾਸਪੁਰ ਦੇ ਕਾਰਜਕਾਰੀ ਸਿਵਲ ਸਰਜਨ ਦਾ ਵਾਧੂ ਚਾਰਜ ਵੀ ਦਿਤਾ ਗਿਆ ਹੈ।

ਇਸ ਮੌਕੇ ਉਨਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਸਮੇਂ ਦੇ ਪਾਬੰਦ ਰਹਿਣ।ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾਵੇਗਾ। ਮਰੀਜਾਂ ਦੀ ਦਿਕਤਾਂ ਨੂੰ ਜਰੂਰਤ ਅਨੁਸਾਰ ਸਮੇਂ ਸਿਰ ਹਲ ਕੀਤਾ ਜਾਵੇ।

ਉਨਾਂ ਕਿਹਾ ਕਿ ਜਿਲੇ ਵਿਚ ਮੁੰਡੇਆਂ ਦੇ ਮੁਕਾਬਲੇ ਕੁੜੀਆਂ ਦੀ ਸੰਖਿਆ ਘਟੀ ਹੈ। ਸੈਕਸ ਰੇਸ਼ੋ ਵਿਚ ਸੁਧਾਰ ਲ਼ਈ ਸਾਂਝਾ ਯਤਨ ਕੀਤਾ ਜਾਵੇ। ਉਨਾਂ ਅਟਰਾਸਾਉਂਡ ਸਕੈਨ ਸੈਂਟਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਲਿੰਗ ਨਿਰਧਾਰਨ ਟੈਸਟ ਕੀਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਕੋਵਿਡ ਦੇ ਵਧਦੇ ਹੌਏ ਕੇਸਾਂ ਨੂੰ ਧਿਆਨ ਵਿਚ ਰਖਦੇ ਹੌਏ ਜਰੂਰੀ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ। ਇਸ ਮੌਕੇ ਏਸੀਐਸ ਡਾ. ਭਾਰਤ ਭੂਸ਼ਨ, ਡੀਐਫਡਬਲਔ ਡਾ. ਤੇਜਿੰਦਰ ਕੌਰ, ਡੀਆਈਓ ਡਾਕਟਰ ਅਰਵਿੰਦ ਮਨਚੰਦਾ , ਡੀਡੀਐਚ ਡਾ. ਸ਼ੈਲਾ ਕੰਵਰ, ਜਿਲਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕਲਸੀ, ਐਸਐਮਓ ਡਾ. ਚੇਤਨਾ, ਅਾਦਿ ਹਾਜਰ ਸਨ

Written By
The Punjab Wire