ਚੰਡੀਗੜ੍ਹ, 4 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਅੰਦਰ ਨਸ਼ੇ ਦੇ ਮਾਮਲੇ ਵਿੱਚ ਹੁਣ ਵੱਡੀ ਕਾਰਵਾਈ ਹੋਂਣ ਜਾ ਰਹੀ ਹੈ। ਦਰਅਸਲ, ਹਾਈਕੋਰਟ ਵਲੋਂ ਖੋਲ੍ਹੇ ਗਏ 3 ਲਿਫ਼ਾਫੇ ਸੀ.ਐੱਮ ਭਗਵੰਤ ਮਾਨ ਤੱਕ ਪਹੁੰਚ ਗਏ ਹਨ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ, ਉਕਤ ਮਾਮਲੇ ਵਿਚ ਪਾਏ ਗਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਹ ਕਿਆਸ ਲੱਗ ਰਹੇ ਹਨ ਕਿ ਇਨ੍ਹਾਂ ਲਿਫਾਫਿਆ ਵਿੱਚ ਕਈ ਵੱਡੇ ਨਾਮ ਸ਼ਾਮਿਲ ਹੋ ਸਕਦੇ ਹਨ।
ਸੀਐਮ ਮਾਨ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ, ਪੰਜਾਬ ਵਿੱਚ ਡਰੱਗ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਮਾਣਯੋਗ ਹਾਈਕੋਰਟ ਦੁਆਰਾ ਖੋਲੇ ਗਏ 3 ਲਿਫ਼ਾਫ਼ੇ ਮੇਰੇ ਕੋਲ ਪਹੁੰਚ ਗਏ ਹਨ। ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ।