ਗੁਰਦਾਸਪੁਰ, 4 ਅਪਰੈਲ 2023 (ਮੰਨਣ ਸੈਣੀ)। ਤਿੱਬੜ ਥਾਣੇ ਅਧੀਨ ਪੈਂਦੇ ਪਿੰਡ ਭੁੰਬਲੀ ਵਿੱਚ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਨੇ ਘਰੇਲੂ ਵਿਵਾਦ ਦੇ ਚਲਦੇ ਆਪਣੀ ਪਤਨੀ ਅਤੇ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਹੈ। ਕਤਲ ਕਰਦੇ ਹੋਏ ਉਸ ਨੂੰ ਭੱਜਦੇ ਕਿਸੇ ਔਰਤ ਵੱਲੋਂ ਵੇਖ ਲਿਆ ਗਿਆ। ਜਿਸ ਤੋਂ ਬਾਅਦ ਉਕੱਤ ਕਾਤਲ ਵੱਲੋਂ ਮਹਿਲ੍ਹਾ ਨੂੰ ਵੀ ਬੰਧਕ ਬਣਾ ਲਿਆ ਗਿਆ ਅਤੇ ਮਹਿਲ੍ਹਾ ਨੂੰ ਨਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।
ਦੋਸ਼ੀ ਦੀ ਪਹਿਚਾਣ ਭੁਪਿੰਦਰ ਸਿੰਘ ਵੱਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਡੀਆਈਜੀ ਦਫ਼ਤਰ ਵਿੱਚ ਤਾਇਨਾਤ ਸੀ । ਇਸ ਵਾਰਦਾਤ ਨੂੰ ਸਵੇਰੇ 9.30 ਤੋਂ 10 ਵਜੇ ਦਰਮਿਆਨ ਅੰਜਾਮ ਦਿੱਤਾ ਗਿਆ।
ਏਐਸਆਈ ਨੇ ਆਪਣੀ ਪਤਨੀ ਬਲਜੀਤ ਕੌਰ ਅਤੇ 18 ਸਾਲਾ ਪੁੱਤਰ ਬਲਪ੍ਰੀਤ ਸਿੰਘ ਬੱਲ ਦੀ ਗੋਲੀ ਮਾਰ ਕੇ ਕਤਲ ਕੀਤਾ। ਜਦੋਂ ਕਿ ਉਸ ਦਾ ਇੱਕ ਪੁੱਤਰ ਵਿਦੇਸ਼ ਵਿੱਚ ਪੜ੍ਹਾਈ ਲਈ ਗਿਆ ਹੋਇਆ ਹੈ। ਪੁੱਲਿਸ ਨੂੰ ਕੱਤਲ ਸਬੰਧੀ ਜਾਣਕਾਰੀ ਸਰਪੰਚ ਪਰਮਜੀਤ ਸਿੰਘ ਵੱਲੋਂ ਫੋਨ ਕਰ ਦਿੱਤੀ ਗਈ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਦੇ ਐੱਸਐੱਸਪੀ ਹਰੀਸ਼ ਦਿਆਮਾ ਨੇ ਖੁਦ ਮੌਕੇ ‘ਤੇ ਪੁੱਜੇ। ਮੀਡਿਆ ਨਾਲ ਸੰਖੇਪ ਵਿੱਚ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਆਪਣੀ ਸਰਵਿਸ ਕੰਬਾਈਨ ਤੋਂ ਫਾਇਰਿੰਗ ਕੀਤੀ। ਜਿਸ ਵਿਚ ਉਸ ਨੇ ਪਤਨੀ, ਬੇਟੇ ਸਮੇਤ ਆਪਣੇ ਪਾਲਤੂ ਜਾਨਵਰ ਦਾ ਕਤਲ ਕਰ ਦਿੱਤਾ।