ਅੰਮ੍ਰਿਤਪਾਲ ਦੇ ਮਸਲੇ ‘ਤੇ ਹੁਣ ਚਾਰ ਦਿਨਾਂ ਬਾਅਦ ਮੁੜ ਹੋਵੇਗੀ ਸੁਣਵਾਈ
ਚੰਡੀਗੜ੍ਹ, 21 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਵੱਲੋਂ ਇਕ ਜਵਾਬ ਦਾਖਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਐਨ.ਐਸ.ਏ ਲਗਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਮਸਲੇ ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ।
ਪੰਜਾਬ ਸਰਕਾਰ ਨੇ ਆਪਣਾ ਜਵਾਬ ਹਾਈਕੋਰਟ ਵਿਚ ਦਾਖਲ ਕੀਤਾ ਅਤੇ ਕਿਹਾ ਕਿ, ਅੰਮ੍ਰਿਤਪਾਲ ਸਿੰਘ ਹਾਲੇ ਫਰਾਰ ਹੈ, ਗ੍ਰਿਫਤਾਰੀ ਲਈ ਕੋਸਿਸ਼ ਕਰ ਰਹੇ ਹਾਂ। ਸਰਕਾਰ ਨੇ ਜਵਾਬ ਦਾਖਲ ਕਰਦਿਆਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਐਨ.ਐਸ.ਏ ਲਗਾ ਦਿੱਤਾ ਗਿਆ ਹੈ।
ਇਸ ਮਸਲੇ ‘ਤੇ ਹੁਣ ਚਾਰ ਦਿਨਾਂ ਬਾਅਦ ਮੁੜ ਸੁਣਵਾਈ ਹੋਵੇਗੀ। ਅੰਮ੍ਰਿਤਪਾਲ ਦੇ ਮਸਲੇ ਤੇ ਸਰਕਾਰ ਦੀ ਹਾਈਕੋਰਟ ਨੇ ਝਾੜ ਝੰਬ ਵੀ ਕੀਤੀ ਹੈ ਅਤੇ ਕਿਹਾ ਹੈ ਕਿ- ਏਨੀਂ ਜਿਆਦਾ ਫੋਰਸ ਹੋਣ ਦੇ ਬਾਅਦ ਵੀ ਇੱਕ ਆਦਮੀ ਕਿਵੇਂ ਫਰਾਰ ਹੋ ਗਿਆ? ਇੰਟੈਲੀਜੈਂਸ ਤੁਹਾਡੀ ਕੀ ਕਰਦੀ ਹੈ? ਇਸ ਤੇ ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡੀਆਂ ਫੋਰਸਾਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕੋਸਿਸ਼ਾਂ ਕਰ ਰਹੀਆਂ ਹਨ।