ਪੰਜਾਬ ਮੁੱਖ ਖ਼ਬਰ

ਪੰਜਾਬ ਵਿੱਚ ਇੰਟਰਨੈਟ ’ਤੇ ਅੰਸ਼ਕ ਤੌਰ ਤੇ ਹਟਾਈ ਪਾਬੰਦੀ – ਪੜ੍ਹੋ ਕਿੱਥੇ ਕਿੱਥੇ ਰਹੇਗੀ ਪਾਬੰਦੀ ਤੇ ਕਿੱਥੇ ਸੇਵਾਵਾਂ ਅੱਜ ਹੋਣਗੀਆਂ ਬਹਾਲ

ਪੰਜਾਬ ਵਿੱਚ ਇੰਟਰਨੈਟ ’ਤੇ ਅੰਸ਼ਕ ਤੌਰ ਤੇ ਹਟਾਈ ਪਾਬੰਦੀ – ਪੜ੍ਹੋ ਕਿੱਥੇ ਕਿੱਥੇ ਰਹੇਗੀ ਪਾਬੰਦੀ ਤੇ ਕਿੱਥੇ ਸੇਵਾਵਾਂ ਅੱਜ ਹੋਣਗੀਆਂ ਬਹਾਲ
  • PublishedMarch 21, 2023

ਚੰਡੀਗੜ੍ਹ, 21 ਮਾਰਚ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਰਾਜ ਵਿੱਚ ਇੰਟਰਨੈਟ ਤੇ ਐੱਸ.ਐੱਮ.ਐੱਸ. ਸੇਵਾ ’ਤੇ ਲਗਾਈ ਪਾਬੰਦੀ ਨੂੂੰ ਅੰਸ਼ਕ ਤੌਰ ’ਤੇ ਹਟਾਉਣ ਦਾ ਐਲਾਨ ਕੀਤਾ ਹੈ। 4 ਜ਼ਿਲ੍ਹਿਆ ਵਿੱਚ ਪਾਬੰਦੀ ਪੂਰਨ ਤੌਰ ’ਤੇ ਲਾਗੂ ਰਹੇਗੀ ਜਦਕਿ ਦੋ ਜ਼ਿਲ੍ਹਿਆਂ ਵਿੱਚ ਅੰਸ਼ਕ ਪਾਬੰਦੀ ਲਾਗੂ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਤਰਨ ਤਾਰਨ, ਫ਼ਿਰੋਜ਼ਪੁਰ, ਮੋਗਾ ਅਤੇ ਸੰਗਰੂਰ ਵਿੱਚ ਪਾਬੰਦੀ ਮੁਕੰਮਲ ਤੌਰ ’ਤੇ ਲਾਗੂ ਰਹੇਗੀ।

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੇਵਲ ਅਜਨਾਲਾ ਸਬ-ਡਿਵੀਜ਼ਨ ਵਿੱਚ ਸੇਵਾਵਾਂ ਬੰਦ ਰਹਿਣਗੀਆਂ।

ਇਸੇ ਤਰ੍ਹਾਂ ਜ਼ਿਲ੍ਹਾ ਮੋਹਾਲੀ ਵਿੱਚ ਕੇਵਲ ਵਾਈ.ਪੀ.ਐੱਸ. ਚੌਂਕ ਦੇ ਕੁਝ ਨੇੜਲੇ ਇਲਾਕਿਆਂ ਵਿੱਚ ਪਾਬੰਦੀ ਲਾਗੂ ਰਹੇਗੀ।

ਇਹ ਪਾਬੰਦੀ 23 ਮਾਰਚ ਦੁਪਹਿਰ 12 ਵਜੇ ਤਕ ਲਾਗੂ ਰਹੇਗੀ।

ਜਿਨ੍ਹਾਂ ਜ਼ਿਲਿਆ ਅਤੇ ਇਲਾਕਿਆਂ ਵਿੱਚ ਪਾਬੰਦੀ ਹਟਾ ਲਈ ਗਈ ਹੈ ਉੱਥੇ ਮੰਗਲਵਾਰ, ਦੁਪਹਿਰ 12 ਵਜੇ ਸੇਵਾਵਾਂ ਮੁੜ ਸ਼ੁਰੂ ਹੋ ਜਾਣਗੀਆਂ।

Written By
The Punjab Wire