ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਦੁਬਈ ਦਾ ਟਰੱਕ ਡਰਾਈਵਰ ਅੰਮ੍ਰਿਤਪਾਲ ਕਿਵੇਂ ISI ਦੇ ਸੰਪਰਕ ‘ਚ ਆਇਆ? ਵਿਦੇਸ਼ੀ ਅੱਤਵਾਦੀਆਂ ਨਾਲ ਵੀ ਸਬੰਧ ਹਨ, ਖੜ੍ਹੀ ਕਰ ਰਿਹਾ ਸੀ ਆਪਣੀ ਫੋਰਸ, ਪੜ੍ਹੋ ਕੀ ਹੈ ਨਾਮ

ਦੁਬਈ ਦਾ ਟਰੱਕ ਡਰਾਈਵਰ ਅੰਮ੍ਰਿਤਪਾਲ ਕਿਵੇਂ ISI ਦੇ ਸੰਪਰਕ ‘ਚ ਆਇਆ? ਵਿਦੇਸ਼ੀ ਅੱਤਵਾਦੀਆਂ ਨਾਲ ਵੀ ਸਬੰਧ ਹਨ, ਖੜ੍ਹੀ ਕਰ ਰਿਹਾ ਸੀ ਆਪਣੀ ਫੋਰਸ, ਪੜ੍ਹੋ ਕੀ ਹੈ ਨਾਮ
  • PublishedMarch 19, 2023

ਚੰਡੀਗੜ੍ਹ, 19 ਮਾਰਚ 2023 (ਦੀ ਪੰਜਾਬ ਵਾਇਰ)। ਅੰਮ੍ਰਿਤਪਾਲ ਸਿੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕਰੀਬੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਸਮੂਹਾਂ ਨਾਲ ਵੀ ਉਸ ਦੇ ਸਬੰਧ ਕਾਫੀ ਡੂੰਘੇ ਹਨ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਨਾਲ ਹੀ ਇਸ ਨਾਲ ਜੁੜੀ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਬੈਂਕ ਖਾਤਿਆਂ ਦੇ ਸਾਰੇ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਮੀਡੀਆ ਰਿਪੋਰਟਾ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਮ੍ਰਿਤਪਾਲ ਸਿੰਘ ਆਪਣੀ ਇੱਕ ਨਵੀਂ ਫੋਰਸ ਖੜ੍ਹੀ ਕਰ ਰਿਹਾ ਸੀ। ਜਿਸ ਦਾ ਖੁਲਾਸਾ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਸਾਥੀਆਂ ਤੋਂ ਹੋਇਆ ਹੈ। 

ਖੁਲਾਸੇ ਦੌਰਾਨ ਪਤਾ ਲੱਗਿਆ ਕਿ, ਅੰਮ੍ਰਿਤਪਾਲ ਏ.ਕੇ.ਐਫ਼ ਨਾਂ ਤੋਂ ਹਥਿਆਰਬੰਦ ਫ਼ੋਰਸ ਤਿਆਰ ਕਰ ਰਿਹਾ ਸੀ। ਏਕੇਐਫ਼ ਦਾ ਲੋਗੋ ਅੰਮ੍ਰਿਤਪਾਲ ਦੇ ਸੁਰੱਖਿਆ ਦਸਤੇ ਦੇ ਹਥਿਆਰਾਂ ਤੇ ਜੈਕਟ ਤੇ ਲਾਇਆ ਹੋਇਆ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਏ.ਕੇ.ਐਫ਼ ਦਾ ਬੋਰਡ ਲੱਗਿਆ ਹੋਇਆ ਸੀ। ਖੁਲਾਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ, ਬੁਲਟ ਪਰੂਫ਼ ਜੈਕਟਾਂ ਵੀ ਵੱਡੇ ਪੱਧਰ ਤੇ ਮੰਗਵਾਈਆਂ ਹੋਈਆਂ ਸੀ।

ਉੱਥੇ ਹੀ ਸੂਤਰਾਂ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ ਯੂਕੇ ਵਿੱਚ ਰਹਿ ਰਹੇ ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ ਦਾ ਕਰੀਬੀ ਸਾਥੀ ਹੈ। ਇਸ ਦੇ ਨਾਲ ਹੀ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਪਰਮਜੀਤ ਸਿੰਘ ਪੰਮਾ ਨਾਲ ਵੀ ਉਸ ਦੇ ਸਬੰਧ ਕਾਫੀ ਚੰਗੇ ਹਨ। ਉਹ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਵਿਚਾਰਧਾਰਕ ਸਿਖਲਾਈ ਦਿੰਦਾ ਹੈ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਵੀ ਕਰੀਬੀ ਹਨ। ਇਹ ਤਿੰਨੇ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਲੱਗੇ ਹੋਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਅੰਮ੍ਰਿਤਪਾਲ ਦੁਬਈ ਵਿੱਚ ਟਰਾਂਸਪੋਰਟ ਦਾ ਕੰਮ ਕਰਦਾ ਸੀ ਤਾਂ ਉਹ ਰੋਡੇ ਦੇ ਭਰਾ ਜਸਵੰਤ ਦੇ ਸੰਪਰਕ ਵਿੱਚ ਸੀ। ਇਸ ਦੇ ਨਾਲ ਹੀ ਉਹ ਆਈਐਸਆਈ ਦੇ ਨੇੜੇ ਹੋ ਗਿਆ। ਮੰਨਿਆ ਜਾਂਦਾ ਹੈ ਕਿ ਉਸ ਨੂੰ ਆਈ.ਐੱਸ.ਆਈ. ਦੇ ਏਜੰਟਾਂ ਨੇ ਧਰਮ ਦੇ ਨਾਂ ‘ਤੇ ਬੇਕਸੂਰ ਨੌਜਵਾਨਾਂ ਨੂੰ ਭੜਕਾਉਣ ਲਈ ਕਿਹਾ ਸੀ। ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਵਿੱਚ ਆਈਐਸਆਈ ਦੇ ਕਹਿਣ ’ਤੇ ਭਾਰਤ ਆਇਆ ਸੀ। ਵਾਰਿਸ ਪੰਜਾਬ ਦੀ ਕਮਾਨ ਵੀ ਸੰਭਾਲੀ।

Written By
The Punjab Wire