ਗੁਰਦਾਸਪੁਰ, 6 ਮਾਰਚ (ਮੰਨਣ ਸੈਣੀ )। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਆਈ.ਟੀ.ਆਈ. ਪਾਸ, ਪੋਲੀਟੈਕਨੀਕ ਪਾਸ ਅਤੇ ਬੀ.ਟੈਕ ਪਾਸ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਟਰੇਡ ਲਈ ਮਿਤੀ 7 ਮਾਰਚ 2023 ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਵਿੱਚ ਰਿਕਾਡਰੋ ਅਤੇ ਮੈਡੀਕੇਅਰ ਸਿਸਟਮ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਮੌਕੇ ’ਤੇ ਹੀ ਇੰਟਰਵਿਊ ਕਰਕੇ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਪਰਸੋ਼ਤਮ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਗੁਰਦਾਸਪੁਰ ਨੇ ਦੱਸਿਆ ਕਿ ਜਿੰਨਾ ਪ੍ਰਾਰਥੀਆਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਅਤੇ ਆਈ.ਟੀ.ਆਈ. ਡਿਪਲੋਮਾ ਬੀ.ਟੈਕ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਟ ਰੇਡ ਵਿੱਚ ਪਾਸ ਹਨ, ਉਹ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਾਖਵੀਂ ਸ਼੍ਰੇਣੀ ਦੇ ਪ੍ਰਾਰਥੀਆਂ ਨੂੰ ਉਮਰ ਦੀ ਹੱਦ ਵਿੱਚ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ ਕੰਪਨੀ ਵੱਲੋਂ ਆਈ.ਟੀ.ਆਈ ਪਾਸ ਪ੍ਰਾਰਥੀਆਂ ਨੂੰ 15000 ਰੁਪਏ, ਡਿਪਲੋਮਾ ਪਾਸ ਨੂੰ 16000 ਰੁਪਏ ਅਤੇ ਬੀ.ਟੈਕ ਪਾਸ ਨੂੰ 18000 ਰੁਪਏ ਸ਼ੁਰੂਆਤੀ ਤਨਖ਼ਾਹ ਦਿੱਤੀ ਜਾਵੇਗੀ ਅਤੇ ਨਾਲ ਹੀ ਫੈਕਟਰੀ ਐਕਟ ਅਨੁਸਾਰ ਪੈਨਸ਼ਨ, ਗ੍ਰੈਚਟੀ, ਪ੍ਰਾਵੀਡੈਂਟ ਫੰਡ ਅਤੇ ਈ.ਐੱਸ.ਆਈ ਅਤੇ ਛੁੱਟੀਆਂ ਦੀ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਰਥੀ ਇੰਟਰਵਿਊ ਦੇਣ ਦੇ ਚਾਹਵਾਨ ਹਨ ਉਹ ਮਿਤੀ 07 ਮਾਰਚ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਕਮਰਾ ਨੰਬਰ 217, ਬੀ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਇਸ ਰੋਜ਼ਗਾਰ ਮੇਲੇ ਦਾ ਲਾਭ ਲੈ ਸਕਦੇ ਹਨ।