ਪੰਜਾਬ ਮੁੱਖ ਖ਼ਬਰ

ਡਿਪਟੀ ਕਮਿਸ਼ਨਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਯੋਗ ਲਾਭਪਾਤਰੀ ਦਾ ਬੀਮਾ ਕਾਰਡ ਬਣਾਉਣ ਦੀਆਂ ਹਦਾਇਤਾਂ ਜਾਰੀ

ਡਿਪਟੀ ਕਮਿਸ਼ਨਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਯੋਗ ਲਾਭਪਾਤਰੀ ਦਾ ਬੀਮਾ ਕਾਰਡ ਬਣਾਉਣ ਦੀਆਂ ਹਦਾਇਤਾਂ ਜਾਰੀ
  • PublishedMarch 6, 2023

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਕਰਵਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ 37 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ

ਗੁਰਦਾਸਪੁਰ, 6 ਮਾਰਚ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅਤੇ ਆਪਣੇ ਕਾਰਡ ਨਹੀਂ ਬਣਾਏ ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਅਧੀਨ ਬਣੇ ਕਾਰਡਾਂ ਸਬੰਧੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਦੇ 100 ਫੀਸਦੀ ਬੀਮਾ ਕਾਰਡ ਬਣਾਏ ਜਾਣ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ ਕਾਰਡ ਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਕਵਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 37 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਚੀਬੱਧ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ, ਸੀ.ਐੱਚ.ਸੀ. ਭਾਮ, ਸੀ.ਐੱਚ.ਸੀ. ਧਾਰੀਵਾਲ, ਸੀ.ਐੱਚ.ਸੀ. ਦੀਨਾਨਗਰ, ਸੀ.ਐੱਚ.ਸੀ. ਫ਼ਤਹਿਗੜ੍ਹ ਚੂੜੀਆਂ, ਸੀ.ਐੱਚ.ਸੀ. ਘੁਮਾਣ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਕਲਾਨੌਰ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਸੀ.ਐੱਚ.ਸੀ. ਕਾਦੀਆਂ, ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਕਾਸ਼ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬਟਾਲਾ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਡਵਾਲ ਹਸਪਤਾਲ ਗੁਰਦਾਸਪੁਰ, ਬਾਹਰੀ ਹਸਪਤਾਲ ਦੀਨਾਨਗਰ, ਬਾਜਵਾ ਹਸਪਤਾਲ ਬਟਾਲਾ, ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ, ਬੀ.ਜੇ.ਐੱਸ. ਬੱਲ ਮੈਮੋਰੀਅਲ ਹਸਪਤਾਲ ਬਟਾਲਾ, ਚੌਹਾਨ ਹਸਪਤਾਲ ਦੀਨਾਨਗਰ, ਛੀਨਾ ਹਸਪਤਾਲ ਬਟਾਲਾ, ਗੁਰਨੂਰ ਹਸਪਤਾਲ ਬਟਾਲਾ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਘੁਮਾਣ, ਐੱਸ.ਏ.ਐੱਸ. ਛੀਨਾ ਹਸਪਤਾਲ ਬਟਾਲਾ, ਜੇ.ਸੀ. ਨੰਦਾ ਹਸਪਤਾਲ ਗੁਰਦਾਸਪੁਰ, ਕਾਹਲੋਂ ਹਸਪਤਾਲ ਵਡਾਲਾ ਬਾਂਗਰ, ਕੋਹਲੀ ਹਸਪਤਾਲ ਧਾਰੀਵਾਲ, ਲਾਈਫ ਕੇਅਰ ਹਸਪਤਾਲ ਅਤੇ ਆਈ ਕੇਅਰ ਸੈਂਟਰ ਕੋਟ ਯੋਗਰਾਜ, ਮਹਾਜਨ ਹਸਪਤਾਲ ਐਂਡਰ ਆਈ ਕੇਅਰ ਸੈਂਟਰ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਫ਼ਤਹਿਗੜ੍ਹ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਖੈਹਿਰਾ ਰੋਡ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਗੁਰਦਾਸਪੁਰ, ਸੰਧੂ ਹਸਪਤਾਲ ਬਟਾਲਾ, ਸਤਸਰ ਹਸਪਤਾਲ ਬਟਾਲਾ, ਸ. ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ ਅਤੇ ਸੁਰਜੀਤ ਹਸਪਤਾਲ ਕਲਾਨੌਰ  ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਵਾਉਣ ਤਾਂ ਜੋ ਲੋੜ ਪੈਣ ’ਤੇ ਉਹ 5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਸਹੂਲਤ ਦਾ ਲਾਭ ਉਠਾ ਸਕਣ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਸਿਹਤ ਵਿਭਾਗ ਤੋਂ ਡਾ. ਰੋਮੀ ਰਾਜਾ, ਜ਼ਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire