ਗੁਰਦਾਸਪੁਰ, 25 ਫਰਵਰੀ (ਦੀ ਪੰਜਾਬ ਵਾਇਰ)। ਦਸ ਦਿਨ ਪਹਿਲਾਂ ਦੁਕਾਨ ਦੇ ਬਾਹਰੋਂ ਇੱਕ ਵਿਅਕਤੀ ਦਾ ਚੋਰੀ ਹੋਏ ਮੋਟਰਸਾਈਕਲ ਦਾ ਅਖੀਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਇਹ ਮਾਮਲਾ ਫਿਲਹਾਲ ਥਾਣਾ ਸਿਟੀ ਪੁਲਸ ਨੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੁਲਵੰਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਗੋਬਿੰਦ ਨਗਰ ਕਲੋਨੀ ਬਟਾਲਾ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੀਤੀ 14 ਫਰਵਰੀ ਨੂੰ ਆਪਣੇ ਮੋਟਰਸਾਈਕਲ ਨੰਬਰ ਪੀਬੀ 06 ਏਜੇ 2857 ਸਪਲੈਂਡਰ ’ਤੇ ਜੇਲ ਰੋਡ ’ਤੇ ਸਥਿਤ ਅਕਾਲ ਦਸਤਾਰ ਕੇਂਦਰ ਤੋਂ ਦਸਤਾਰ ਸਜਾਉਣ ਲਈ ਗਿਆ ਸੀ। ਜਦਕਿ ਉਹ ਆਪਣੇ ਮੋਟਰਸਾਈਕਲ ਨੂੰ ਦੁਕਾਨ ਦੇ ਬਾਹਰੋਂ ਤਾਲਾ ਲਗਾ ਕੇ ਖੁਦ ਦੁਕਾਨ ‘ਤੇ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਸਾਮਾਨ ਖਰੀਦ ਕੇ ਵਾਪਸ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ। ਜਿਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ।
Recent Posts
- ਸਵਰਨ ਸਲਾਰੀਆ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਚੋਣਾ ਵਿੱਚ ਕਰਨਗੇ ਵੱਡਾ ਫੇਰਬਦਲ: ਵਰਕਰਾਂ ਦਾ ਕਹਿਣਾ ਹੀਰੇ ਦਾ ਪਛਾਣ ਮੁੱਖ ਮੰਤਰੀ ਮਾਨ ਨੇ ਪਾਈ
- ਗੁਰਦਾਸਪੁਰ ਚ ਭਾਜਪਾ ਨੂੰ ਲੱਗਾ ਵੱਡਾ ਝਟਕਾ, ਗੁਰਦਾਸਪੁਰ ਅੰਦਰ ਮਜਬੂਤ ਹੋਈ ਆਮ ਆਦਮੀ ਪਾਰਟੀ, ਸਵਰਨ ਸਲਾਰੀਆ ਭਾਜਪਾ ਛੱਡ ਕੇ ਆਪ ਚ ਹੋਏ ਸ਼ਾਮਿਲ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ
- ਆਪ ਉਮੀਦਵਾਰ ਸ਼ੈਰੀ ਕਲਸੀ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਰਿਆ ਆਪਣਾ ਨਾਮਜ਼ਦਗੀ ਪੱਤਰ
- ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ ਭਰਿਆ ਆਪਣਾ ਨਾਮਜ਼ਦਗੀ ਪੱਤਰ