ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਿਲ
ਸਵਰਨ ਸਲਾਰੀਆ ਗੁਰਦਾਸਪੁਰ ਤੋਂ ਭਾਜਪਾ ਤੋਂ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਹਨ।
ਸਵਰਨ ਸਲਾਰੀਆ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਪੰਜਾਬ ਦੇ ਸਥਾਈ ਮੈਂਬਰ ਹਨ।
ਸਵਰਨ ਸਲਾਰੀਆ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦਾ ਪੁੱਤਰ ਹੈ
ਗੁਰਦਾਸਪੁਰ, 13 ਮਈ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਚ ਭਾਜਪਾ ਨੂੰ ਵੱਡਾ ਝਟਕਾ ਲਗਾ ਹੈ।ਜਿਸ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਹੋਰ ਮਜਬੂਤ ਹੋ ਗਈ ਹੈ। ਲੋਕ ਸਭਾ ਦੀਆਂ ਚੋਣਾ ਲੜ੍ਹ ਚੁੱਕੇ ਸਵਰਨ ਸਲਾਰੀਆ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਅੰਦਰ ਸ਼ਾਮਿਲ ਹੋ ਗਏ।
ਦੱਸਣਯੋਗ ਹੈ ਕਿ ਸਵਰਨ ਸਲਾਰੀਆ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਲਈ ਚੋਣ ਲੜ ਚੁੱਕੇ ਹਨ। ਸਵਰਨ ਸਲਾਰੀਆ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਪੰਜਾਬ ਦੇ ਸਥਾਈ ਮੈਂਬਰ ਵੀ ਹਨ। ਇਕ ਧਾਰਮਿਕ ਅਤੇ ਲੋਕਾਂ ਲਈ ਕੰਮ ਕਰਨ ਵਾਲੇ ਸਵਰਨ ਸਲਾਰੀਆ ਦਾ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੰਗਾ ਆਧਾਰ ਮੰਨਿਆ ਜਾਂਦਾ ਹੈ। ਸਵਰਨ ਸਲਾਰੀਆ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ ਅਤੇ ਇੱਕ ਵੱਡੇ ਉਧੋਗਪਤੀ ਹਨ।