ਸਾਰੇ ਹੀ ਹਲਕਿਆਂ ਅੰਦਰ ਰੱਖਦੇ ਹਨ ਆਧਾਰ- ਰਾਜਪੂਤ, ਸਿੱਖ ਅਤੇ ਹਿੰਦੂ ਵੋਟਾਂ ‘ਚ ਲਗਾਉਣਗੇਂ ਵੱਡੀ ਸੇਂਧਮਾਰੀ
ਧਾਰਮਿਕ ਅਤੇ ਸਮਾਜਿਕ ਆਗੂ ਵਜੋਂ ਬਣਾਈ ਆਪਣੀ ਵੱਖਰੀ ਪਛਾਣ
ਗੁਰਦਾਸਪੁਰ, 13 ਮਈ 2024 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਟਿਕਟ ਨਾ ਮਿਲ ਪਾਣ ਖਾਤਰ ਆਖਰਕਾਰ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵੱਲੋਂ 2017 ਅੰਦਰ ਗੁਰਦਾਸਪੁਰ ਤੋਂ ਲੋਕ ਸਭਾ ਦੀਆ ਜ਼ਿਮਨੀ ਚੋਣ ਲੜ ਚੁੱਕੇ ਸਵਰਨ ਸਲਾਰੀਆ ਨੂੰ ਲੋਕ ਜਿੱਥੇ ਵੱਡੇ ਉਦਯੋਗਪਤੀ ਵਜੋਂ ਜਾਣਦੇ ਹਨ ਉੱਥੇ ਹੀ ਸਲਾਰੀਆ ਵੱਲੋਂ ਧਾਰਮਿਕ ਅਤੇ ਸਮਾਜਿਕ ਆਗੂ ਵਜੋਂ ਆਪਣੀ ਇੱਕ ਵੱਖਰੀ ਪਛਾਣ ਲੋਕ ਸਭਾ ਹਲਕੇ ਅੰਦਰ ਬਣਾਈ ਗਈ ਹੈ। ਸਲਾਰੀਆ ਦੇ ਵਰਕਰਾਂ ਦਾ ਕਹਿਣਾ ਹੈ ਕਿ ਹੀਰੇ ਦੀ ਪਛਾਣ ਭਾਜਪਾ ਨਾ ਕਰ ਪਾਈ ਪਰ ਸਹੀ ਪਛਾਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ।
ਸਲਾਰੀਆ ਜਨ ਫਾਊਂਡੇਸ਼ਨ ਸਮਾਜ ਸੇਵੀ ਸੰਸਥਾ ਰਾਹੀਂ 40 ਹਜ਼ਾਰ ਤੋਂ ਵੱਧ ਹੈਲਥ ਕਾਰਡ ਬਣਾ ਕੇ ਕਰੀਬ 3 ਤੋਂ 4 ਲੱਖ ਲੋਕਾਂ ਤੱਕ ਪਹੁੰਚ ਰੱਖਣ ਦਾ ਦਾਅਵਾ ਕਰਨ ਵਾਲੇ ਸਲਾਰੀਆ ਦੀ ਧਾਰਮਿਕ ਆਸਥਾ ਬਦੌਲਤ ਲੋਕ ਸਭਾ ਹਲਕਾ ਅਤੇ ਪੰਜਾਬ ਭਰ ਦੇ ਲੋਕਾਂ ਨੇ ਬਾਬਾ ਬਾਗੇਸ਼ਵਰ ਧਾਮ ਦੇ ਮੁੱਖੀ ਧਰਮਿੰਦਰ ਸ਼ਾਸਤਰੀ ਦੇ ਪਠਾਨਕੋਟ ਦਰਸ਼ਨ ਕੀਤੇ ਸਨ। ਇਸ ਤੋਂ ਪਹਿਲ੍ਹਾਂ ਸਲਾਰੀਆਂ ਵੱਲੋਂ ਕਰੋਨਾ ਕਾਲ ਵਿੱਚ ਵੀ ਹਲਕੇ ਅੰਦਰ ਹੀ ਹਾਜਰੀ ਭਰੀ ਗਈ ਅਤੇ ਹਰ ਗਰੀਬ ਦੀ ਸਾਰ ਲਈ ਗਈ। ਸ਼ੁਰੂਆਤ ਵਿੱਚ ਆਮ ਲੋਕਾਂ ਨੂੰ ਯੋਗ ਨਾਲ ਜੋੜਨ ਦੇ ਚਲਦੇ ਉਨ੍ਹਾਂ ਵੱਲੋਂ ਬਾਬਾ ਰਾਮ ਦੇਵ ਦੇ ਗੁਰਦਾਸਪੁਰ ਅਤੇ ਪਠਾਨਕੋਟ ਅੰਦਰ ਸ਼ਿਵਰ ਲਗਾਏ ਗਏ ਸਨ।
ਸਲਾਰੀਆ ਜੋਕਿ ਆਪਣੇ ਹਰ ਇੰਟਰਵਿਓ ਦੌਰਾਨ ਸਿਰਫ਼ ਅਤੇ ਸਿਰਫ਼ ਹਲਕੇ ਦੀ ਗੱਲ ਕਰਦੇ ਰਹੇ ਹਨ ਵੱਲੋਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਲਈ ਦੂਸਰੀਆਂ ਪਾਰਟੀਆਂ ਲਈ ਖਤਰੇ ਦੀ ਘੰਟੀ ਵੱਜ ਸਕਦੀ ਹੈ। ਸਲਾਰੀਆ ਦਾ ਲਗਭਗ ਹਰ ਵਰਗ ਅਤੇ ਖਾਸ ਕਰ ਸਿੱਖ, ਹਿੰਦੂ ਭਾਈਚਾਰੇ ਅਤੇ ਖਾਸ ਤੌਰ ‘ਤੇ ਰਾਜਪੂਤ ਭਾਈਚਾਰੇ ‘ਚ ਇੱਕ ਖਾਸ ਆਧਾਰ ਹੈ।
ਉੱਧਰ ਅਗਰ ਆਂਕੜ੍ਹਿਆ ਅਨੁਸਾਰ ਗੱਲ ਕੀਤੀ ਜਾਵੇ ਤਾਂ ਸਲਾਰੀਆ ਦੇ ਆਪ ਵਿੱਚ ਜਾਣ ਨਾਲ ਜਿੱਥੇ ਆਪ ਹਲਕੇ ਅੰਦਰ ਹੋਰ ਮਜਬੂਤ ਹੋਈ ਹੈ। ਉੱਧਰ ਇਸ ਦਾ ਸੱਭ ਤੋਂ ਜਿਆਦਾ ਖਾਮਿਆਜਾ ਭਾਜਪਾ ਨੂੰ ਭੁਗਤਣਾ ਪੈ ਸਕਦਾ ਹੈ। ਜਿਸ ਦਾ ਕਾਰਨ ਹੈ ਕਿ ਟਿਕਟ ਦੀ ਰੇਸ ਵਿੱਚ ਸੱਭ ਤੋਂ ਅੱਗੇ ਮੰਨੀ ਜਾਂਦੀ ਸਾਬਕਾ ਦਿਵਗੰਤ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦਾ ਹਲਕੇ ਅੰਦਰੋ ਗੈਰ ਹਾਜਿਰ ਹੋ ਜਾਣਾ। ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ, ਨੌਜਵਾਨਾ ਦੀ ਬੇਰੋਜਗਾਰੀ ਅਤੇ ਮਹਿੰਗਾਈ ਕਾਰਨ ਆਮ ਲੋਕਾਂ ਅਤੇ ਖਾਸ ਕਰ ਮਹਿਲਾਵਾਂ ਦੀ ਵਿਗੜ੍ਹਦੀ ਰਸੋਈ ਦਾ ਖਰਚ।
ਇੱਥੇ ਇਹ ਦੱਸਣਯੋਗ ਹੈ ਕਿ ਸਲਾਰੀਆ 2017 ਦੀਆਂ ਉਪ ਚੋਣਾ ਦੌਰਾਨ ਉਦੋ ਭਾਜਪਾ ਦੇ ਉਮੀਦਵਾਰ ਬਣੇ ਜਦੋਂ ਕੋਈ ਹੋਰ ਇਸ ਹਲਕੇ ਤੋਂ ਲੜ੍ਹ ਕੇ ਰਾਜੀ ਨਹੀਂ ਸੀ। ਸਲਾਰੀਆ ਨੇ ਸੁਨੀਲ ਜਾਖੜ ਅਤੇ ਤਤਕਾਲੀਨ ਕਾਂਗਰਸ ਸਰਕਾਰ ਦੇ ਨਾਲ ਲੜਾਈ ਲੜੀ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਪਰ ਇਸ ਤੋਂ ਬਾਅਦ ਭਾਜਪਾ ਨੇ ਅਭਿਨੇਤਾ ਸੰਨੀ ਦਿਓਲ ਨੂੰ ਚੋਣ ਦੰਗਲ ਵਿੱਚ ਉਤਾਰ ਦਿੱਤਾ। ਰਹੀ ਸਹੀ ਕਸਰ ਸੰਨੀ ਦਿਓਲ ਦੀ ਗੁਰਦਸਪੁਰ ਅੰਦਰ ਗੈਰ ਮੌਜੂਦਗੀ ਨੇ ਪੂਰੀ ਕਰ ਦਿੱਤੀ। ਬੇਸ਼ਕ ਭਾਜਪਾ ਵਿਕਾਸ ਕਰਨ ਦੀ ਗੱਲ ਕਰਦੀ ਰਹੀ ਪਰ ਲੋਕਾਂ ਨੂੰ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ ਲਗਾਓੁਣੇ ਪਏ ।
ਹੁਣ ਅੱਗੇ ਵੇਖਣਾ ਹੋਵੇਗਾ ਕਿ ਭਾਜਪਾ ਹੁਣ ਇਸ ਡੈਮਜ ਨੂੰ ਕਿਸ ਤਰ੍ਹਾਂ ਕੰਟਰੋਲ ਕਰੇਗੀ ਜੋ ਭਵਿੱਖ ਦੇ ਗਰਭ ਵਿੱਚ ਹੈ। ਪਰ ਸਲਾਰੀਆ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਨਾਲ ਭਾਜਪਾ ਨੂੰ ਖਾਸਾ ਨੁਕਸਾਨ ਵੇਖਣ ਨੂੰ ਮਿਲ ਸਕਦਾ ਅਤੇ ਪੂਰਾ ਫਾਇਦਾ ਆਮ ਆਦਮੀ ਪਾਰਟੀ ਦੇ ਸੈਰੀ ਕਲਸੀ ਨੂੰ ਮਿਲਣ ਦੀ ਸੰਭਾਵਨਾ ਹੈ। ਹਾਲਾਕਿ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਵੱਲੋਂ ਵੀ ਸੁਜਾਨਪੁਰ, ਭੋਆ ਅਤੇ ਪਠਾਨਕੋਟ ਅੰਦਰ ਪੂਰੀ ਵਾਹ ਲਗਾਈ ਜਾ ਰਹੀ ਹੈ। ਅਕਾਲੀ ਦਲ ਦੇ ਦਲਜੀਤ ਚੀਮਾ ਵੱਲੋਂ ਵੀ ਉਕਤ ਹਲਕਿਆ ਤੇ ਫੋਕਸ ਕੀਤਾ ਜਾ ਰਿਹਾ ਹੈ। ਪਰ ਜਿਓ ਜਿਓ ਚੋਣਾ ਕੋਲ ਆ ਰਹਿਆ ਹਨ, ਪਲ ਪਲ ਸਮੀਕਰਨ ਬਦਲ ਰਹੇ ਹਨ।